ਤਾਜ਼ਾ ਖ਼ਬਰਾਂ

Advertisement

ਕਪਿਲ ਨੇ ਸੁਣਾਇਆ ਅਪਣੇ ਵਿਆਹ ਦਾ ਇਕ ਅਨੋਖਾ ਕਿੱਸਾ 

ਸਪੋਕਸਮੈਨ ਸਮਾਚਾਰ ਸੇਵਾ
Published Feb 11, 2019, 4:43 pm IST
Updated Feb 11, 2019, 4:43 pm IST
ਕਪਿਲ ਸ਼ਰਮਾ ਦੀ ਦੀਵਾਨਗੀ ਫਿਰ ਸਿਰ ਚੜ੍ਹ ਕੇ ਬੋਲਣ ਲੱਗੀ ਹੈ। ਬਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ...
Kapil Sharma, Ginni Chatrath
 Kapil Sharma, Ginni Chatrath

ਮੁੰਬਈ : ਕਪਿਲ ਸ਼ਰਮਾ ਦੀ ਦੀਵਾਨਗੀ ਫਿਰ ਸਿਰ ਚੜ੍ਹ ਕੇ ਬੋਲਣ ਲੱਗੀ ਹੈ। ਬਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਇਨੀ ਦਿਨੀਂ ਖੂਬ ਸੁਰਖੀਆਂ ਲੁੱਟ ਰਿਹਾ ਹੈ। ਕਪਿਲ ਸ਼ਰਮਾ ਸ਼ੋਅ 'ਚ ਰਾਜੇਸ਼ ਅਰੋੜਾ ਦੇ ਅੰਦਾਜ ਵਿਚ ਖੂਬ ਧਮਾਲ ਮਚਾ ਰਹੇ ਹਨ ਤਾਂ ਬੱਚਾ ਯਾਦਵ ਦੇ ਜੋਕਸ ਨੇ ਵੀ ਖ਼ੂਬ ਕਮਾਲ ਕੀਤਾ ਹੈ। ਫਿਰ ਕਾਮੇਡੀਅਨ ਭਾਰਤੀ ਸਿੰਘ ਅਪਣੇ ਪੰਜਾਬੀ ਅੰਦਾਜ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਨਹੀਂ ਛੱਡ ਰਹੀ।

Kapil SharmaKapil Sharma

ਕਪਿਲ ਸ਼ਰਮਾ ਦੇ ਪੰਚ ਫਿਰ ਦਰਸ਼ਕਾਂ ਦੇ ਦਿਲਾਂ ਵਿਚ ਉੱਤਰਨ ਲੱਗੇ ਹਨ। ਕਪਿਲ ਸ਼ਰਮਾ ਨੇ ਆਪਣੇ ਵਿਆਹ ਨਾਲ ਜੁੜਿਆ ਇਕ ਵੱਡਾ ਰਾਜ਼ ਖੋਲ੍ਹਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਜਬਰਨ Kiss ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਛਲੇ ਹਫਤੇ ਸੈਲੀਬ੍ਰਿਟੀ ਮਹਿਮਾਨਾਂ ਚ ਸ਼ਿਲਪਾ ਸ਼ੈਟੀ ਨੇ ਟੀਮ ਸੁਪਰ ਡਾਂਸਰ ਨਾਲ ਸ਼ਿਰਕਤ ਕੀਤੀ। ਸ਼ੋਅ 'ਤੇ ਸ਼ਿਲਪਾ ਤੇ ਕਪਿਲ ਦੀ ਖੂਬ ਮਸਤੀ ਚੱਲੀ। ਕਪਿਲ ਨੇ ਇਸ ਦੌਰਾਨ ਆਪਣੇ ਵਿਆਹ ਨਾਲ ਜੁੜਿਆ ਅਨੋਖਾ ਕਿੱਸਾ ਸੁਣਾਇਆ।

