ਗਾਇਕ ਸਿੰਗਾ ਬਾਰੇ ਆਈ ਵੱਡੀ ਖ਼ਬਰ, ਸਿੰਗਾ ਨੂੰ ਇਕ ਵੀਡੀਉ ਕਾਰਨ ਜਾਣਾ ਪੈ ਸਕਦਾ ਹੈ ਜੇਲ੍ਹ
Published : Mar 10, 2020, 4:35 pm IST
Updated : Mar 10, 2020, 4:35 pm IST
SHARE ARTICLE
Famous Singer Singga Pollywood
Famous Singer Singga Pollywood

ਜਿਸ ਕਰ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੱਦਾ ਮਿਲ...

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੰਗਾ ਦੀ ਫ਼ਿਲਮ JORA The Second Chapter ਵੀ ਰਿਲੀਜ਼ ਹੋ ਗਈ ਹੈ। ਪਰ ਪੰਜਾਬੀ ਸਟਾਰ ਸਿੰਘਾ ਜਿਸ ਤਰ੍ਹਾਂ ਅਪਣੀ ਇਸ ਫ਼ਿਲਮ ਨੂੰ ਪ੍ਰਮੋਟ ਕਰ ਰਹੇ ਹਨ ਉਹਨਾਂ ਦਾ ਉਹ ਤਰੀਕਾ ਸਹੀ ਨਹੀਂ ਹੈ। ਦਰਅਸਲ ਉਹਨਾਂ ਦੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਉਹ ਅਪਣੇ ਦੋਸਤ ਨਾਲ ਗੱਡੀ ਵਿਚ ਨਜ਼ਰ ਆ ਰਹੇ ਹਨ ਉਹਨਾਂ ਦਾ ਦੋਸਤ Jaggi Amargarh  ਸ਼ਰੇਆਮ ਬੰਦੂਕ ਨਾਲ ਫਾਇਰ ਕਰਦਾ ਨਜ਼ਰ ਆ ਰਿਹਾ ਹੈ।

SinggaSingga

ਜਿਸ ਕਰ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੱਦਾ ਮਿਲ ਸਕਦਾ ਹੈ ਤੇ ਇਸ ਦੇ ਚਲਦੇ ਪੁਲਿਸ ਉਹਨਾਂ ਤੇ ਕੇਸ ਵੀ ਕਰ ਸਕਦੀ ਹੈ। ਪਰ ਕੀ ਅਪਣੀ ਫ਼ਿਲਮ JORA The Second Chapter ਨੂੰ ਪ੍ਰਮੋਟ ਕਰਨ ਦਾ ਉਹਨਾਂ ਦਾ ਇਹ ਤਰੀਕਾ ਸਹੀ ਹੈ ਜੋ ਕਿਤੇ ਨਾ ਕਿਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦਾ ਹੈ।

SinggaSingga

ਪਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਜਿੱਥੇ ਕਈ ਫ਼ਿਲਮਾਂ ਅਤੇ ਗਾਣਿਆਂ ਨੂੰ ਸਹੀ ਤਰੀਕੇ ਨਾਲ ਚੱਲਣ ਲਈ ਉਤਸ਼ਾਹਿਤ ਕਰਦੇ ਹਨ ਉੱਥੇ ਹੀ ਕਈ ਗਾਣੇ ਅਤੇ ਫ਼ਿਲਮਾਂ ਹਨ ਜੋ ਹਥਿਆਰਾਂ ਤੇ ਗੈਂਗਸਟਰ ਨਾਲ ਜੁੜੇ ਹੋਏ ਹਨ ਤੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਗਲਤ ਰਾਸਤੇ ਤੇ ਵੀ ਲੈਜਾ ਰਹੇ ਹਨ।

SinggaSingga

ਹਾਲ ਹੀ ਵਿਚ ਗੈਂਗਸਟਰ Sukh Kahlwa ਦੇ ਜੀਵਨ ਤੇ ਬਣੀ ਫ਼ਿਲਮ Shooter ਦੀ ਰਿਲੀਜ਼ ਤੇ ਵੀ ਰੋਕ ਲਗਾ ਦਿੱਤੀ ਗਈ। ਉਸ ਤੋਂ ਬਾਅਦ ਵੀ ਕਈ ਫ਼ਿਲਮਾਂ ਅਤੇ ਗਾਣੇ ਅਜਿਹੇ ਹਨ ਜਿਸ ਵਿਚ ਕਿਤੇ ਨਾ ਕਿਤੇ ਹਥਿਆਰਾਂ ਅਤੇ ਗੈਂਗਸਟਰ ਦੀਆਂ ਗੱਲਾਂ ਹੁੰਦੀਆਂ ਹਨ।

SinggaSingga

ਪਰ ਜਦੋਂ ਤਕ ਫ਼ਿਲਮੀ ਸਟਾਰ ਇਹਨਾਂ ਚੀਜ਼ਾਂ ਨੂੰ ਅਪਣੀਆਂ ਫ਼ਿਲਮਾਂ ਅਤੇ ਗਾਣਿਆਂ ਵਿਚ ਪ੍ਰਮੋਟ ਕਰਨਾ ਬੰਦ ਨਹੀਂ ਕਰਦੇ ਉਦੋਂ ਤਕ ਕਿਤੇ ਨਾ ਕਿਤੇ ਲੋਕ ਇਸ ਚੀਜ਼ ਨਾਲ ਪ੍ਰਭਾਵਿਤ ਵੀ ਹੁੰਦੇ ਰਹਿਣਗੇ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement