
ਰਮਜੀਤ ਅਨਮੋਲ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ ਕਿ ਇਹ ਮੁੰਡਾ ਕੱਲ੍ਹ ਮੇਰੇ ਕੋਲ ਆਇਆ ਤੇ ਕਹਿੰਦਾ ਮੈਂ ਤਸਵੀਰ ਕਰਵਾਉਣੀ ਹੈ।
ਜਲੰਧਰ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਬਹੁਤ ਵਧੀਆ ਇਨਸਾਨ ਵੀ ਹਨ। ਉਹਨਾਂ ਦੀ ਫ਼ਿਲਮਾਂ ਵਿਚ ਸਾਦਗੀ ਅਤੇ ਦੇਸੀ ਰਹਿਣ ਸਹਿਣ ਆਮ ਜ਼ਿੰਦਗੀ ਵਿਚ ਵੀ ਸਾਦਗੀ ਵਿਚ ਰਹਿਣਾ ਸਿਖਾਉਂਦੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇਕ ਫੋਟੋ ਸਾਂਝੀ ਕੀਤੀ ਹੈ ਜਿਸ ਵਿਚ ਉਹ ਸਾਦਗੀ ਦਾ ਸਬੂਤ ਦਿੰਦੇ ਨਜ਼ਰ ਆਏ ਹਨ।
Karamjit Anmol
ਇਹ ਤਸਵੀਰ ਕਰਮਜੀਤ ਅਨਮੋਲ ਅਤੇ ਉਹਨਾਂ ਦੇ ਨਿੱਕੇ ਜਿਹੇ ਫੈਨ ਦੀ ਹੈ ਜਿਸ ਕੋਲ ਨਾ ਮੋਬਾਈਲ ਸੀ ਤੇ ਨਾ ਕੋਈ ਨੰਬਰ ਤਾਂ ਕਰਮਜੀਤ ਅਨਮੋਲ ਨੇ ਉਸ ਦਾ ਚਾ ਪੂਰਾ ਕਰਨ ਲਈ ਅਪਣੇ ਫੋਨ ਤੋਂ ਤਸਵੀਰ ਖਿੱਚੀ ਅਤੇ ਸਾਂਝੀ ਕਰ ਦਿੱਤੀ। ਕਰਮਜੀਤ ਅਨਮੋਲ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ ਕਿ ਇਹ ਮੁੰਡਾ ਕੱਲ੍ਹ ਮੇਰੇ ਕੋਲ ਆਇਆ ਤੇ ਕਹਿੰਦਾ ਮੈਂ ਤਸਵੀਰ ਕਰਵਾਉਣੀ ਹੈ।
ਮੈਂ ਕਿਹਾ ਕਿ ਕਰਵਾ ਲੈ... ਕਹਿੰਦਾ ਮੇਰੇ ਕੋਲ ਫੋਨ ਨੀ ਫੋਟੋ ਵਾਲਾ... ਮੈਂ ਅਪਣੇ ਫੋਨ ਤੇ ਤਸਵੀਰ ਖਿਚ ਕੇ ਕਿਹਾ ਲਿਆ ਪੁੱਤਰ ਨੰਬਰ ਦੇਦੇ ਕਹਿੰਦਾ ਮੇਰੇ ਕੋਲ ਨੰਬਰ ਵੀ ਹੈਨੀ, ਫਿਰ ਮੈਨੂੰ ਲੱਗਿਆ ਕਿ ਮੇਰੇ ਇਸ ਨਿੱਕੇ ਜਿਹੇ ਚਹੇਤੇ ਦਾ ਚਾਅ ਦਿਲ ਚ ਹੀ ਨਾ ਰਹਿ ਜਾਵੇ। ਇਸ ਕਰ ਕੇ ਇਸ ਦੀ ਤਸਵੀਰ ਸਾਂਝੀ ਕਰ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਦਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਉਹਨਾਂ ਦੀ ਇਸ ਪੋਸਟ ਤੇ ਭਾਜੀ ਲਿਖ ਕੇ ਖੁਸ਼ੀ ਵਾਲੇ ਇਮੋਜੀ ਰਾਹੀਂ ਖੁਸ਼ੀ ਬਿਆਨ ਕੀਤੀ ਹੈ। ਕਰਮਜੀਤ ਅਨਮੋਲ ਦੇ ਪ੍ਰਸ਼ੰਸਕ ਵੀ ਇਸ ਤਸਵੀਰ ਤੇ ਬਹੁਤ ਕੁਮੈਂਟ ਕਰ ਰਹੇ ਤੇ ਨਾਲ ਹੀ ਉਹਨਾਂ ਦੀ ਰੱਜ ਕੇ ਤਾਰੀਫ ਵੀ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।