Kapil SharmaKapil Sharma

ਉਨ੍ਹਾਂ ਕਿਹਾ ਕਿ ਮੇਰੇ ਵਿਆਹ 'ਚ ਇਕ ਆਦਮੀ ਸੀ, ਜੋ ਹਰ ਫੰਕਸ਼ਨ 'ਚ ਪਹੁੰਚਦਾ ਸੀ ਤੇ ਮੇਰੇ ਵਿਆਹ ਦੀਆਂ ਸ਼ੁੱਭਕਾਮਨਾਵਾਂ ਦੇਣ ਦੇ ਬਹਾਨੇ ਉਸ ਨੇ ਮੇਰੀਆਂ ਗੱਲ੍ਹਾਂ 'ਤੇ Kiss ਕਰ ਲਈ, ਪਰ ਮੈਨੂੰ ਪਤਾ ਨਹੀਂ ਸੀ ਕਿ ਉਹ ਆਦਮੀ ਕੌਣ ਸੀ। ਮੈਂ ਉਸ ਦੀ ਇਸ ਹਰਕਤ ਤੋਂ ਇਰੀਟੇਟ ਹੋ ਗਿਆ ਸੀ ਤੇ ਮੈਂ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਹ ਜਦੋਂ ਮੇਰੇ ਕੋਲ ਆਇਆ ਤਾਂ ਮੈਂ ਉਸ ਦੇ ਕੂਹਣੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੀ ਹਰਕਤ ਨਹੀਂ ਦੋਹਰਾਈ। ਜ਼ਾਹਿਰ ਹੈ ਕਿ ਕਪਿਲ ਨੂੰ ਉਸ ਆਦਮੀ ਦੀ ਇਹ ਹਰਕਤ ਬਿਲਕੁਲ ਪਸੰਦ ਨਹੀਂ ਆਈ।

Kapil Sharma ShowKapil Sharma Show

ਦੱਸ ਦੇਈਏ ਕਿ ਸ਼ੋਅ ਦੇ ਦੌਰਾਨ ਸ਼ਿਲਪਾ ਨੇ ਦੱਸਿਆ ਕਿ ਅਨੁਰਾਗ ਜਿੰਨੇ ਗੰਭੀਰ ਦਿਖਾਈ ਦਿੰਦੇ ਹਨ ਓਨੇ ਹੈ ਨਹੀਂ। ਸ਼ਿਲਪਾ ਨੇ ਦੱਸਿਆ ਕਿ ਹਾਲ ਹੀ ਚ ਅਨੁਰਾਗ ਨੇ ਉਨ੍ਹਾਂ ਦੀ ਚਾਅ 'ਚ ਨਮਕ ਮਿਲਾ ਦਿਤਾ ਸੀ। ਇਕ ਵਾਰ ਤਾਂ ਅਨੁਰਾਗ ਨੇ ਸ਼ਿਲਪਾ ਦੇ ਫੋਨ ਤੋਂ ਉਨ੍ਹਾਂ ਦੀ ਭੈਣ ਨੂੰ ਮੈਸੇਜ ਕਰ ਦਿੱਤਾ ਸੀ ਕਿ ਸ਼ਿਲਪਾ ਪ੍ਰਗੇਂਟ ਹੈ। ਇਹ ਸੁਣ ਕੇ ਜਦੋਂ ਉਨ੍ਹਾਂ ਦੀ ਭੈਣ ਨੇ ਕਾਲ ਕੀਤੀ ਤਾਂ ਪਤਾ ਚਲਿਆ ਕਿ ਅਨੁਰਾਗ ਪ੍ਰੈਂਕ ਖੇਡ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਦੇ 'ਦ ਕਪਿਲ ਸ਼ਰਮਾ ਸ਼ੋਅ' ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ ਤੇ ਦਰਸ਼ਕ ਖੂਬ ਮਜ਼ਾ ਲੈ ਰਹੇ ਹਨ।

Advertisement