
ਅਰਦਾਸ ਕਰਾਂ ਦੀ ਸਕਰੀਨਿੰਗ 'ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਮਾਰੀਆਂ ਤਾੜੀਆਂ
ਜਲੰਧਰ: ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿਚ ਫ਼ਿਲਮਾਈ ਗਈ ਫ਼ਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦੌਰਾਨ ਫ਼ਿਲਮ ਦੀ ਟੀਮ ਪ੍ਰਮੋਸ਼ਨ ਲਈ ਦੁਨੀਆ ਭਰ ਵਿਚ ਘੁੰਮ ਰਹੀ ਹੈ। ਇਸ ਦੇ ਚਲਦੇ ਗਿੱਪੀ ਗਰੇਵਾਲ ਦੀ ਮੁਲਾਕਾਤ ਢਾਡੀ ਤਰਮੇਮ ਸਿੰਘ ਮੋਰਾਂਵਾਲੀ ਨਾਲ ਹੋਈ ਅਤੇ ਉਹਨਾਂ ਇਸ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਫ਼ਿਲਮ ਦੀ ਬਹੁਤ ਸ਼ਲਾਘਾ ਕੀਤੀ।
Ardaas Karaan
ਗਿੱਪੀ ਗਰੇਵਾਲ ਨੇ ਇਸ ਮੁਲਾਕਾਤ ਦੀਆਂ ਕੁੱਝ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਸਿਡਨੀ ਵਿਚ ਫ਼ਿਲਮ ਦੀ ਸਕਰੀਨਿੰਗ ਕੀਤੀ ਗਈ ਉਸ ਦੇ ਖ਼ਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਗਿੱਪੀ ਗਰੇਵਾਲ ਨੇ ਲਿਖਿਆ ਕਿ ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਕੁਲਵਿੰਦਰ ਸਿੰਘ ਰਾਜੂ ਜੀ ਦੇ ਘਰ ਉੱਘੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਜੀ ਨਾਲ ਮੁਲਾਕਾਤ ਦਾ ਸਬੱਬ ਬਣਿਆ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੇ ਦਸਿਆ ਕਿ ਅਰਦਾਸ ਫ਼ਿਲਮ ਉਹਨਾਂ ਨੇ ਬਹੁਤ ਵਾਰ ਦੇਖੀ ਹੈ ਤੇ ਹਰ ਵਾਰ ਫ਼ਿਲਮ ਦੌਰਾਨ ਉਹ ਭਾਵੁਕ ਹੋ ਜਾਂਦੇ ਹਨ।
Syndey
ਉਹਨਾਂ ਨੇ ਅਰਦਾਸ ਕਰਾਂ ਫ਼ਿਲਮ ਲਈ ਵੀ ਬਹੁਤ ਸਾਰੀਆਂ ਦੁਆਵਾਂ ਤੇ ਮੁਬਾਰਕਾਂ ਦਿੱਤੀਆਂ। ਉਹਨਾਂ ਨੇ ਉਮੀਦ ਜਤਾਈ ਕਿ ਅਰਦਾਸ ਵਾਂਗ 'ਅਰਦਾਸ ਕਰਾਂ' ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ। ਇਸ 'ਤੇ ਗਿੱਪੀ ਗਰੇਵਾਲ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਧੰਨਵਾਦ ਮੋਰਾਂਵਾਲੀ ਜੀ ਇਸ ਹੌਂਸਲਾ ਅਫਜ਼ਾਈ ਲਈ, ਕੋਸ਼ਿਸ਼ ਕਰਾਂਗੇ ਕਿ ਭਵਿੱਖ ਵਿਚ ਵੀ ਇਸੇ ਤਰਾਂ ਦੇ ਨਿਵੇਕਲੇ ਵਿਸ਼ਿਆਂ 'ਤੇ ਫ਼ਿਲਮਾਂ ਬਣਾਉਂਦੇ ਰਹੀਏ।
Syndey
ਦਸ ਦਈਏ ਕਿ ਪੰਜਾਬੀ ਸਿਨੇਮਾ 'ਤੇ ਕਾਮੇਡੀ ਫ਼ਿਲਮਾਂ ਦੀ ਡਿਮਾਂਡ ਅਤੇ ਭਰਮਾਰ ਵਧ ਰਹਿੰਦੀ ਹੈ। 19 ਜੁਲਾਈ ਨੂੰ ਰਿਲੀਜ਼ ਹੋ ਜਾ ਰਹੀ ਫ਼ਿਲਮ 'ਅਰਦਾਸ ਕਰਾਂ' ਨੂੰ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਇਆ ਗਿਆ ਹੈ। ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਵੱਲੋਂ ਸਾਂਝੇ ਤੌਰ 'ਤੇ ਕਲਮਬੱਧ ਕੀਤੀ ਗਈ ਹੈ।
ਦਸਣਯੋਗ ਹੈ ਕਿ 'ਅਰਦਾਸ ਕਰਾਂ' ਫ਼ਿਲਮ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਣਬੀਰ ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਰਾਣਾ ਜੰਗ ਬਹਾਦੁਰ, ਸਰਦਾਰ ਸੋਹੀ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ।