
ਪੰਜਾਬੀ ਸੰਗੀਤ ਜਗਤ ਦੇ 'ਹਾਈਰਾਟਿਡ ਗਭਰੂ' ਗੁਰੂ ਰੰਧਾਵਾ ਦਾ ਨਵਾਂ ਗਾਣਾ 'ਮੈਡ ਇਨ ਇੰਡੀਆ' ਯੂਟੀਊਬ ਤੇ ਰਿਲੀਜ਼ ਹੋ ਚੁੱਕਾ ਹੈ
ਪੰਜਾਬੀ ਸੰਗੀਤ ਜਗਤ ਦੇ 'ਹਾਈਰਾਟਿਡ ਗਭਰੂ' ਗੁਰੂ ਰੰਧਾਵਾ ਦਾ ਨਵਾਂ ਗਾਣਾ 'ਮੈਡ ਇਨ ਇੰਡੀਆ' ਯੂਟੀਊਬ ਤੇ ਰਿਲੀਜ਼ ਹੋ ਚੁੱਕਾ ਹੈ ਤੇ ਰਿਲੀਜ਼ ਹੋਣ ਦੇ ਕੁੱਝ ਘੰਟਿਆਂ ਵਿਚ ਹੀ ਇਹ ਗਾਣਾ ਸਰੋਤਿਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸਦਾ ਸਬੂਤ ਹੈ ਕੁੱਝ ਘੰਟਿਆਂ ਵਿਚ ਹੀ ਇਹ ਗਾਣਾ ਤਕਰੀਬਨ 23 ਲੱਖ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ।
Guru Randhawa and Director Giftyਕਹਿੰਦੇ ਹਨ ਕਿ ਸੰਗੀਤ ਲੋਕਾਂ ਨੂੰ ਜੋੜਦਾ ਹੈ। ਕਈਆਂ ਦੀ ਜ਼ਿੰਗਦੀ 'ਚ ਸੰਗੀਤ ਦਾ ਆਪਣਾ ਹੀ ਇਕ ਮਹੱਤਵ ਹੁੰਦਾ ਹੈ ਤੇ ਉਨ੍ਹਾਂ ਨੂੰ ਸੰਗੀਤ ਹੀ ਹੈ ਜੋ ਆਪਸ ਵਿਚ ਜੋੜ ਕੇ ਰੱਖਦਾ ਹੈ, ਤੇ ਇਸਦੀ ਹੀ ਇਕ ਮਿਸਾਲ ਹੈ ਗੁਰੂ ਤੇ 'ਮੈਡ ਇਨ ਇੰਡੀਆ' ਦੇ ਡਾਇਰਕਟਰ, ਡਾਇਰਕਟਰ ਗਿਫ਼ਟੀ ਦਾ ਰਿਸ਼ਤਾ। ਇਸਤੋਂ ਪਹਿਲਾਂ ਵੀ ਇਹ ਦੋਨੋਂ 'ਲਾਹੌਰ' ਗਾਣੇ ਵਿਚ ਇਕ ਦੂਜੇ ਨਾਲ ਕੱਮ ਕਰ ਚੁੱਕੇ ਹਨ ਜੋ ਕਿ ਦਰਸ਼ਕਾਂ ਨੇ ਬਹੁਤ ਪਸੰਦ ਵੀ ਕੀਤਾ ਸੀ ਤੇ ਸਾਰੀ ਟੀਮ ਨੂੰ ਉਮੀਦ ਹੈ ਕਿ ਇਸ ਵਾਰ ਵੀ ਇਸ ਗਾਣੇ ਨੂੰ ਉੰਨਾ ਹੀ ਸਗੋਂ ਉਸਤੋਂ ਵੀ ਜ਼ਿਆਦਾ ਪਿਆਰ ਮਿਲੇਗਾ।
ਇਸ ਗੀਤ ਦੀ ਜੇਕਰ ਗੱਲ ਕਰੀਏ ਤਾਂ ਇਸ ਗੀਤ ਦੇ ਬੋਲਾਂ ਤੋਂ ਲੈਕੇ ਸੰਗੀਤ ਤੱਕ, ਸਾਰਾ ਕ੍ਰੈਡਿਟ ਗੁਰੂ ਰੰਧਾਵਾ ਨੂੰ ਜਾਂਦਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਵੀਡੀਓ ਦਾ ਨਿਰਦੇਸ਼ਣ ਕੀਤਾ ਗਿਆ ਹੈ ਡਾਇਰਕਟਰ ਗਿਫ਼ਟੀ ਵੱਲੋਂ, ਜਿਨ੍ਹਾਂ ਨੇ ਮਿਲਾਨ ਦੀਆਂ ਬਹੁਤ ਸੋਹਣੀਆਂ ਜਗਾਹਾਂ ਤੇ ਇਸ ਗੀਤ ਦੀ ਵੀਡੀਓ ਨੂੰ ਸ਼ੂਟ ਕੀਤਾ ਹੈ।
Guru Randhawaਦਸ ਦੇਈਏ ਕਿ ਗੁਰੂ ਰੰਧਾਵਾ ਨਾ ਸਿਰਫ਼ ਪੰਜਾਬ ਬਲਕਿ ਆਪਣੇ ਬਾਲੀਵੁੱਡ ਦਿਆਂ ਗੀਤਾਂ ਕਰਕੇ ਦੇਸ਼ਭਰ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਇਸ ਸਮੇਂ ਗੁਰੂ ਰੰਧਾਵਾ ਬਾਲੀਵੁੱਡ ਇੰਡਸਟਰੀ ਦਾ ਵੀ ਇਕ ਵੱਡਾ ਨਾਮ ਬਣ ਚੁੱਕਿਆ ਹੈ। ਗੁਰੂ ਦੇ ਕਈ ਗੀਤ ਜਿਵੇਂ ਕੀ 'ਤੈਨੂੰ ਸੂਟ ਸੂਟ ਕਰਦਾ' ਤੇ 'ਬਨ ਜਾ ਤੂ ਮੇਰੀ ਰਾਨੀ' ਬਾਲੀਵੁੱਡ ਦਿਆਂ ਫ਼ਿਲਮਾਂ ਵਿਚ ਲਏ ਜਾ ਚੁੱਕੇ ਹਨ ਤੇ ਇਹ ਦੋਵੇਂ ਹੀ ਗੀਤ ਸੁਪਰਹਿੱਟ ਰਹੇ ਸਨ।