ਜੱਸੀ ਗਿੱਲ ਦੇ ਜਨਮਦਿਨ ’ਤੇ ਜਾਣੋ ਨੈਸ਼ਨਲ ਖਿਡਾਰੀ ਤੋਂ ਕਲਾਕਾਰ ਬਣਨ ਦਾ ਸਫ਼ਰ
Published : Nov 26, 2019, 12:19 pm IST
Updated : Nov 26, 2019, 12:19 pm IST
SHARE ARTICLE
Jassie gill happy birthday
Jassie gill happy birthday

​ਕਾਲਜ ਦੀ ਪੜ੍ਹਾਈ ਦੌਰਾਨ ਹੀ ਜੱਸੀ ਗਿੱਲ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ

ਜਲੰਧਰ: ਜੱਸੀ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕਰਦੇ ਹਨ। ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਜੱਸੀ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਖੰਨਾ 'ਚ ਹੋਇਆ। ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ।

Jassie Gill Jassie Gillਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਚਾਹੁਣ ਵਾਲਿਆਂ ਦਾ ਬਰਥਡੇ ਦੀਆਂ ਵਧਾਈਆਂ ਦੇਣ 'ਤੇ ਸ਼ੁਕਰੀਆ ਅਦਾ ਕੀਤਾ ਹੈ। ਜੱਸੀ ਗਿੱਲ ਦਾ ਅਸਲ ਨਾਂ ਜਸਦੀਪ ਸਿੰਘ ਗਿੱਲ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ਅਤੇ ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ 'ਚ ਵੀ ਕਈ ਫਿਲਮਾਂ ਅਤੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ।

Jassie Gill Jassie Gill ਕੋਈ ਸਮਾਂ ਸੀ ਜਦੋਂ ਜੱਸੀ ਗਿੱਲ ਕਾਫੀ ਮੋਟੇ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਖਾਸ ਕਰਕੇ ਜੱਸੀ ਗਿੱਲ ਨੂੰ ਕੱਪੜੇ ਲੈਣ ਲੱਗਿਆਂ ਕਾਫੀ ਸੋਚਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੇ ਖੁਦ ਨੂੰ ਫਿੱਟ ਕਰ ਲਿਆ ਹੈ। ਇਕ ਇੰਟਰਵਿਊ ਦੌਰਾਨ ਜੱਸ ਗਿੱਲ ਨੇ ਦੱਸਿਆ ਸੀ ਕਿ ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ ਪਰ ਇਹ ਵਿਸ਼ਾ ਉਨ੍ਹਾਂ ਦੇ ਕਰੀਅਰ ਲਈ ਇਕ ਨਵਾਂ ਰਾਹ ਖੋਲ੍ਹ ਦੇਵੇਗਾ ਇਸ ਦਾ ਅੰਦਾਜ਼ਾ ਸ਼ਾਇਦ ਉਨ੍ਹਾਂ ਨੂੰ ਨਹੀਂ ਸੀ।

Jassie Gill Jassie Gillਪਰਿਵਾਰ 'ਚ ਮਾਪਿਆਂ ਨੇ ਜੱਸੀ ਗਿੱਲ ਦੀ ਗਾਇਕੀ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਪਰ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਤਾਂ ਮੈਂ ਆਪਣੀ ਮੰਮੀ ਨੂੰ ਕਹਿੰਦਾ ਹੁੰਦਾ ਸੀ ਅਤੇ ਮੇਰੇ ਮੰਮੀ ਦੁੱਧ ਡੇਅਰੀ 'ਚ ਪਾਉਂਦੇ ਹੁੰਦੇ ਸਨ ਅਤੇ ਜੋ ਪੈਸੇ ਉਨ੍ਹਾਂ ਨੇ ਦੁੱਧ ਡੇਅਰੀ 'ਚ ਵੇਚ ਕੇ ਜੋੜੇ ਸੀ। ਉਨ੍ਹਾਂ ਪੈਸਿਆਂ ਨਾਲ ਹੀ ਉਹ ਅੱਜ ਇਸ ਮੁਕਾਮ 'ਤੇ ਹਨ।

Jassie Gill Jassie Gill ਕਾਲਜ ਦੀ ਪੜ੍ਹਾਈ ਦੌਰਾਨ ਹੀ ਜੱਸੀ ਗਿੱਲ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਸਰਾਹਿਆ ਗਿਆ ਅਤੇ ਫਿਰ ਉਨ੍ਹਾਂ ਨੇ ਗਾਇਕ ਬਣਨ ਦਾ ਫੈਸਲਾ ਲਿਆ। ਜੱਸੀ ਗਿੱਲ ਵਾਲੀਬਾਲ ਦੇ ਨੈਸ਼ਨਲ ਖਿਡਾਰੀ ਵੀ ਰਹੇ ਹਨ। ਇਸ ਤੋਂ ਇਲਾਵਾ ਆਪਣੇ ਵਿਹਲੇ ਸਮੇਂ 'ਚ ਉਹ ਕ੍ਰਿਕੇਟ ਖੇਡਣਾ ਵੀ ਪਸੰਦ ਕਰਦੇ ਹਨ।

ਵਿਰਾਟ ਕੋਹਲੀ ਉਨ੍ਹਾਂ ਦੇ ਪਸੰਦੀਦਾ ਕ੍ਰਿਕੇਟਰ ਹਨ ਅਤੇ ਬੱਬਲ ਰਾਏ ਨੂੰ ਉਹ ਆਪਣੇ ਭਰਾਵਾਂ ਵਾਂਗ ਸਮਝਦੇ ਹਨ। ਜੱਸੀ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਕੋਈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਗੀਤ ਨਹੀਂ ਗਾਇਆ ਅਤੇ ਨਾਂ ਹੀ ਕਦੇ ਉਹ ਗਾਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement