
ਕਰਤਾਰ ਚੀਮਾ ਪੰਜਾਬੀ ਇੰਡਸਟਰੀ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ
ਜਲੰਧਰ: ਲੀਹੋਂ ਲੱਥਾ ਪੰਜਾਬੀ ਸਿਨਮਾ ਮੁੜ ਲੀਹ ’ਤੇ ਆਉਣ ਲੱਗਾ ਹੈ। ਇਸ ਦੌਰਾਨ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਪਛਾਣ ਮਿਲ ਰਹੀ ਹੈ, ਉੱਥੇ ਇਸ ਖੇਤਰ ਵਿਚ ਲੰਬੇ ਸਮੇਂ ਤੋਂ ਜੁੜੇ ਹੋਏ ਅਦਾਕਾਰਾਂ ਨੂੰ ਵੀ ਖੁੱਲ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲ ਰਿਹਾ ਹੈ।
Kartar Cheemaਪੰਜਾਬੀ ਮਾਡਲ ਤੇ ਅਦਾਕਾਰ ਕਰਤਾਰ ਚੀਮਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਕਰਤਾਰ ਚੀਮਾ ਪੰਜਾਬੀ ਇੰਡਸਟਰੀ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ, ਉਨ੍ਹਾਂ ਨੇ ਅਪਣੀ ਮਿਹਨਤ ਸਦਕਾ ਅਦਾਕਾਰੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ।
Kartar Cheema ਦੱਸ ਦਈਏ ਕਿ ਕਰਤਾਰ ਚੀਮਾ ਜੋ ਕੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਕਰੀਬ ਇਕ ਦਹਾਕਾ ਪਹਿਲਾਂ ਬਤੌਰ ਮਾਡਲ ਇਸ ਖੇਤਰ ’ਚ ਆਪਣੀ ਸ਼ੁਰੂਆਤ ਕੀਤੀ ਸੀ। ਕਰਤਾਰ ਚੀਮਾ ਨੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਦੀ ਮਾਸਟਰ ਡਿਗਰੀ ਹਾਸਲ ਕੀਤੀ।
Kartar Cheemaਕਰਤਾਨ ਨੇ ਆਪਣੇ ਅਭਿਨੈ ਦੇ ਸਫਰ ਦੀ ਸ਼ੁਰੂਆਤ ਮਾਡਲ ਵਜੋਂ ਗੀਤ ‘ਇਕ ਧਿਰ ਛੱਡਣੀ ਪਊ..’ ਨਾਲ ਕੀਤੀ ਸੀ। ਇਸ ਤੋਂ ਬਾਅਦ ਕਰਤਾਰ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
Kartar Cheemaਕਰਤਾਰ ਚੀਮਾ ਜੋ ਕੇ ‘ਬੇਬੇ ਕਹਿੰਦੀ ਘਰ ਬਹਿਕੇ ਕੱਢ ਚਾਦਰਾਂ’, ‘ਯਾਰੀ ਜੱਟਾਂ ਦੇ ਮੁੰਡੇ ਨਾਲ ਲਾ ਲੈ’ ਤੇ ਕਈ ਸੈਂਕੜੇ ਸੰਗੀਤਕ ਵੀਡੀਓਜ਼ ਕੰਮ ਕਰ ਚੁੱਕੇ ਹਨ। ਕਰਤਾਰ ਚੀਮਾ ‘ਮਿੱਟੀ’,‘ਸਿਕੰਦਰ’, ‘ਦੁਸ਼ਮਣ’ ਸਮੇਤ ਕਈ ਫਿਲਮਾਂ ਜਿਵੇਂ ‘ਹਸ਼ਰ’, ‘ਕਬੱਡੀ ਇਕ ਮਹੁੱਬਤ’ ਤੇ ‘ਮਿੱਟੀ ਨਾਲ ਫਰੋਲ ਜੋਗੀਆ’ ਰਾਹੀਂ ਵੱਖੋ-ਵੱਖ ਰੂਪ ’ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।