
ਹਰੀਸ਼ ਵਰਮਾ ਇਕ ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹੈ। ਉਹ 2011 ਵਿਚ ਪੰਜਾਬੀ ਫਿਲਮ ਯਾਰ ਅਣਮੁੱਲੇ ਦੇ ਪਾਤਰ 'ਜੱਟ ਟਿੰਕਾ' ਰਾਹੀਂ ਮਕਬੂਲ ਹੋਇਆ ਸੀ। ਪੰਜਾਬੀ ...
ਚੰਡੀਗੜ੍ਹ (ਸਸਸ) :- ਹਰੀਸ਼ ਵਰਮਾ ਇਕ ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹੈ। ਉਹ 2011 ਵਿਚ ਪੰਜਾਬੀ ਫਿਲਮ ਯਾਰ ਅਣਮੁੱਲੇ ਦੇ ਪਾਤਰ 'ਜੱਟ ਟਿੰਕਾ' ਰਾਹੀਂ ਮਕਬੂਲ ਹੋਇਆ ਸੀ। ਪੰਜਾਬੀ ਸਿਨੇਮਾ ਵਿਚ ਪਹਿਲੀ ਵਾਰ ਉਹ 2010 ਵਿਚ ਪੰਜਾਬਣ ਫਿਲਮ ਵਿਚ ਨਜ਼ਰ ਆਇਆ ਸੀ। ਟੈਲੀਵਿਜ਼ਨ ਉੱਪਰ ਉਸ ਨੇ ਨਾ ਆਨਾ ਇਸ ਦੇਸ ਲਾਡੋ ਵਿਚ ਵੀ ਭੂਮਿਕਾ ਨਿਭਾਈ ਸੀ। ਪੰਜਾਬੀ ਇੰਡਸਟਰੀ 'ਚ ਹਰ ਰੋਜ ਨਵੇਂ ਨਵੇਂ ਗੀਤ ਰਿਲੀਜ਼ ਹੋ ਰਹੇ ਹਨ।
Harish Verma
ਗੱਲ ਕਰਦੇ ਹਾਂ ਹਰੀਸ਼ ਵਰਮਾ ਦੀ ਜੋ ਕੇ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀ ਹਨ, ਉਹਨਾਂ ਦੀ ਐਕਟਿੰਗ ਦੇ ਤਾਂ ਲੱਖਾਂ ਦੀਵਾਨੇ ਹਨ ਪਰ ਉਹਨਾਂ ਨੇ ਅਪਣੀ ਆਵਾਜ਼ ਨਾਲ ਵੀ ਸਭ ਨੂੰ ਅਪਣਾ ਦੀਵਾਨਾ ਬਣਾਇਆ ਹੋਇਆ ਹੈ। ਸਭ ਦਾ ਹਰਮਨ ਪਿਆਰਾ ਜੱਟ ਟਿੰਕਾ ਮਤਲਬ ਕਿ ਹਰੀਸ਼ ਵਰਮਾ ਜੋ ਕਿ ਇਕ ਵਾਰ ਫਿਰ ਤੋਂ ਅਪਣੇ ਫੈਨਜ਼ ਲਈ ਕੁੱਝ ਵੱਖਰਾ ਮਤਲਬ ਨਵਾਂ ਗਾਣਾ ਲੈ ਕੇ ਆ ਰਹੇ ਹਨ।
Harish Verma
ਜਾਣਕਾਰੀ ਮੁਤਾਬਿਕ ਖੁਦ ਹਰੀਸ਼ ਵਰਮਾ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਮਤਲਬ ਕਿ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟਰ ਰਿਲੀਜ਼ ਕੀਤਾ ਹੈ। ਉਹਨਾਂ ਨੇ ਨਾਲ ਹੀ ਦੱਸਿਆ ਹੈ ਕਿ ਇਹ ਗਾਣਾ ਰੋਮਾਂਟਿਕ ਗੀਤ ਹੈ ਜਿਸ ਦਾ ਨਾਂਅ ‘ਚਿਹਰੇ’ ਹੈ ਤੇ ਇਸ ਗੀਤ ਨੂੰ ਵਾਰ ਵਾਰ ਸੁਣੋਗੇ ਤੇ ਦੇਖੋਣ ਲਈ ਮਜ਼ਬੂਰ ਹੋ ਜਾਓਗੇ। ਪੋਸਟਰ ‘ਚ ਸਾਫ ਦਿਖ ਰਿਹਾ ਹੈ ਨਜ਼ਰ ਆ ਰਿਹਾ ਹੈ ਕਿ ਹਰੀਸ਼ ਸ਼ਰਮਾ ਨੇ ਅਪਣਾ ਚਿਹਰਾ ਅਪਣੇ ਹੱਥਾਂ ਨਾਲ ਲੁਕਾਇਆ ਹੋਇਆ ਹੈ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਦੇ ਬੋਲ ਸੰਦੀਪ ਕੁਲਦੀਪ ਨੇ ਲਿਖੇ ਹਨ ਤੇ ਇਸ ਗੀਤ ਦਾ ਮਿਊਜ਼ਿਕ ਸਟਾਰਬੁਆਏ ਐਕਸ ਨੇ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਵੇਗਾ। ਜੇ ਗੱਲ ਕਰੀਏ ਉਹਨਾਂ ਦਾ ਪਹਿਲਾ ਗੀਤ ਸਾਲ 2016 ‘ਚ ਆਇਆ ਸੀ ਤੇ ਉਸ ਗੀਤ ਦਾ ਨਾਂਅ ‘ਇਕ ਵਾਰ ਹੋਰ ਸੋਚ ਲੈ’ ਸੀ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅਪਣੇ ਕਈ ਗਾਣੇ ਦਕਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਰੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਪਣੇ ਸਾਰੇ ਪ੍ਰੋਜੈਕਟਸ ਬਾਰੇ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।