
ਦਸ ਦਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਵਿਆਹ ਵਿਚ ਮੀਕਾ ਸਿੰਘ ਦੀ ਪਰਫਾਰਮੈਨਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋਈ ਸੀ।
ਜਲੰਧਰ: ਗਾਇਕ ਮੀਕਾ ਸਿੰਘ ਲਈ ਇਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਐਫਡਬਲਯੂਆਈਸੀਈ ਨੇ ਮੀਕਾ ਸਿੰਘ ਤੋਂ ਬੈਨ ਹਟਾ ਲਿਆ ਹੈ। ਫੈਡਰੇਸ਼ਨ ਨੇ ਇਹ ਫ਼ੈਸਲਾ ਮੀਕਾ ਸਿੰਘ ਦੁਆਰਾ ਇਕ ਪ੍ਰੈਸ ਕਾਨਫਰੰਸ ਵਿਚ ਅਪਣਾ ਪੱਖ ਰੱਖਣ ਅਤੇ ਫੈਡਰੇਸ਼ਨ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਲਿਆ ਹੈ। ਦਸ ਦਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਵਿਆਹ ਵਿਚ ਮੀਕਾ ਸਿੰਘ ਦੀ ਪਰਫਾਰਮੈਨਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋਈ ਸੀ।
Singer Mika Singh on his performance in Pakistan: It wasn't that I was adamant on performing there, it was a coincidence that I went there and #Article370 happened. If I made a mistake, I apologise to the federation and the nation. pic.twitter.com/3rU2p5nG36
— ANI (@ANI) August 21, 2019
ਇਸ ਵੀਡੀਉ ਤੋਂ ਬਾਅਦ ਮੀਕਾ ਸਿੰਘ ਦੇ ਚਹੇਤਿਆਂ ਨੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐਫਡਬਲਯੂਆਈਸੀਈ ਅਤੇ ਏਆਈਸੀਡਬਲਯੂਏ ਨੇ ਮੀਕਾ ਸਿੰਘ ਤੇ ਬੈਨ ਲਗਾ ਦਿੱਤਾ। ਇਸ ਤੋਂ ਬਾਅਦ ਮੀਕਾ ਸਿੰਘ ਨੇ ਇਹਨਾਂ ਦੋਵਾਂ ਸੰਗਠਨਾਂ ਤੋਂ ਅਪਣਾ ਪੱਖ ਰੱਖਣ ਦਾ ਸਮਾਂ ਮੰਗਿਆ ਸੀ। ਉਸ ਨੇ ਇਸ ਦੀ ਹੁਣ ਮੁਆਫ਼ੀ ਮੰਗ ਲਈ ਹੈ। ਮੀਕਾ ਨੇ ਅੱਗੇ ਕਿਹਾ ਕਿ ਉਹ ਬਹੁਤ ਪਹਿਲਾਂ ਹੀ ਅਪਣੇ ਕਲਾਈਂਟ ਨੂੰ ਕਮਿਟਮੈਂਟ ਦੇ ਚੁੱਕਿਆ ਸੀ।
Hey guys I’m very happy to announce that After meeting the #FWICE officials They have revoked the ban . I’m grateful to all .. Jai hind ... pic.twitter.com/b1sci3jEPi
— King Mika Singh (@MikaSingh) August 21, 2019
ਹਾਲਾਂਕਿ ਟਾਈਮਿੰਗ ਗਲਤ ਸੀ ਕਿਉਂ ਕਿ ਉਹ ਉੱਧਰ ਪਾਕਿਸਤਾਨ ਵਿਚ ਲੈਂਡ ਕਰ ਚੁੱਕਿਆ ਸੀ ਇੱਧਰ ਆਰਟੀਕਲ 370 ਤੇ ਸਰਕਾਰ ਦਾ ਫ਼ੈਸਲਾ ਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਫੈਡਰੇਸ਼ਨ ਨੂੰ ਫ਼ੋਨ ਕੀਤਾ ਸੀ ਅਤੇ ਉਸ ਨੂੰ ਕਿਹਾ ਸੀ ਕਿ ਉਸ ਤੋਂ ਗਲਤੀ ਹੋਈ ਹੈ। ਉਸ ਨੂੰ ਵੀਜ਼ਾ ਮਿਲ ਗਿਆ ਸੀ ਜੇ ਕਿਸੇ ਹੋਰ ਨੂੰ ਵੀ ਵੀਜ਼ਾ ਮਿਲਦਾ ਤਾਂ ਉਹ ਵੀ ਚਲਾ ਜਾਂਦਾ।
ਐਫਡਬਲਯੂ ਹੁਣ ਵੀ ਅਪਣੇ ਉਸ ਫ਼ੈਸਲੇ ਤੇ ਅੜਿਆ ਹੋਇਆ ਹੈ ਜਿਸ ਦੇ ਅਨੁਸਾਰ ਬਾਲੀਵੁੱਡ ਵਿਚ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਤੇ ਪਾਬੰਦੀ ਲੱਗੀ ਰਹੇਗੀ। ਦਸ ਦਈਏ ਕਿ ਫੈਡਰੇਸ਼ਨ ਨੇ ਮੀਕਾ ਸਿੰਘ ਨੂੰ ਮੁਆਫ਼ ਕਰਦੇ ਹੋਏ ਬੈਨ ਹਟਾ ਲਿਆ ਹੈ ਬੈਨ ਤੋਂ ਮਤਲਬ ਸੀ ਕਿ ਫੈਡਰੇਸ਼ਨ ਦਾ ਕੋਈ ਵੀ ਮੈਂਬਰ ਮੀਕਾ ਸਿੰਘ ਨਾਲ ਕੰਮ ਨਹੀਂ ਕਰੇਗਾ ਅਤੇ ਜੇ ਅਜਿਹਾ ਕੋਈ ਕਰਦਾ ਹੈ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।