
ਲਾਚੀ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਜਾਈ ਜਾ ਰਹੀ ਹੈ
ਜਲੰਧਰ- ਬੇਹੱਦ ਦੁੱਖ ਦੀ ਖ਼ਬਰ ਹੈ ਕਿ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਸ਼੍ਰੀ ਕਿਰਪਾਲ ਬਾਵਾ ਦੀ ਪਲੇਠੀ ਬੇਟੀ ਲਾਚੀ ਬਾਵਾ ਕਰੋੜਾਂ ਪੰਜਾਬੀ ਪਿਆਰਿਆਂ ਨੂੰ ਸਦੀਵੀ ਵਿਛੋੜਾ ਦੇ ਗਈ ਹੈ।
File
ਲਾਚੀ ਬਾਵਾ ਦੀ ਨਿੱਕੀ ਭੈਣ ਗਲੋਰੀ ਬਾਵਾ ਦੇ ਦੱਸਣ ਅਨੁਸਾਰ ਪਿਛਲੇ ਪੰਜ ਮਹੀਨਿਆਂ ਤੋਂ ਦੀਦੀ ਨਾਮੁਰਾਦ ਜਾਨ ਲੇਵਾ ਬੀਮਾਰੀ ਨਾਲ ਜੂਝ ਰਹੀ ਸੀ।
File
ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਉਹ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਇਥੇ ਹੀ ਉਸ ਨੇ ਅੰਤਮ ਸਵਾਸ ਲਏ। ਲਾਚੀ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਜਾਈ ਜਾ ਰਹੀ ਹੈ, ਜਿੱਥੇ ਅੰਤਿਮ ਸੰਸਕਾਰ ਬਾਰੇ ਪਰਿਵਾਰ ਵੱਲੋਂ ਵੱਖਰਾ ਦੱਸਿਆ ਜਾਵੇਗਾ।
File
ਲਾਚੀ ਬਾਵਾ ਆਪਣੀ ਭੈਣ ਗਲੋਰੀ ਬਾਵਾ ਨਾਲ ਕਈ ਲੋਕ ਗੀਤ ਗਾ ਚੁੱਕੇ ਸਨ। ਅੱਜ ਉਨ੍ਹਾਂ ਦੇ ਹੋਏ ਇਸ ਦਿਹਾਂਤ ਕਾਰਨ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ ਗੁਰੂ ਨਗਰੀ ਅੰਮ੍ਰਿਤਸਰ ਨਾਲ ਸੰਬੰਧਿਤ ਲਾਚੀ ਬਾਵਾ ਸੰਗੀਤ ਜਗਤ 'ਚ ਆਪਣੀ ਸਾਫ-ਸੁੱਥਰੀ ਗਾਇਕੀ ਕਾਰਨ ਖਾਸ ਪਹਿਚਾਣ ਰੱਖਦੇ ਸਨ।
File