
ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ
ਜਲੰਧਰ : ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ ਤੇ 'ਅਰਦਾਸ ਕਰਾਂ' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਗਿੱਪੀ ਦੀ ਇਹ ਫਿਲਮ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਤੋਂ ਵੀ ਪਿੱਛੇ ਨਾ ਰਹੀ। ਜ਼ਿੰਦਗੀ ਜਿਊਣ ਦੀ ਜਾਂਚ ਸਿਖਾਉਂਦੀ ਇਹ ਫਿਲਮ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆ ਰਹੀ ਹੈ ਕਿ 'ਸਿੰਘ ਸਭਾ ਗੁਰਦੁਆਰਾ' ਲੁਧਿਆਣਾ ਨੇ ਫਿਲਮ ਦੇ ਰੋਜ਼ਾਨਾ 3 ਸ਼ੋਅ ਦਰਸ਼ਕਾਂ ਨੂੰ ਮੁਫਤ ਦਿਖਾਉਣ ਦਾ ਐਲਾਨ ਕੀਤਾ ਹੈ।
Ardaas karaan free shows
ਇਸ ਦੀ ਜਾਣਕਾਰੀ ਫਿਲਮ ਦੀ ਸਫਲਤਾ ਤੋਂ ਬਾਅਦ ਸਟਾਰ ਕਾਸਟ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ 'ਚ ਦਿੱਤੀ ਗਈ। ਫਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਅਦਾਕਾਰ ਮਲਕੀਤ ਰੌਣੀ ਨੇ ਦਰਸ਼ਕਾਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ''ਲੁਧਿਆਣਾ ਦੇ ਸਿੰਘ ਸਭਾ ਗੁਰਦੁਆਰੇ ਦੀ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪਿਛਲੇ ਮੰਗਲਵਾਰ ਯਾਨੀ 23 ਜੁਲਾਈ ਤੋਂ ਲੈ ਅਗਲੇ ਮੰਗਲਵਾਰ 30 ਜੁਲਾਈ ਤੱਕ 'ਅਰਦਾਸ ਕਰਾਂ' ਫਿਲਮ ਦੇ ਰੋਜ਼ਾਨਾ 3 ਸ਼ੋਅਜ਼ ਸੋਲੀਟੇਰੀਅਸ ਸਿਨੇਮਾ 'ਚ ਮੁਫਤ ਦਿਖਾਏ ਜਾਣਗੇ।
Ardaas karaan free shows
ਇਨ੍ਹਾਂ ਹੀ ਨਹੀਂ ਸਗੋਂ ਫਿਲਮ ਤੋਂ ਬਾਅਦ ਸੰਗਤ ਨੂੰ ਲੰਗਰ ਵੀ ਛਕਾਇਆ ਜਾਵੇਗਾ।'' ਮਲਕੀਤ ਰੌਣੀ ਨੇ ਦੱਸਿਆ ਕਿ ਗੁਰਦੁਆਰਾ ਇਹ ਇਸ ਲਈ ਕਰ ਰਿਹਾ ਹੈ ਕਿਉਂਕਿ ਜਿੰਨ੍ਹਾਂ ਉਹ 10 ਸਾਲਾਂ 'ਚ ਸੰਗਤ ਨੂੰ ਨਹੀਂ ਸਿਖਾ ਸਕੇ ਇਹ ਫਿਲਮ ਢਾਈ ਘੰਟੇ 'ਚ ਸਿਖਾ ਰਹੀ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਲਈ ਇਹ ਵੱਡੀ ਸਫਲਤਾ ਹੈ, ਜਿਸ ਨੂੰ ਲੋਕ ਵਲੋਂ ਇੰਨ੍ਹਾਂ ਹੁੰਗਾਰਾ ਮਿਲ ਰਿਹਾ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