ਕੀ ਲਖਵਿੰਦਰ ਵਡਾਲੀ ਸੱਚ 'ਚ ਹੈ ਹਸਪਤਾਲ ਦਾਖ਼ਲ?
Published : Jun 21, 2018, 5:12 pm IST
Updated : Jun 21, 2018, 5:13 pm IST
SHARE ARTICLE
Lakhwinder Wadali
Lakhwinder Wadali

ਲਖਵਿੰਦਰ ਵਡਾਲੀ ਹਸਪਤਾਲ 'ਚ ਭਰਤੀ ਨਜ਼ਰ ਆ ਰਹੇ ਹਨ। 

ਪੰਜਾਬੀ ਇੰਡਸਟਰੀ 'ਚ ਸੂਫ਼ੀ ਗਾਇਕ ਵਜੋਂ ਜਾਣੇ ਜਾਂਦੇ ਲਖਵਿੰਦਰ ਵਡਾਲੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੇਲ ਰਹੀਆਂ ਹਨ। ਜਿਨ੍ਹਾਂ 'ਚ ਲਖਵਿੰਦਰ ਵਡਾਲੀ ਹਸਪਤਾਲ 'ਚ ਭਰਤੀ ਨਜ਼ਰ ਆ ਰਹੇ ਹਨ। ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਖਾਸ ਥਾਂ ਬਨਾਉਣ ਵਾਲੇ ਲਖਵਿੰਦਰ ਵਡਾਲੀ ਅੱਜ -ਕੱਲ੍ਹ ਆਪਣੀਆਂ ਕੁੱਝ ਵਾਇਰਲ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਲਖਵਿੰਦਰ ਵਡਾਲੀ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਵਿੱਚ ਉਹ ਹਸਪਤਾਲ ‘ਚ ਭਰਤੀ ਨਜ਼ਰ ਆ ਰਹੇ ਹਨ।

Lakhwinder WadaliLakhwinder Wadali

ਲਖਵਿੰਦਰ ਦੀਆਂ ਇਹ ਤਸਵੀਰਾਂ ਦੇਖ ਕੇ ਹਾਲਾਤ ਇਸ ਕਦਰ ਹੋ ਗਏ ਕਿ ਜਿਵੇਂ ਇੱਕ ਵਾਰ ਤਾਂ ਵੀ ਪੰਜਾਬੀ ਇੰਡਸਟਰੀ ਸਹਿਮ ਜੀ ਗਈ ਹੋਵੇ। ਦਰਅਸਲ ਤਸਵੀਰਾਂ ਹੈ ਵੀ ਇਹੋ ਜਿਹੀਆਂ ਜਿਸ ਨਾਲ ਇੰਝ ਜਾਪਦਾ ਹੈ ਜਿਵੇਂ ਉਹ ਜਿਵੇਂ ਵੱਡੀ ਬਿਮਾਰੀ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹੋਣ। ਇਹ ਤਸਵੀਰਾਂ ਦੇਖ ਕੇ ਲਖਵਿੰਦਰ ਨੂੰ ਚਾਹੁਣ ਵਾਲਿਆਂ ਨੇ ਤਾਂ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਖਵਿੰਦਰ ਵਡਾਲੀ ਪੂਰੀ ਤਰ੍ਹਾਂ ਸਲਾਮਤ ਹਨ ਤੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਜਿਸ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਹੋਵੇ।   

Lakhwinder WadaliLakhwinder Wadali

ਹੁਣ ਤੁਹਾਨੂੰ ਦੱਸ ਦੇਈਏ ਕਿ ਇਹਨਾਂ ਤਸਵੀਰਾਂ ਪਿੱਛੇ ਸੱਚ ਕੀ ਹੈ। ਦਰਅਸਲ ਲਖਵਿੰਦਰ ਵਡਾਲੀ ਆਪਣਾ ਰੈਗੂਲਰ ਚੈਕਅੱਪ ਕਰਵਾੳੇੁਣ ਲਈ ਹਸਪਤਾਲ ਗਏ ਸੀ। ਉੱਥੇ ਕਿਸੇ ਨੇ ਉਹਨਾਂ ਦੀਆਂ ਇਹ ਤਸਵੀਰਾਂ ਖਿੱਚ ਦਿੱਤੀਆਂ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਫੈਲ ਗਈ।

Lakhwinder WadaliLakhwinder Wadali

ਗਾਇਕ ਲਖਵਿੰਦਰ ਵਡਾਲੀ ਦੀ ਸੂਫੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਿਆਰ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂਅ ਨਾਲ ਦੁਨੀਆਂ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ ।

Lakhwinder WadaliLakhwinder Wadali

ਲਖਵਿੰਦਰ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿਤੇ ਸਨ। ਆਪਣੀ ਸੂਫੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ ‘ਚ ਹੋਇਆ ਸੀ। ਲਖਵਿੰਦਰ ਵਡਾਲੀ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ ‘ਚ ਕੀਤੀ ਹੈ।

Lakhwinder WadaliLakhwinder Wadali

ਉਨ੍ਹਾਂ ਨੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਪਹਿਚਾਣ ਬਣਾਈ ਹੈ। ਉਨ੍ਹਾਂ ਦੀ ਐਲਬਮ ‘ਨੈਨਾ ਦੇ ਬੂਹੇ’ ਕਾਫੀ ਪ੍ਰਸਿੱਧ ਹੋਈ ਸੀ, ਜਿਸ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹਨ। ਸੂਫੀਆਨਾ ਸ਼ਾਇਰੀ ਅਤੇ ਸੰਗੀਤ ‘ਚ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ।

Lakhwinder WadaliLakhwinder Wadali

ਇਸ ਦੀ ਇਕ ਲਾਜਵਾਬ ਮਿਸਾਲ ਹੈ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ ‘ਕਮਲੀ ਯਾਰ ਦੀ’, ਜਿਸ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ। ਇਥੇ ਤੁਹਾਨੂੰ ਦਸ ਦਈਏ ਕਿ ਲਖਵਿੰਦਰ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ਵਿਚ ਆਪਣੀ ਪਹਿਲੀ ਐਲਬਮ ‘ਬੁੱਲਾ’ ਰਾਹੀਂ ਕੀਤੀ ਸੀ ਜਿਸਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement