‘ਸਰਕਲ ਛੋਟਾ ਗੱਲਬਾਤ ਵੱਡੀ ਹੈ’ Diljit Dosanjh ਨੂੰ PM ਮੋਦੀ ਨੇ ਐਕਸ ’ਤੇ ਕੀਤਾ Follow
Published : Jun 21, 2025, 1:41 pm IST
Updated : Jun 21, 2025, 1:41 pm IST
SHARE ARTICLE
'Small Circle, Big Conversation' Diljit Dosanjh Followed by PM Modi on X Latest News in Punjabi
'Small Circle, Big Conversation' Diljit Dosanjh Followed by PM Modi on X Latest News in Punjabi

ਜਾਣੋ ਪੂਰੀ ਖ਼ਬਰ

'Small Circle, Big Conversation' Diljit Dosanjh Followed by PM Modi on X Latest News in Punjabi ਜਿਸ ਤਰ੍ਹਾਂ ਦਿਲਜੀਤ ਦੌਸਾਂਝ ਨੇ ਆਪਣੇ ਗੀਤ ‘ਬੋਰਨ ਟੂ ਸ਼ਾਈਨ’ ’ਚ ਕਿਹਾ ਸੀ ‘ਸਰਕਲ ਛੋਟਾ ਗੱਲਬਾਤ ਵੱਡੀ ਹੈ’ ਠੀਕ ਉਸੇ ਤਰ੍ਹਾਂ ਦਿਲਜੀਤ ਦੌਸਾਂਝ ਦੀ ਪ੍ਰਸਿੱਧੀ ਤੇ ਰੁਤਬਾ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ ‘ਐਕਸ’ (ਟਵੀਟਰ) ਉਤੇ ਫ਼ਾਲੋ ਕਰ ਲਿਆ ਹੈ। 

ਦਸ ਦਈਏ ਕਿ ਦਿਲਜੀਤ ਦੌਸਾਂਝ ਨੇ ਪੀਐਮ ਮੋਦੀ ਨਾਲ ਸਾਲ ਦੀ ਸ਼ੁਰੂਆਤ ਦੌਰਾਨ 1 ਜਨਵਰੀ ਨੂੰ ਮੁਲਾਕਾਤ ਕੀਤੀ ਸੀ। ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਐਂਟਰੀ ਕਰਦੇ ਨਜ਼ਰ ਆਏ ਸਨ। ਇਸ ਮੁਲਾਕਾਤ ਦੌਰਾਨ ਪੀਐਮ ਮੋਦੀ ਨੂੰ ਦੇਖਦੇ ਹੀ ਉਨ੍ਹਾਂ ਨੇ ਸਿਰ ਝੁਕਾ ਕੇ ਫ਼ਤਿਹ ਬੁਲਾਈ ਤੇ ਦੋਸਾਂਝ ਨੇ ਪੀਐਮ ਮੋਦੀ ਨੂੰ ਬਾਬੇ ਨਾਨਕ ਦਾ ਸ਼ਬਦ ਵੀ ਸੁਣਾਇਆ ਸੀ। ਇਸ ਮੁਲਾਕਾਤ ਤੋਂ ਬਾਅਦ ਦੋਸਾਂਝ ਨੇ ਸੋਸ਼ਲ ਮੀਡੀਆ ਪੋਸਟ ’ਤੇ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਮੁਲਾਕਾਤ ਦੀ ਸ਼ਲਾਘਾ ਕਰਦਿਆਂ 2025 ਦੀ ਸ਼ਾਨਦਾਰ ਸ਼ੁਰੂਆਤ ਦਸਿਆ ਸੀ। 

ਜ਼ਿਕਰਯੋਗ ਹੈ ਕਿ ਦਿਲਜੀਤ ਦੌਸਾਂਝ ਦਾ ਨਾਂ ਭਾਰਤ ਦੇ ਸੱਭ ਤੋਂ ਅਮੀਰ ਗਾਇਕਾਂ 'ਚ ਸ਼ਾਮਲ ਹੈ। ਕਈ ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ 172 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement