ਹਾਲੀਵੁਡ ਫਿਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਜੁਲਾਈ ਵਿੱਚ ਹੋਵੇਗੀ ਰੀਲੀਜ਼
Published : May 13, 2018, 12:22 pm IST
Updated : May 13, 2018, 12:24 pm IST
SHARE ARTICLE
gulzar singh chahal, ken stok
gulzar singh chahal, ken stok

ਇਹ ਫਿ਼ਲਮ ਭਾਰਤ ਵਿਚ ਜੁਲਾਈ ਦੇ ਮਹੀਨੇ 'ਚ ਅੰਗਰੇਜ਼ੀ, ਹਿੰਦੀ ਅਤੇ ਤਾਮਿਲ ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ

'ਕੋਲਾਵਰੀ ਡੀ' ਫੇਮ ਸਿੰਗਰ ਅਤੇ ਅਦਾਕਾਰ ਧਨੁਸ਼ ਦੀ ਹਾਲੀਵੁੱਡ ਫਿ਼ਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਦਾ ਪੋਸਟਰ ਜਾਰੀ ਕਰ ਦਿਤਾ ਗਿਆ ਹੈ। ਹਾਲਾਂਕਿ ਫਿਲਮ ਦੇ ਨਾਮ ਮੁਤਾਬਕ ਉਹ ਕਿਤੋਂ ਵੀ ਫ਼ਕੀਰ ਨਜ਼ਰ ਨਹੀਂ ਆ ਰਹੇ ਹਨ। ਇਸ ਪੋਸਟਰ ਵਿਚ ਧਨੁਸ਼ ਰੰਗੀਨ ਪੱਗ ਬੰਨ੍ਹੀਂ ਹੋਏ ਇਕ ਟਰੱਕ ਤੋਂ ਬਾਹਰ ਨਿਕਲ ਰਹੇ ਹਨ। ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿ਼ਲਮ ਵਿਚ ਫ਼ਕੀਰ ਬਣੇ ਧਨੁਸ਼ ਦਾ ਇਹ ਸਫ਼ਰ ਕੁੱਝ ਖ਼ਾਸ ਹੋਵੇਗਾ। ਟਰੰਕ 'ਤੇ ਕਈ ਦੇਸ਼ਾਂ ਦੇ ਨਾਵਾਂ ਦੀ ਸਟੈਂਪ ਲਗਾਈ ਗਈ ਹੈ, ਜਿਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਇਹ ਸਫ਼ਰ ਉਨ੍ਹਾਂ ਦੇਸ਼ਾਂ ਤੋਂ ਹੋ ਕੇ ਲੰਘੇਗਾ।
ਇਹ ਫਿ਼ਲਮ ਭਾਰਤ ਵਿਚ ਜੁਲਾਈ ਦੇ ਮਹੀਨੇ 'ਚ ਅੰਗਰੇਜ਼ੀ, ਹਿੰਦੀ ਅਤੇ ਤਾਮਿਲ ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ | ਇਸ ਫਿ਼ਲਮ ਨੂੰ ਕੇਨ ਸਕਾਟ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਕੁੱਲ ਬਜਟ 92 ਕਰੋੜ ਦੱਸਿਆ ਜਾ ਰਿਹਾ ਹੈ |
