Bhupinder Babal News: ਭੁਪਿੰਦਰ ਬੱਬਲ ਨੂੰ 'ਅਰਜਨ ਵੈਲੀ' ਲਈ ਮਿਲਿਆ ਸਰਵੋਤਮ ਪਲੇਬੈਕ ਗਾਇਕ ਦਾ ਪੁਰਸਕਾਰ

By : GAGANDEEP

Published : Jan 29, 2024, 10:24 am IST
Updated : Jan 29, 2024, 1:30 pm IST
SHARE ARTICLE
Bhupinder Babal won the best playback singer award for 'arjan vaillyi' News in punjab
Bhupinder Babal won the best playback singer award for 'arjan vaillyi' News in punjab

Bhupinder Babal News: 'ਐਨੀਮਲ' ਨੇ ਬੈਸਟ ਮਿਊਜ਼ਿਕ ਐਲਬਮ ਦਾ ਅਵਾਰਡ ਵੀ ਜਿੱਤਿਆ

Bhupinder Babal won the best playback singer award for 'arjan vailly' News in punjab : ਗਾਇਕ ਭੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਅਵਾਰਡ ਸਮਾਰੋਹ ਵਿੱਚ ਫਿਲਮ 'ਐਨੀਮਲ' ਦੇ ਗੀਤ 'ਅਰਜਨ ਵੈਲੀ' ਲਈ ਸਰਵੋਤਮ ਪਲੇਬੈਕ ਗਾਇਕ (ਪੁਰਸ਼) ਦਾ ਪੁਰਸਕਾਰ ਜਿੱਤਿਆ। ਇਸ ਸਾਲ ਦਾ ਸ਼ਾਨਦਾਰ ਪੁਰਸਕਾਰ ਸਮਾਰੋਹ ਗਾਂਧੀਨਗਰ, ਗੁਜਰਾਤ ਵਿੱਚ ਹੋਇਆ।

ਇਹ ਵੀ ਪੜ੍ਹੋ: Chandigarh News : ਚੰਡੀਗੜ੍ਹ ਹਵਾਈ ਅੱਡੇ 'ਤੇ ਕ੍ਰਿਕਟਰਾਂ ਦੀਆਂ ਕਿੱਟਾਂ 'ਚੋਂ 27 ਬੋਤਲਾਂ ਸ਼ਰਾਬ ਤੇ ਬੀਅਰ ਬਰਾਮਦ

ਬੱਬਲ ਦੁਆਰਾ ਗਾਇਆ ਅਤੇ ਲਿਖਿਆ ਗਿਆ, ਇਸ ਗੀਤ ਦਾ ਸੰਗੀਤ ਮਨਨ ਭਾਰਦਵਾਜ ਨੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ 'ਐਨੀਮਲ ਨੇ ਬੈਸਟ ਮਿਊਜ਼ਿਕ ਐਲਬਮ ਦਾ ਅਵਾਰਡ ਵੀ ਜਿੱਤਿਆ। ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਐਕਸ਼ਨ ਥ੍ਰਿਲਰ ਫਿਲਮ 'ਐਨੀਮਲ' ਦਾ ਦਮਦਾਰ ਟ੍ਰੈਕ ਸੋਸ਼ਲ ਮੀਡੀਆ 'ਤੇ ਸਨਸਨੀ ਬਣ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ। 

ਇਹ ਵੀ ਪੜ੍ਹੋ: Phillaur News: ਰੋਜ਼ੀ ਰੋਟੀ ਲਈ ਇਟਲੀ ਗਏ ਨੌਜਵਾਨ ਦੀ ਸਾਈਲੈਂਸ ਅਟੈਕ ਨਾਲ ਹੋਈ ਮੌਤ

ਫਿਲਮ ਨੂੰ 19 ਸ਼੍ਰੇਣੀਆਂ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਸਰਵੋਤਮ ਫਿਲਮ, ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਅਦਾਕਾਰ ਸ਼ਾਮਲ ਹਨ।
ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ 'ਐਨੀਮਲ' 2023 ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਸੀ। ਹਾਲਾਂਕਿ, ਇਸ ਦੀ ਦੁਰਵਿਹਾਰ ਦੇ ਕਥਿਤ ਚਿੱਤਰਣ ਲਈ ਵੀ ਇਸ ਦੀ ਆਲੋਚਨਾ ਕੀਤੀ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਿਲਮ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਰਸ਼ਮਿਕਾ ਮੰਡਾਨਾ, ਅਨਿਲ ਕਪੂਰ ਅਤੇ ਬੌਬੀ ਦਿਓਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। 'ਐਨੀਮਲ' ਇੱਕ ਪਰੇਸ਼ਾਨ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਘੁੰਮਦੀ ਹੈ ਅਤੇ ਰਣਬੀਰ ਰਣਵਿਜੇ ਸਿੰਘ ਦੀ ਭੂਮਿਕਾ ਵਿਚ ਹੈ, ਜੋ ਆਪਣੇ ਪਿਤਾ 'ਤੇ ਕਤਲ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਬਦਲਾ ਲੈਣ ਲਈ ਤਿਆਰ ਹੁੰਦਾ ਹੈ। ਫਿਲਮ ਨੇ ਬਾਕਸ ਆਫਿਸ 'ਤੇ 800 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।

 (For more Punjabi news apart from Bhupinder Babal won the best playback singer award for 'arjan vailly' News in punjab , stay tuned to Rozana Spokesman)

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement