Sidhu Moosewala Death Anniversary: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ
Published : May 29, 2024, 9:19 am IST
Updated : May 29, 2024, 11:10 am IST
SHARE ARTICLE
Sidhu Moosewala second Death Anniversary
Sidhu Moosewala second Death Anniversary

Sidhu Moosewala Death Anniversary: ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

Sidhu Moosewala second Death Anniversary: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ। ਮੂਸੇਵਾਲਾ ਭਾਵੇਂ ਇਸ ਦੁਨੀਆ 'ਚ ਨਹੀਂ ਹੈ ਪਰ ਉਹ ਅੱਜ ਵੀ ਅਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ।

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਉ ਠੰਢਾ ਫ਼ਲੂਦਾ

ਉਹ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣ ਦੇ ਨਾਲ-ਨਾਲ ਯੂਟਿਊਬ 'ਤੇ ਰਿਕਾਰਡ ਬਣਾਉਂਦੇ ਰਹਿਣਗੇ।

ਇਹ ਵੀ ਪੜ੍ਹੋ: Farming News: ਕਿਵੇਂ ਕਰੀਏ ਖ਼ਰਬੂਜ਼ੇ ਦੀ ਖੇਤੀ  

ਪੰਜਾਬੀ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਅੱਜ ਦੇ ਦਿਨ ਨੂੰ 'ਬਲੈਕ ਡੇਅ' ਵਜੋਂ ਮਨਾ ਰਹੇ ਹਨ। ਪੁੱਤ ਦੀ ਬਰਸੀ 'ਤੇ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ। ਪੋਸਟ ਵਿਚ ਮਾਤਾ ਨੇ ਦੱਸਿਆ ਕਿ “ਅੱਜ 730 ਦਿਨ ਗੁਜ਼ਰ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਮੇਰੀਆਂ ਮੰਨਤਾਂ ਦਾ ਸੁੱਚਾ ਫਲ ਬਿਨਾਂ ਕਿਸੇ ਗੁਨਾਹ ਤੋਂ ਦੁਸ਼ਮਣਾਂ ਨੇ ਮੇਰੀ ਕੁੱਖ ’ਚੋਂ ਖੋਹ ਲਿਆ ਤੇ ਅਜਿਹਾ ਹਨੇਰਾ ਕੀਤਾ, ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਗੁਰੂ ਮਹਾਰਾਜ ਨੇ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ। ਅਸੀਂ ਅਤੇ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਬਰਕਰਾਰ ਰੱਖਾਂਗੇ। ਅੱਜ ਦਾ ਦਿਨ ਬਹੁਤ ਔਖਾ ਹੈ”

(For more Punjabi news apart from Sidhu Moosewala second Death Anniversary, stay tuned to Rozana Spokesman)

 

ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦੇ ਸਨ। ਉਨ੍ਹਾਂ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹਨ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ’ਚ ਪੜ੍ਹਾਈ ਕੀਤੀ ਤੇ 2016 ’ਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਉਸ ਨੇ 6ਵੀਂ ਕਲਾਸ ’ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ’ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਸਿੱਧੂ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement