
ਮਾਡਲ, ਸਿੰਗਰ ਤੇ ਐਕਟਰ ਗੁਰਪ੍ਰੀਤ ਲਾਡ ਲੈ ਕੇ ਆ ਗਏ ਨੇ ‘ਟੋਲਾ ਯਾਰਾਂ ਦਾ’, ਪੰਜਾਬੀ ਮਾਡਲ ਐਕਟਰ ਅਤੇ ਗਾਇਕ ਗੁਰਪ੍ਰੀਤ ਲਾਡ ਜਿਹੜੇ ਸ਼ੋਸ਼ਲ ਮੀਡੀਆ...
ਚੰਡੀਗੜ੍ਹ : ਮਾਡਲ, ਸਿੰਗਰ ਤੇ ਐਕਟਰ ਗੁਰਪ੍ਰੀਤ ਲਾਡ ਲੈ ਕੇ ਆ ਗਏ ਨੇ ‘ਟੋਲਾ ਯਾਰਾਂ ਦਾ’, ਪੰਜਾਬੀ ਮਾਡਲ ਐਕਟਰ ਅਤੇ ਗਾਇਕ ਗੁਰਪ੍ਰੀਤ ਲਾਡ ਜਿਹੜੇ ਸ਼ੋਸ਼ਲ ਮੀਡੀਆ ਉੱਤੇ ਖ਼ੂਬ ਚਰਚਾ ਵਿਚ ਰਹਿੰਦੇ ਹਨ। ਗੁਰਪ੍ਰੀਤ ਲਾਡ ਆਪਣਾ ਨਵਾਂ ਗੀਤ ਟੋਲਾ ਯਾਰਾਂ ਦਾ ਲੈ ਕੇ ਸ੍ਰੋਤਿਆਂ ਦੇ ਰੂ-ਬ-ਰੂ ਹੋ ਚੁੱਕੇ ਹਨ। ਗੁਰਪ੍ਰੀਤ ਲਾਡ ਦਾ ਇਹ ਗਾਣਾ ਆਪਣੇ ਯਾਰਾਂ ਦੋਸਤਾਂ ਲਈ ਡੇਡੀਕੇਟਡ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਸਰਦਾਰ ਦੋਸਤਾਂ ਅਤੇ ਮੋਨਿਆਂ ਦਾ ਵੀ ਜ਼ਿਕਰ ਕੀਤਾ ਹੈ।
Gurpreet Laad
ਗੀਤ ਦੋ ਬੋਲ ਸੁਖਮਨ ਹੀਰ ਵੱਲੋਂ ਲਿਖੇ ਗਏ ਹਨ ਉੱਥੇ ਹੀ ਗਾਣੇ ਦਾ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰਜ਼ ਦੀ ਜੋੜੀ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਗਾਣੇ ਦਾ ਵੀਡੀਓ ਸੇਵਿਓ ਸੰਧੂ ਵੱਲੋਂ ਬਣਾਇਆ ਗਿਆ ਹੈ। ਗਾਣੇ ਦਾ ਵਰਲਡ ਵੀਟੀ ਪ੍ਰੀਮੀਅਰ ਪੀਟੀਸੀ ਨੈਟਵਰਕ ਦੇ ਚੈਨਲਜ਼ ‘ਤੇ ਕੀਤਾ ਗਿਆ ਹੈ ਜਿਸ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ।
Gurpreet Laad
ਆਪਣੀਆਂ ਮੁੱਛਾਂ ਅਤੇ ਸਰਦਾਰੀ ਦੇ ਨਾਲ ਵਦਾਰੇ ਚਰਚਾ ਘੱਟ ਚੁੱਕੇ ਗੁਰਪ੍ਰੀਤ ਲਾਡ ਦੇ ਗਾਣੇ ਟੋਲਾਂ ਯਾਰਾਂ ਦਾ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਜੈਪ ਮਿਊਜ਼ਿਕ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਗੁਰਪ੍ਰੀਤ ਲਾਡ ਕਈ ਪੰਜਾਬੀ ਗਾਣਾਂ ਵਿਚ ਮਾਡਲਿੰਗ ਵੀ ਕਰ ਚੁੱਕੇ ਹਨ ਜਿਨ੍ਹਾਂ ਦੇ ਕੰਮ ਨੂੰ ਕਾਫ਼ੀ ਸਰਾਹਿਆ ਗਿਆ ਹੈ।