ਫਿਲਮਾਂ ਬੈਨ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਕੈਪਟਨ ਨੂੰ ਦਿੱਤੀ ਸਲਾਹ
Published : Feb 27, 2020, 2:49 pm IST
Updated : Feb 27, 2020, 3:31 pm IST
SHARE ARTICLE
File
File

ਗਿੱਪੀ ਗਰੇਵਾਲ ਦੀ ਕੈਪਟਨ ਨੂੰ ਸਲਾਹ, ਫਿਲਮਾਂ ਲਈ ਨਿਰਮਾਤਾਵਾਂ ਨੂੰ ਦੇਣ ਨਿਰਦੇਸ਼

ਚੰਡੀਗੜ੍ਹ- ਪਿਛਲੇ ਕੁੱਝ ਦਿਨ ਪਹਿਲਾ ਪੰਜਾਬ ਸਰਕਾਰ ਵੱਲੋਂ ਫਿਲਮ ਸ਼ੂਟਰ ਨੂੰ ਬੈਨ ਕਰ ਦਿੱਤਾ ਗਿਆ ਸੀ। ਇਹ ਫਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਨੂੰ ਦਰਸਾਉਂਦੀ ਹੈ। ਪੰਜਾਬ ਸਰਕਾਰ ਵੱਲੋਂ ਫਿਲਮਾਂ ਬੈਨ ਕਰਨ ਨੂੰ ਲੈ ਕੇ ਹੁਣ ਗਿੱਪੀ ਗਰੇਵਾਲ ਦਾ ਇਕ ਬਿਆਨ ਸਾਹਮਣੇ ਆਇਆ ਹੈ। ਗਿੱਪੀ ਗਰੇਵਾਲ ਨੇ ਕਿਹਾ ਹੈ ਕਿ, ‘ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਿਲਮ ਨਿਰਮਾਤਾਵਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਦੱਸਣ ਕਿ ਨਿਰਮਾਤਾ ਨੂੰ ਕਿਸ ਤਰ੍ਹਾਂ ਦੀ ਫਿਲਮਾਂ ਬਣਾਉਣੀ ਚਾਹਿਦੀ ਹੈ ਅਤੇ ਕਿਸ ਤਰ੍ਹਾਂ ਦੀ ਨਹੀਂ।

FileFile

ਅਤੇ ਇਨ੍ਹਾਂ ਫਿਲਮਾਂ ਵਿਚ ਕੀ ਕੁਝ ਦਿਖਾਇਆ ਜਾ ਸਕਦਾ ਹੈ ਅਤੇ ਕੀ ਨਹੀ।’ ਗਿੱਪੀ ਗਰੇਵਾਲ ਨੇ ਅੱਗੇ ਕਿਹਾ ਕਿ ‘ਪੰਜਾਬ ਸਰਕਾਰ ਦੀ ਜੋ ਵੀ ਪਾਲਿਸੀ ਹੋਵੇਗੀ ਉਹ ਉਸ ਨੂੰ ਜ਼ਰੂਰ ਮੰਨਣਗੇ।’ ਜੇ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ 28 ਫਰਵਰੀ ਨੂੰ ਦੁਨੀਆ ਭਰ ਵਿਚ ਗਿੱਪੀ ਗਰੇਵਾਲ ਦੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਰਿਲੀਜ਼ ਹੋਣ ਜਾ ਰਹੀ ਹੈ।  

FileFile

ਜਿਸ ਦੀ ਪ੍ਰਮੋਸ਼ਨ ਕਾਫੀ ਜੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਇਸ ਫਿਲਮ ਵਿਚ ਗਿੱਪੀ ਗਰੇਵਾਲ ਨਾਲ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੇਹਾ ਸ਼ਰਮਾ ਮੁੱਖ ਭੂਮਿਕਾ 'ਚ ਹੈ। ਪ੍ਰਮੋਸ਼ਨ ਦੌਰਾਨ ਗਿੱਪੀ ਗਰੇਵਾਲ ਨੇ ਕਿਹਾ, ''ਫਿਲਮ 'ਇਕ ਸੰਧੂ ਹੁੰਦਾ ਸੀ' ਨੌਜਵਾਨ ਪੀੜ੍ਹੀ ਨਾਲ ਸਬੰਧਿਤ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰੀਕੇ ਨਾਲ ਕਾਲਜ ਅਤੇ ਯੂਨਿਵਰਸਿਟੀ 'ਚ ਪੜ੍ਹਨ ਵਾਲੇ ਨੌਜਵਾਨਾਂ ਨੂੰ ਰਾਜਨੀਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ।

FileFile

ਅਤੇ ਕਿਸ ਤਰੀਕੇ ਨਾਲ ਉਹ ਆਪਸ 'ਚ ਲੜਾਈ-ਝਗੜੇ ਕਰਦੇ ਹਨ। ਇਹ ਫਿਲਮ ਨੌਜਵਾਨਾਂ 'ਤੇ ਬਣਾਈ ਗਈ ਹੈ। ਇਸ ਫਿਲਮ ਨੂੰ ਵੀ ਲੋਕ ਬਹੁਤ ਪਿਆਰ ਕਰਨਗੇ ਕਿਉਂਕਿ ਇਹ ਇੱਕ ਮਲਟੀਸਟਾਰ ਫਿਲਮ ਹੈ।'' ਦੱਸਣਯੋਗ ਹੈ ਕਿ ਫਿਲਮ 'ਇੱਕ ਸੰਧੂ ਹੁੰਦਾ ਸੀ' ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ।

Gippy Grewal Confirms Ik Sandhu Hunda Si Trailer DateFile

ਇਸ ਫਿਲਮ 'ਚ ਨੇਹਾ ਸ਼ਰਮਾ ਤੇ ਗਿੱਪੀ ਗਰੇਵਾਲ ਨਾਲ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement