ਹਿਮਾਸ਼ੀ ਖੁਰਾਨਾ ਦੇ ਜਨਮਦਿਨ ’ਤੇ ਜਾਣੋ ਉਸ ਦੀ ਜ਼ਿੰਦਗੀ ਵਿਚ ਕੌਣ ਰੱਖਦਾ ਹੈ ਖ਼ਾਸ ਅਹਿਮੀਅਤ!
Published : Nov 27, 2019, 2:45 pm IST
Updated : Nov 27, 2019, 2:45 pm IST
SHARE ARTICLE
Himanshi khurana happy birthday
Himanshi khurana happy birthday

ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਜ਼ਰੀਏ ਆਈ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ।

ਜਲੰਧਰ: ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਹਿਮਾਂਸ਼ੀ ਖੁਰਾਨਾ ਦਾ ਜਨਮ 27 ਨਵੰਬਰ 1991 ਨੂੰ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਹੋਇਆ। ਹਿਮਾਂਸ਼ੀ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਬੀ. ਸੀ. ਐੱਮ ਸਕੂਲ ਤੋਂ ਕੀਤੀ। ਉਸ ਨੇ 12ਵੀਂ ਜਮਾਤ ਮੈਡੀਕਲ ਸਾਇੰਸ 'ਚ ਕੀਤੀ। ਇਸ ਤੋਂ ਬਾਅਦ ਉਸ ਨੇ ਹੋਸਪਿਟੈਲਿਟੀ 'ਚ ਡਿਗਰੀ ਪ੍ਰਾਪਤ ਕੀਤੀ।

Himanshi KhuranaHimanshi Khuranaਹਿਮਾਂਸ਼ੀ ਦੇ ਦੋ ਛੋਟੇ ਭਰਾ ਵੀ ਹਨ। ਹਿਮਾਂਸ਼ੀ ਖੁਰਾਨਾ ਇਕ ਅਦਾਕਾਰ ਵਜੋਂ ਆਪਣੀ ਪਛਾਣ ਕਾਇਮ ਕਰ ਚੁੱਕੀ ਹੈ। ਉਸ ਨੇ ਪੰਜਾਬੀ ਫਿਲਮ 'ਸਾਡਾ ਹੱਕ' ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਸ਼ੌਹਰਤ ਖੱਟੀ। ਉਸ ਨੂੰ ਜ਼ਿਆਦਾਤਰ ਬਤੌਰ ਮਾਡਲ ਪਛਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਨਾ ਹੁਣ ਤੱਕ ਕਈ ਪੰਜਾਬੀ ਗੀਤਾਂ 'ਚ ਮਾਡਲਿੰਗ ਕਰ ਚੁੱਕੀ ਹੈ।

Himanshi KhuranaHimanshi Khuranaਉਸ ਨੇ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਸੋਚ', ਸਿੱਪੀ ਗਿੱਲ ਦੇ 'ਓਸਮਾਨੀਆਂ', ਜੱਸੀ ਗਿੱਲ ਦੇ 'ਲਾਦੇਨ', 'ਠੋਕਦਾ ਰਿਹਾ', ਨਿੰਜਾ 'ਗੱਲ ਜੱਟਾਂ ਵਾਲੀ', ਜੇ ਸਟਾਰ 'ਗੱਭਰੂ' ਅਤੇ 'ਗੱਭਰੂ 2' ਅਤੇ ਰਣਜੀਤ ਬਾਵਾ ਦੇ 'ਅੱਧੀ ਰਾਤ' ਆਦਿ ਗੀਤਾਂ ਦੇ ਵੀਡੀਓਜ਼ 'ਚ ਮਾਡਲਿੰਗ ਕਰ ਚੁੱਕੀ ਹੈ। ਹਿਮਾਂਸ਼ੀ ਖੁਰਾਨਾ ਦੀ ਜ਼ਿੰਦਗੀ 'ਚ ਉਸ ਦੀ ਮਾਂ ਬੇਹੱਦ ਅਹਿਮੀਅਤ ਰੱਖਦੇ ਹਨ। ਉਹ ਆਪਣੀ ਮਾਂ ਸੁਨੀਤ ਕੌਰ ਨੂੰ ਆਪਣੀ ਜ਼ਿੰਦਗੀ ਦੀ ਇਕ ਮਜ਼ਬੂਤ ​​ਪ੍ਰੇਰਣਾ ਮੰਨਦੀ ਹੈ।