ਫਿ਼ਲਮ 'ਦਿ ਐਕਸਟਰਾਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਰੋਮਨ ਪਯੋਰਟ੍ਰੋਲਸ ਦੇ ਇਸੇ ਨਾਮ ਦੇ ਨਾਵਲ 'ਤੇ ਅਧਾਰਤ ਹੈ। ਇਹ ਇਕ ਅਜਿਹੇ ਅਸਧਾਰਨ ਫ਼ਕੀਰ ਦੀ ਕਹਾਣੀ ਹੈ ਜੋ ਅਪਣੀ ਮਾਂ ਦੀ ਮੌਤ ਤੋਂ ਬਾਅਦ ਅਪਣੇ ਪਿਤਾ ਨੂੰ ਲੱਭਣ ਲਈ ਇਕ ਅਸਧਾਰਨ ਯਾਤਰਾ 'ਤੇ ਨਿਕਲਦਾ ਹੈ। ਪਿਤਾ ਦੀ ਭਾਲ ਦਾ ਸਫ਼ਰ ਇਸ ਫ਼ਕੀਰ ਨੂੰ ਬ੍ਰਸੇਲਸ, ਰੋਮ, ਪੈਰਿਸ ਅਤੇ ਭਾਰਤ ਵਰਗੀਆਂ ਕਈ ਥਾਵਾਂ 'ਤੇ ਲੈ ਜਾਂਦਾ ਹੈ, ਜਿੱਥੇ ਉਸ ਨੂੰ ਇਕ ਲੜਕੀ ਨਾਲ ਪਿਆਰ ਹੋ ਜਾਂਦਾ ਹੈ। 
ਫਿ਼ਲਮ ਹਾਲੀਵੁੱਡ ਦੀ ਹੈ ਅਤੇ ਕਈ ਦੇਸ਼ਾਂ ਦਾ ਸਫ਼ਰ ਕਰਨ ਵਾਲੀ ਹੈ ਤਾਂ ਜ਼ਾਹਿਰ ਹੈ ਕਿ ਇਸ ਵਿਚ ਇੰਡੋ-ਬੈਲਜ਼ੀਅਮ-ਇਟਾਲੀਅਨ ਸਟਾਰਜ਼ ਜ਼ਰੂਰ ਹੋਣਗੇ। ਫਿ਼ਲਮ ਵਿਚ ਬੇਰੇਨਿਸ, ਬਰਖੰਡ ਅਬਦੀ, ਏਬੇਲ ਜਾਫ਼ਰੀ ਅਤੇ ਏਰਿਨ ਮੋਰੀਆਰਟੀ ਵਰਗੇ ਸਟਾਰਜ਼ ਸ਼ਾਮਲ ਹਨ। 
ਇਸ ਤੋਂ ਪਹਿਲਾਂ ਧਨੁਸ਼ ਨੇ ਕਈ ਫਿ਼ਲਮਾਂ ਵਿਚ ਕੰਮ ਕਰਨ ਤੋਂ ਇਲਾਵਾ ਬਾਲੀਵੁੱਡ ਦੀ ਫਿ਼ਲਮ 'ਰਾਂਝਣਾ' ਵਿਚ ਕੰਮ ਕੀਤਾ ਹੈ। ਇਸ ਵਿਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ। ਧਨੁਸ਼ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੁਕੋਣ, ਅਨਿਲ ਕਪੂਰ, ਐਸ਼ਵਰੀਆ ਰਾਏ ਬੱਚਨ ਅਤੇ ਇਰਫ਼ਾਨ ਖ਼ਾਨ ਵਰਗੇ ਅਦਾਕਾਰ ਵੀ ਹਾਲੀਵੁੱਡ ਵਿਚ ਕੰਮ ਕਰ ਚੁੱਕੇ ਹਨ। ਇਹ ਫਿਲਮ ਪੰਜਾਬੀ ਸਿਨੇਮਾ ਦੇ ਨਾਮਵਰ ਅਦਾਕਾਰ ਅਤੇ ਪ੍ਰੋਡਿਊਸਰ ਗੁਲਜ਼ਾਰ ਇੰਦਰ ਚਾਹਲ ਦੀ ਪ੍ਰੋਡਕਸ਼ਨ ਵਿੱਚ ਬਣ ਰਹੀ ਹੈ | ਅਮਿਤ ਤਿਰਵੇਦੀ ਨੇ ਇਸ ਫਿਲਮ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ ਅਤੇ ਧਨੁਸ਼ ਨੇ ਖ਼ੁਦ ਇਸ ਫਿਲਮ ਦੇ ਇਕ ਗੀਤ ਨੂੰ ਅਪਣੀ ਆਵਾਜ਼ ਦਿਤੀ ਹੈ |
ਧਨੁਸ਼ ਸਾਊਥ ਵਿਚ ਕਾਫ਼ੀ ਮਸ਼ਹੂਰ ਹਨ ਅਤੇ ਧਨੁਸ਼ ਦੀ ਹਾਲੀਵੁੱਡ ਫਿ਼ਲਮ ਨੂੰ ਲੈ ਕੇ ਉਸ ਦੇ ਪ੍ਰਸ਼ੰਸਕਾਂ ਵਿਚ ਬੇਹੱਦ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਸ਼ਹੂਰ ਅਦਾਕਾਰ ਰਜਨੀਕਾਂਤ ਦੇ ਜਵਾਈ ਅਤੇ ਅਦਾਕਾਰ ਧਨੁਸ਼ ਨੇ ਹੁਣ ਹਾਲੀਵੁੱਡ ਇੰਡਸਟਰੀ ਵਿਚ ਪੈਰ ਰਖ ਲਿਆ ਹੈ। ਧਨੁਸ਼ ਦੀ ਇਹ ਫਿ਼ਲਮ ਜੁਲਾਈ ਨੂੰ ਰਿਲੀਜ਼ ਹੋਵੇਗੀ ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement