2 ਦਿਨਾਂ ਵਿਚ ਅਰਦਾਸ ਕਰਾਂ ਨੇ ਵੱਡੇ ਪੱਧਰ 'ਤੇ ਕਮਾਈ
Published : Jul 23, 2019, 12:21 pm IST
Updated : Jul 23, 2019, 12:21 pm IST
SHARE ARTICLE
2nd day box office collection ardaas karaan
2nd day box office collection ardaas karaan

ਜਾਣੋ ਕੁੱਲ ਆਂਕੜੇ

ਜਲੰਧਰ: ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਨੇ ਬਾਕਸ ਆਫਿਸ ਤੇ ਸਫ਼ਲਤਾਪੂਰਵਕ ਓਪਨਿੰਗ ਕੀਤੀ ਹੈ। ਇਸ ਦੀ ਸ਼ਾਨਦਾਰ ਓਪਨਿੰਗ ਤੋਂ ਬਾਅਦ ਅਰਦਾਸ ਕਰਾਂ ਦੀ ਕੁਲੈਕਸ਼ਨ ਦੇ ਆਂਕੜੇ ਵਧ ਰਹੇ ਹਨ। ਇਸ ਦੀ ਕਮਾਈ ਦੇ ਦੂਜੇ ਦਿਨ ਦੇ ਆਂਕੜੇ ਸਾਹਮਣੇ ਆਏ ਹਨ, ਜਿਸ ਮੁਤਾਬਕ ਅਰਦਾਸ ਕਰਾਂ ਨੇ ਦੂਜੇ ਦਿਨ ਓਵਰਆਲ 4.16 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਹੈ।

Ardaas karaan interview star castArdaas karaan 

ਜਦਕਿ ਫ਼ਿਲਮ ਨੇ ਪਹਿਲੇ ਦਿਨ 3.16 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਸੀ। ਦੋ ਦਿਨਾਂ ਦੇ ਅੰਦਰ ਅਰਦਾਸ ਕਰਾਂ ਨੇ ਕੁੱਲ 7.77 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਰਦਾਸ ਕਰਾਂ ਕਮਾਈ ਦੇ ਨਵੇਂ ਆਂਕੜੇ ਛੂਹੇਗੀ। ਲੋਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਬਹੁਤ ਵੱਡੀ ਗਿਣਤੀ ਵਿਚ ਲੋਕ ਇਸ ਫ਼ਿਲਮ ਨੂੰ ਮਾਣ ਦੇ ਰਹੇ ਹਨ। ਦਸ ਦਈਏ ਕਿ ਅਰਦਾਸਕ ਕਰਾਂ ਹਰ ਪੱਖ ਤੋਂ ਮਜ਼ਬੂਤ ਫ਼ਿਲਮ ਹੈ।

ਇਹ ਫ਼ਿਲਮ ਲੋਕਾਂ ਨੂੰ ਅਸਲ ਜ਼ਿੰਦਗੀ ਦੇ ਮਾਇਨੇ ਸਿਖਾਉਂਦੀ ਹੈ। ਫ਼ਿਲਮ ਅਰਦਾਸ ਕਰਾਂ ਸੰਜੀਦਾ ਵਿਸ਼ੇ ਤੇ ਅਧਾਰਿਤ ਹੈ। ਇਸ ਫ਼ਿਲਮ ਵਿਚ ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਜਪਜੀ ਖਹਿਰਾ ਤੇ ਕਈ ਹੋਰ ਕਲਾਕਾਰ ਕਲਾਕਾਰੀ ਦੇ ਜੌਹਰ ਵਿਖਾਉਂਦੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਡਾਇਰੈਕਟਰ ਕੀਤਾ ਹੈ ਅਤੇ ਕਹਾਣੀ ਲਿਖਣ ਵਿਚ ਗਿੱਪੀ ਗਰੇਵਾਲ ਦਾ ਸਾਥ ਰਾਣਾ ਰਣਬੀਰ ਨੇ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement