
ਪ੍ਰਮੋਟਰਾਂ ਦੀ ਆਈ ਸ਼ਾਮਤ !
ਆਪਣੀ ਬੇਬਾਕ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਬੱਬੂ ਮਾਨ ਨਾਲ ਅਕਸਰ ਹੀ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ। ਬੱਬੂ ਮਾਨ ਦੇ ਫ਼ੈਨ ਵੀ ਕੱਟੜ ਮੰਨੇ ਜਾਂਦੇ ਹਨ। ਲੋਕ ਖੰਟ ਵਾਲੇ ਮਾਨ ਦੀਆਂ ਖਰੀਆਂ ਖਰੀਆਂ ਗੱਲਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ। ਅਜਿਹਾ ਹੀ ਕੁੱਝ ਬਾਬੂ ਮਾਨ ਦੀ ਇਕ ਸ਼ੋਅ ਦੌਰਾਨ ਵੇਖਣ ਨੂੰ ਮਿਲਿਆ। ਦਰਅਸਲ ਬੱਬੂਮਾਨ ਜਦੋਂ ਆਪਣੇ ਵਿਦੇਸ਼ੀ ਦੌਰੇ ਦੌਰਾਨ ਸ਼ੋਅ ਕਰ ਰਹੇ ਸਨ।
Babbu Maan
ਉਹਨਾਂ ਨੂੰ ਗੁੱਸਾ ਚੜ ਗਿਆ ਤੇ ਬੱਬੂ ਮਾਨ ਦੇ ਗੁੱਸੇ ਦਾ ਸ਼ਿਕਾਰ ਹੋਏ ਪ੍ਰਮੋਟਰ। ਮਾਨ ਨੇ ਭਰੀ ਸਟੇਜ ਤੋਂ ਮਾਈਕ ਦੇ ਵਿਚ ਬੋਲ ਕੇ ਪ੍ਰਮੋਟਰਾਂ ਨੂੰ ਕਿਹਾ ਕਿ ਟਿਕਟਾਂ ਵੇਚ ਕੇ ਪੈਸੇ ਜੇਬ ਵਿਚ ਪਾ ਕੇ ਜਿੰਮੇਵਾਰੀ ਖਤਮ ਨਹੀਂ ਹੁੰਦੀ। ਬੱਬੂ ਮਾਨ ਆਪਣੀ ਗੀਤਾਂ ਕਰ ਕੇ ਹੀ ਨਹੀਂ ਬਲਕਿ ਆਪਣੀਆਂ ਗੱਲਾਂ ਕਰ ਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਇਹ ਵੀਡੀਓ ਕਿਥੋਂ ਦੀ ਹੈ ਇਹ ਤਾਂ ਪਤਾ ਨਹੀਂ ਲਗਿਆ ਪਰ ਵੀਡੀਓ ਦੌਰਾਨ ਬਾਬੂ ਮਾਨ ਨਿਊਜ਼ੀਲੈਂਡ ਤੇ ਆਕਲੈਂਡ ਸ਼ਹਿਰ ਦਾ ਨਾਮ ਲੈਂਦੇ ਵਿਖਾਈ ਦੇ ਰਹੇ ਹਨ।
Babbu Maan
ਪਰ ਇਸ ਵੀਡੀਓ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਸੰਗੀਤ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁਕੇ ਬੱਬੂ ਮਾਨ ਨੇ ਅਪਣੀ ਬੇਮਿਸਾਲ ਗਾਇਕੀ ਨਾਲ ਦੇਸਾਂ ਵਿਦੇਸ਼ਾਂ 'ਚ ਪ੍ਰਸਿੱਧੀ ਖੱਟੀ।
Babbu Maan
ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ। ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਜਿਆਦਾਤਰ ਅਸਲੀਅਤ ਨੂੰ ਢੁਕਦੇ ਹਨ ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਬਣਾਇਆ ਹੈ , ਫੇਰ ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ। ਵੱਖਰੇ ਵਿਸ਼ਿਆਂ ਬਾਰੇ ਬੇਬਾਕਤਾ ਨਾਲ ਲਿਖਣਾ ਤੇ ਗਾਉਣਾ ਹੀ ਬੱਬੂ ਮਾਨ ਨੂੰ ਬਾਕੀ ਗੀਤਕਾਰਾਂ, ਗਾਇਕਾਂ ਨਾਲੋਂ ਵੱਖਰੀ ਪਛਾਣ ਦਿੰਦਾ ਹੈ, ਜਿਹੜੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।