
ਪਾਲੀਵੁੱਡ ਵਿਚ ਪ੍ਰਸ਼ਿੱਧੀ ਖੱਟਣ ਵਾਲਾ ਮਸ਼ਹੂਰ ਰੈਪਰ ਬਾਦਸ਼ਾਹ ਅੱਜ ਅਪਣਾ 33ਵਾਂ ਜਨਮ ਦਿਨ.....
ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਵਿਚ ਪ੍ਰਸ਼ਿੱਧੀ ਖੱਟਣ ਵਾਲਾ ਮਸ਼ਹੂਰ ਰੈਪਰ ਬਾਦਸ਼ਾਹ ਅੱਜ ਅਪਣਾ 33ਵਾਂ ਜਨਮ ਦਿਨ ਮਨ੍ਹਾਂ ਰਹੇ ਹਨ। ਗਾਇਕ ਤੇ ਰੈਪਰ ਬਾਦਸ਼ਾਹ ਦਾ ਜਨਮ ਨਵੀਂ ਦਿੱਲੀ ਵਿਚ 19 ਨਵੰਬਰ 1985 ਨੂੰ ਇਕ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਨੇ ਅਪਣੇ ਕਰਿਅਰ ਦੀ ਸ਼ੁਰੂਆਤ 2006 ਵਿਚ ਕੀਤੀ ਸੀ। ਦੱਸ ਦਈਏ ਕਿ ਰੈਪਰ ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ। ਬਾਲੀਵੁੱਡ ਵਿਚ ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਯੋ.ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ ਵਿਚ ਗਾਇਕ ਸਨ।
Badshah
ਇਕ ਇੰਟਰਵਿਊ 'ਚ ਬਾਦਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਉਹ ਅਸਲ ਜ਼ਿੰਦਗੀ 'ਚ ਅਜਿਹੇ ਨਹੀਂ ਹਨ ਜੋ ਉਹ ਸਟੇਜ 'ਤੇ ਨਜ਼ਰ ਆਉਂਦੇ ਹਨ। ਉਹ ਇਕ ਬੇਹੱਦ ਸ਼ਾਂਤ ਸੁਭਾਅ ਦੇ ਇਨਸਾਨ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਸੀ ਕਿ ਉਹ ਇਕ ਗੀਤ ਦੀ ਫੀਸ ਕਰੀਬ 1 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 10 ਮਿਲੀਅਨ ਡਾਲਰ ਹੈ। ਬਾਦਸ਼ਾਹ ਅੱਜ ਇਕ ਪਿਆਰੀ ਜਿਹੀ ਬੱਚੀ ਦੇ ਪਿਤਾ ਹਨ। ਉਨ੍ਹਾਂ ਇਕ ਵਾਰ ਇੰਟਰਵਿਊ ਵਿਚ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਬੇਟੀ ਨਹੀਂ ਹੋਈ ਸੀ।
Badshah
ਉਦੋਂ ਤੱਕ ਉਨ੍ਹਾਂ ਨੂੰ ਬੱਚੇ ਪਸੰਦ ਨਹੀਂ ਸਨ ਪਰ ਹੁਣ ਉਹ ਬਦਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਬਾਦਸ਼ਾਹ ਨੇ ਕਈ ਗੀਤਾਂ ਵਿਚ ਅਪਣਾ ਰੈਪ ਕਰਕੇ ਕਈ ਕਲਾਕਾਰਾਂ ਨੂੰ ਸੁਪਰਸਟਾਰ ਬਣਾਇਆ ਹੈ। ਬਾਦਸ਼ਾਹ ਨੇ ਥੋੜ੍ਹੇ ਜਿਹੇ ਹੀ ਸਮੇਂ ਵਿਚ ਅਪਣਾ ਪਾਲੀਵੁੱਡ ਵਿਚ ਨਾਂਅ ਬਣਾ ਲਿਆ ਸੀ। ਉਹ ਅਪਣੇ ਰੈਪ ਨਾਲ ਲੋਕਾਂ ਦੇ ਦਿਲਾਂ ਦੇ ਉਤੇ ਰਾਜ ਕਰ ਰਹੇ ਹਨ। ਉਨ੍ਹਾਂ ਦੇ ਗੀਤਾਂ ਤੇ ਰੈਪ ਨੂੰ ਹਰ ਸਮੇਂ ਚੰਗਾ ਹੁੰਗਾਰਾ ਮਿਲਦਾ ਰਹਿੰਦਾ ਹੈ। ਸਰੋਤੇ ਬਾਦਸ਼ਾਹ ਦੇ ਨਵੇਂ ਰੈਪ ਦਾ ਬੇਸਬਰੀ ਦੇ ਨਾਲ ਇੰਤਜਾਰ ਕਰਦੇ ਰਹਿੰਦੇ ਹਨ।