Himanshi KhuranaHimanshi Khuranaਹਿਮਾਂਸ਼ੀ ਖੁਰਾਨਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਕੀਤੀ, ਜਦੋਂ ਉਹ ਮਿਸ ਲੁਧਿਆਣਾ ਬਣ ਗਈ। ਉਹ ਮਿਸ ਪੀ ਟੀਸੀ ਪੰਜਾਬੀ 2010 ਦੀ ਫਾਈਨਲ 'ਚ ਵੀ ਸ਼ਾਮਲ ਹੋਈ ਸੀ। ਉਸੇ ਸਾਲ À ਚੰਡੀਗੜ੍ਹ 'ਚ ਆਯੋਜਿਤ ਮਿਸ ਨੌਰਥ ਜ਼ੋਨ ਮੁਕਾਬਲਾ ਵੀ ਜਿੱਤਿਆ ਸੀ। ਹਿਮਾਂਸ਼ੀ ਖੁਰਾਨਾ ਨੇ 2010  'ਚ 'ਜੋੜੀ-ਬਿਗ ਡੇ ਪਾਰਟੀ' (ਪੰਜਾਬੀ ਐਮ ਸੀ ਅਤੇ ਕੁਲਦੀਪ ਮਾਣਕ) ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਡੈਬਿਊ ਕੀਤਾ ਸੀ।

Himanshi KhuranaHimanshi Khuranaਇਸ ਤੋਂ ਬਾਅਦ ਉਸ ਨੇ ਸਾਲ 2012 'ਚ ਫਿਰੋਜ਼ ਖਾਨ ਵਲੋਂ 'ਫਾਸਲੀ ਬਟੇਰੇ' ਗੀਤ 'ਚ ਅਭਿਨੈ ਕੀਤਾ ਅਤੇ ਹਰਜੋਤ ਦੇ 'ਇਜ਼ਹਾਰ' ਗੀਤ 'ਚ। ਸਾਲ 2015 ਹਿਮਾਂਸ਼ੀ ਖੁਰਾਨਾ ਲਈ ਬਹੁਤ ਹੀ ਸਫਲ ਸਾਲ ਸਾਬਤ ਹੋਇਆ ਕਿਉਂਕਿ ਉਸ ਨੇ ਜੱਸੀ ਗਿੱਲ, ਬਾਦਸ਼ਾਹ, ਜੇ ਸਟਾਰ, ਨਿੰਜਾ, ਮਨਕੀਰਤ ਔਲਖ ਅਤੇ ਹੋਰ ਬਹੁਤ ਸਾਰੇ ਗਾਇਕਾਂ ਨਾਲ ਕੰਮ ਕੀਤਾ। ਮਾਰਚ, 2016 'ਚ ਉਸ ਨੇ ਸੁੱਖੀ (ਮਿਊਜ਼ੀਕਲ ਡਾਕਟਰਜ਼) ਦੇ ਨਾਲ ਅਭਿਨੈ ਕੀਤਾ।

Himanshi KhuranaHimanshi Khuranaਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਜ਼ਰੀਏ ਆਈ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਸ਼ੋਅ 'ਚ ਉਹ ਆਪਣੀ ਦੁਸ਼ਮਣ ਸ਼ਹਿਨਾਜ਼ ਕੌਰ ਗਿੱਲ ਨਾਲ ਨਜ਼ਰ ਆ ਰਹੀ ਹੈ। ਦੋਵੇਂ ਇਸ ਸ਼ੋਅ 'ਚ ਇਕ-ਦੂਜੇ ਨਾਲ ਅਕਸਰ ਭਿੜਕਦੀਆਂ ਨਜ਼ਰ ਆਉਂਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement