'ਨਾਨਕ ਸ਼ਾਹ ਫ਼ਕੀਰ' ਦੀ ਰਲੀਜ਼ ਨੂੰ ਲੈ ਕੇ ਪੰਜਾਬੀ ਅਦਾਕਾਰ ਨੇ ਦਿਤਾ ਇਹ ਬਿਆਨ 
Published : Apr 12, 2018, 2:48 pm IST
Updated : Apr 12, 2018, 2:48 pm IST
SHARE ARTICLE
Nanak Shah Faqeer
Nanak Shah Faqeer

ਇਸ ਪੋਸਟ 'ਚ ਤਰਸੇਮ ਜੱਸੜ ਨੇ ਆਪਣਾ ਦੁਖ ਜ਼ਾਹਰ ਕਰਦਿਆਂ ਲਿਖਿਆ,

ਬੀਤੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਚਲਦਿਆਂ ਸੁਰਖ਼ੀਆਂ 'ਚ ਆਈ ਪੰਜਾਬੀ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਨੂੰ ਜਿਥੇ ਰਲੀਜ਼ ਨਾ ਕਰਨ ਦੇ ਲਈ ਸਮੂਹ ਸਿੱਖ ਭਾਈਚਾਰਾ ਰੋਸ ਪ੍ਰਗਟਾਅ ਰਿਹਾ ਹੈ ਅਤੇ ਇਨੇਂ ਵਿਵਾਦਾਂ ਦੇ ਬਾਵਜੂਦ ਸੁਪਰੀਮ ਕੋਰਟ ਨੇ ਵੀ ਫ਼ਿਲਮ ਰਲੀਜ਼ ਕਰਨ ਲਈ ਹਰੀ ਝੰਡੀ ਦੇ ਦਿਤੀ ਹੈ । ਫ਼ਿਲਮ ਦੀ ਰਲੀਜ਼ ਨੂੰ ਲੈ ਕੇ ਸਿੱਖ ਭਾਈਚਾਰਾ ਅਜੇ ਵੀ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ। ਲੋਕਾਂ ਦਾ ਦੋਸ਼ ਹੈ ਕਿ ਇਸ ਫ਼ਿਲਮ ਦੇ ਵਿਚ ਗੁਰੂ ਜੀ ਦੇ ਸਰੂਪ ਨੂੰ ਇਨਸਾਨੀ ਰੂਪ ਕੀਤਾ ਗਿਆ ਹੈ ਜੋ ਕਿ ਸਿੱਖ ਧਰਮ ਦੇ ਖ਼ਿਲਾਫ਼ ਹੈ ਸਿੱਖ ਧਰਮ ਵਿਚ ਕੋਈ ਆਮ ਇਨਸਾਨ ਗੁਰੂ ਜੀ ਦੇ ਰੂਪ ਨੂੰ ਨਹੀਂ ਜੀਅ ਸਕਦਾ। ਇਸ ਫ਼ਿਲਮ ਨੂੰ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ।  Tarsem jassarTarsem jassarਉਥੇ ਹੀ ਦਸ ਦਈਏ ਕਿ ਇਸ ਫਿਲਮ ਨੂੰ ਲੈ ਕੇ ਜਿਥੇ ਆਮ ਜਨਤਾ ਇਸ ਦਾ ਵਿਰੋਧ ਕਰ ਰਹੀ ਹੈ ਉਥੇ ਹੀ ਫ਼ਿਲਮ ਨੂੰ ਲੈ ਕੇ ਕਈ ਸੈਲੀਬ੍ਰਿਟੀ ਵੀ ਖੁਸ਼ ਨਹੀਂ ਹਨ। ਹਾਲਾਂਕਿ ਕੋਈ ਖੁਲ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ ਪਰ ਕੀਤੇ ਨਾ ਕੀਤੇ ਉਨ੍ਹਾਂ ਦੀ ਇਸ ਵਿਚ ਸਹਿਮਤੀ ਵੀ ਨਹੀਂ ਹੈ।  ਉਥੇ ਹੀ ਇਨ੍ਹਾਂ ਸਭ ਦੇ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਤਰਸੇਮ ਜਸੱੜ ਨੇ ਫ਼ਿਲਮ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ । Tarsem jassarTarsem jassarਇਸ ਪੋਸਟ 'ਚ ਤਰਸੇਮ ਜੱਸੜ ਨੇ ਆਪਣਾ ਦੁਖ ਜ਼ਾਹਰ ਕਰਦਿਆਂ ਲਿਖਿਆ, ''ਨਾਨਕ ਸ਼ਾਹ ਜੀ ਦੀਆਂ ਸਿੱਖਿਆਵਾਂ ਅਸੀਂ ਸਿਰਫ 3 ਘੰਟਿਆ 'ਚ ਨਹੀਂ ਦਿਖਾ ਸਕਦੇ। ਨਾਨਕ ਸ਼ਾਹ ਦੀਆਂ ਸਿੱਖਿਆਵਾਂ ਨੂੰ 3 ਘੰਟਿਆਂ 'ਚ ਦਿਖਾਉਣਾ ਅਸੰਭਵ ਹੈ। ਉਨ੍ਹਾਂ ਦੀ ਇਹ ਗੱਲ ਸਾਫ ਇਸ਼ਾਰਾ ਕਰਦੀ ਹੈ ਕਿ ਉਹ ਇਸ ਫ਼ਿਲਮ ਦੇ ਰਲੀਜ਼ ਹੋਣ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਨੂੰ ਬਣਾ ਕੇ ਸਿੱਖ ਇਤਿਹਾਸ ਦੀ ਬੇੜਬਦੀ ਕੀਤੀ ਗਈ ਹੈ।  ਅਸੀਂ ਫਿਲਮ ਲਾਈਨ ਤੋਂ ਜੁੜੇ ਹਾਂ ਸਾਨੂੰ ਆਪਣੀਆਂ ਜ਼ਿਮੇਵਾਰੀਆਂ ਸਮਝਣੀਆਂ ਚਾਹੀਦੀਆਂ ਹਨ ਕਿ ਉਹ ਫ਼ਿਲਮ ਬਣਾਈ ਜਾਵੇ ਜਿਸ ਨਾਲ ਕੌਮ ਨੂੰ ਸੰਦੇਸ਼ ਜਾ ਸਕੇ। Tarsem jassarTarsem jassarਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਫ਼ਿਲਮ ਰਲੀਜ਼ ਹੋਣ ਵਾਲੀ ਫ਼ਿਲਮ ਦੇ ਪ੍ਰੋਡਿਸਰਾਂ ਨੇ ਇਹ ਤੈਅ ਕੀਤਾ ਹੈ ਕਿ ਫ਼ਿਲਮ ਨੂੰ ਪੰਜਾਬ 'ਚ ਰਲੀਜ਼ ਨਹੀਂ ਕੀਤਾ ਜਾਵੇਗਾ।  ਉਥੇ ਹੀ ਸੁਪ੍ਰੀਮ ਕੋਰਟ ਨੇ ਵੀ ਸੂਬਾ ਸਰਕਾਰਾਂ ਨੂੰ ਆਦੇਸ਼ ਦਿਤੇ ਹਨ ਕਿ ਫ਼ਿਲਮ ਦੀ ਰਲੀਜ਼ ਸਮੇਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement