
'ਅਰਦਾਸ ਕਰਾਂ' ਦੀ ਟੀਮ ਦੇ ਮੈਂਬਰਾਂ ਲੋੜਵੰਦਾਂ ਦਾ ਸਹਾਰਾ ਬਣੇ
ਜਲੰਧਰ: ਪੰਜਾਬੀ ਦੇ ਉੱਘੇ ਕਲਾਕਾਰ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਹੇਠ ਬਣੀ ਫ਼ਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਟੀਮ ਫ਼ਿਲਮ ਦੇ ਪ੍ਰਮੋਸ਼ਨ ਵਿਚ ਦਿਲੋਂ ਰੁੱਝੀ ਹੋਈ ਹੈ। ਪੰਜਾਬੀ ਇੰਡਸਟਰੀ ਨਾਮੀ ਅਦਾਕਾਰ ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ ਮਨੁੱਖਤਾ ਦੀ ਸੇਵਾ ਕਰਨ ਲਈ ਲੁਧਿਆਣਾ ਪਹੁੰਚੇ ਹਨ।
Gurpreet Ghugi
ਅਨਮੋਲ ਕਵਾਤਰਾ ਜੋ ਕਿ ਵੀ ਡੂ ਨਾਟ ਐਕਸੇਪਟ ਮਨੀ ਐਂਡ ਥਿੰਗਸ ਨਾਂ ਦਾ ਐਨਜੀਓ ਚਲਾਉਂਦੇ ਹਨ, ਦੀ ਮਹਾਨ ਸੇਵਾ ਵਿਚ ਯੋਗਦਾਨ ਪਾਉਣ ਲਈ ਗੁਰਪ੍ਰੀਤ ਘੁੱਗੀ ਅਤੇ ਜਪਜੀ ਖਹਿਰਾ ਪਹੁੰਚੇ ਹਨ। ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਸ ਦਾ ਨਾਂ ਭਾਵੇਂ ਵੱਡਾ ਹੋਵੇ ਪਰ ਵਿਅਕਤੀ ਨੂੰ ਉਸ ਦਾ ਕੰਮ ਵੱਡਾ ਬਣਾ ਦਿੰਦਾ ਹੈ ਜਿਹੜਾ ਕਿ ਅਨਮੋਲ ਕਵਾਤਰਾ ਅਤੇ ਉਹ ਕਰ ਰਹੇ ਹਨ। ਜਪਜੀ ਖਹਿਰਾ ਕੋਲ ਤਾਂ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਸ਼ਬਦ ਹੀ ਨਹੀਂ ਸਨ।
Japji Khaira
ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਕਿਹਾ ਕਿ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਪਰਮਾਤਮਾ ਨੇ ਅਨਮੋਲ ਅਤੇ ਗੁਰਪ੍ਰੀਤ ਸਿੰਘ ਦੇ ਹਿੱਸੇ ਪਾਇਆ ਹੈ ਅਤੇ ਰੱਬ ਉਹਨਾਂ ਨੂੰ ਵੀ ਅਜਿਹੇ ਕੰਮ ਕਰਨ ਦਾ ਹੌਸਲਾਂ ਬਖਸ਼ੇ। ਇਸ ਦੇ ਨਾਲ ਹੀ ਜਪਜੀ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਦੇ ਹੱਥੋਂ ਲੋੜਵੰਦ ਮਰੀਜ਼ਾਂ ਨੂੰ ਚੈੱਕ ਵੰਡੇ ਗਏ, ਜਿਸ ਨਾਲ ਉਹਨਾਂ ਮਰੀਜ਼ਾਂ ਨੂੰ ਇਕ ਨਵੀਂ ਜ਼ਿੰਦਗੀ ਮਿਲਣ ਵਾਲੀ ਹੈ।
'ਅਰਦਾਸ ਕਰਾਂ' ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਰਟ ਅਤੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਵੱਲੋਂ ਸਾਂਝੇ ਤੌਰ ਤੇ ਲਿਖੀ ਗਈ ਹੈ।
ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ।