
ਵਾਰਿਸ ਭਰਾਵਾਂ ਦੀ ਆਵਾਜ਼ ਇਕ ਪਾਸੇ ਜਿੱਥੇ ਰੂਹਾਨੀਅਤ ਦਾ ਅਹਿਸਾਸ ਕਰਾਉਂਦੀ ਹੈ ਓਥੇ ਹੀ ਲੱਖਾਂ ਦਿਲਾਂ ਨੂੰ ਧੜਕਾਉਂਦੀ ਵੀ ਹੈ। ਦੁਨੀਆ ਭਰ 'ਚ ਵਸਦੇ ਪੰਜਾਬੀਆਂ ਦੇ.....
ਵਾਰਿਸ ਭਰਾਵਾਂ ਦੀ ਆਵਾਜ਼ ਇਕ ਪਾਸੇ ਜਿੱਥੇ ਰੂਹਾਨੀਅਤ ਦਾ ਅਹਿਸਾਸ ਕਰਾਉਂਦੀ ਹੈ ਓਥੇ ਹੀ ਲੱਖਾਂ ਦਿਲਾਂ ਨੂੰ ਧੜਕਾਉਂਦੀ ਵੀ ਹੈ। ਦੁਨੀਆ ਭਰ 'ਚ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਵਾਰਿਸ ਭਰਾਵਾਂ ਵੱਲੋਂ ਕੀਤੇ ਜਾਂਦੇ 'ਪੰਜਾਬੀ ਵਿਰਸਾ' ਸ਼ੋਅ ਦੀ ਲੜੀ ਦਾ ਇਹ ਲਗਾਤਾਰ 15ਵਾਂ ਸਾਲ ਹੈ ਤੇ ਮੌਜੂਦਾ ਸਮੇਂ 'ਚ ਇਸ ਸ਼ੋਅ ਦੀ ਮਕਬੂਲੀਅਤ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਇਹ ਸਭ ਵਾਰਿਸ ਭਰਾਵਾਂ ਵੱਲੋਂ ਬਰੈਂਮਪਟਨ ਸ਼ਹਿਰ ਦੇ ਏਅਰ ਕੰਡੀਸ਼ਨ ਪਾਵਰ ਏਡ ਸੈਂਟਰ ਚ ਹੋਏ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ, ਜਿਥੇ ਵਾਰਿਸ ਸ਼ੋਅ ਦੀ ਗਾਇਕੀ ਦਾ ਜਾਦੂ ਚਲਾਇਆ ਗਿਆ।
Waris Brothers
ਬਰੈਂਮਪਟਨ ਸ਼ਹਿਰ ਦੇ ਏਅਰ ਕੰਡੀਸ਼ਨ ਪਾਵਰ ਏਡ ਸੈਂਟਰ ਚ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਕਰਵਾਏ ਗਏ ਪੰਜਾਬੀ ਵਿਰਸਾ ਸ਼ੋਅ 2018 ਚ ਵਾਰਿਸ ਭਰਾਂਵਾਂ ਵੱਲੋਂ ਆਪਣੀ ਕਲਾ ਦਾ ਮੁਜਾਹਰਾ ਕਰਦਿਆਂ ਇਹ ਸ਼ੋਅ ਆਪਣੇ ਨਾਂ ਕੀਤਾ ਅਤੇ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਦੇ ਅਲੰਬਰਦਾਰ ਤਿੰਨ ਭਰਾਵਾਂ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਨੇ ਬਰੈਂਪਟਨ ਦੇ ਪਾਵਰ ਏਡ ਸੈਂਟਰ ਚ ਇਸ ਪਰਿਵਾਰਿਕ ਸ਼ੋਅ ਵਿੱਚਲੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਦੀਪਕ ਬਾਲੀ ਵੱਲੋਂ ਮਨਮੋਹਨ ਵਾਰਿਸ ਦੇ ਗਾਇਕੀ ਦੇ 25 ਵਰ੍ਹੇ ਪੂਰੇ ਕਰਨ ਦੇ ਲੰਬੇ ਸਫਰ ਦੀ ਦਾਸਤਾਨ ਤੋਂ ਹੋਈ ਅਤੇ ਸੱਭ ਤੋਂ ਪਹਿਲਾਂ ਮਨਮੋਹਨ ਵਾਰਿਸ,ਕਮਲ ਹੀਰ ਅਤੇ ਸੰਗਤਾਰ ਨੇ ਤੂੰਬੀ ਅਤੇ ਚਿਮਟੇ ਨਾਲ ਇਕੱਠਿਆਂ ਗਾ ਕੇ ਕੀਤੀ, ਗੀਤਾਂ ਚ "ਖੁਨ ਤਾਂ ਡੁੱਲਦਾ, ਥਾਂ ਕੋਈ ਨਹੀ ਲੈ ਸਕਦਾ, ਤੁਸੀਂ ਵੱਸਦੇ ਰਹੁ ਪੰਜਾਬੀਓ," ਬੱਸ ਫੇਰ ਕੀ ਸੀ ਸਾਫ ਸੁਥਰੀ ਪੰਜਾਬੀ ਗਾਇਕੀ ਦੇ ਸਰੋਤਿਆਂ ਦੇ ਇਸ ਵੱਡੇ ਇਕੱਠ ਨੂੰ ਲਗਾਤਾਰ ਕਈ ਘੰਟੇ ਵਾਰੀ ਵਾਰੀ ਇਹਨਾਂ ਭਰਾਵਾਂ ਨੇ ਮੰਤਰ ਮੁਗਧ ਕੀਤਾ।
ਇਹਨਾਂ ਵੱਲੋਂ ਗਾਏ ਗਏ ਗੀਤਾਂ ਚ "ਰਾਤੀਂ ਸਾਨੂੰ ਹੋਟਲ ਚ ਦੋ ਵੱਜ ਗਏ, ਤੇਰੇ ਵੱਖ ਹੋਣ ਦੀ ਤਾਰੀਖ ਮੈੰਨੂੰ ਯਾਦ ਏ, ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਦੋ ਤਾਰਾ ਵੱਜਦਾ ਵੇ ਰਾਂਝਣਾਂ ਨੂਰ ਮਹਿਲ ਦੀ ਮੋਰੀ, ਸੁਪਨੇ ਦੇ ਵਿੱਚ ਪਿੰਡ ਦਾ ਗੇੜਾ ਲਾ ਕੇ ਆਇਆ ਹਾਂ, ਕੱਲ ਤੇਰੇ ਸ਼ਹਿਰ ਚੋਂ ਮੈਂ ਲੋਡ ਚੁਕਿਆ ਆਦਿ ਵਰਗੇ ਦਰਜਨਾਂ ਮਕਬੂਲ ਗੀਤ ਗਾ ਕੇ ਟਰਾਂਟੋ ਦਾ ਪੰਜਾਬੀ ਵਿਰਸਾ ਸ਼ੋਅ 2018 ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਨੇ ਸਰੋਤਿਆਂ ਦੀ ਵਾਹ ਵਾਹ ਅਤੇ ਤਾੜੀਆਂ ਦੀ ਗੂਂਜ ਚ ਆਪਣੇ ਨਾਂ ਕੀਤਾ।