
ਵੀਡੀਉ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ।
ਜਲੰਧਰ: ਅੱਜ ਕਲ੍ਹ ਹਰ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ। ਸੋਸ਼ਲ ਮੀਡੀਆ ਇਕ ਟ੍ਰੈਂਡ ਬਣ ਗਿਆ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਅਪਣੇ ਪੁੱਤਰ ਦੇ ਜਨਮਦਿਨ ਤੇ ਬਹੁਤ ਹੀ ਪਿਆਰੀ ਜਿਹੀ ਵੀਡੀਉ ਸਾਂਝੀ ਕੀਤੀ ਹੈ।
Photoਉਹਨਾਂ ਨੇ ਥੋੜੇ ਦਿਨ ਪਹਿਲਾਂ ਅਪਣੇ ਪੁੱਤਰ ਜ਼ੋਰਾਵਰ ਧਵਨ ਦੇ ਜਨਮਦਿਨ ਮਨਾਉਂਦੇ ਹੋਏ ਅਪਣਾ ਪਿਆਰ ਜ਼ਾਹਿਰ ਕੀਤਾ ਸੀ। ਇਸ ਵੀਡੀਉ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਫੇਸਬੁੱਕ ਤੇ ਦੋ ਲੱਖ ਤੋਂ ਵਧ ਲਾਈਕਸ, ਲਗਭਗ ਪੰਜ ਹਜ਼ਾਰ ਕਮੈਂਟ ਅਤੇ ਤੇਰ੍ਹਾਂ ਸੋ ਤੋਂ ਵਧ ਸ਼ੇਅਰ ਕੀਤਾ ਜਾ ਚੁੱਕਿਆ ਹੈ।
Photoਵੀਡੀਉ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਵੀਡੀਉ ਵਿਚ ਜ਼ੋਰਾਵਰ ਦੇ ਬਚਪਨ ਤੋਂ ਵੱਡੇ ਹੋਣ ਤਕ ਦੀ ਫੋਟੇਜ਼ ਸ਼ਾਮਲ ਹੈ। ਸ਼ਿਖਰ ਨੇ ਕੈਪਸ਼ਨ ਵਿਚ ਲਿਖਿਆ ਹੈ, ਬਹੁਤ ਸਾਰਾ ਪਿਆਰ ਮੇਰੇ ਬੇਟੇ!...ਹੈਪੀ ਬਰਥ ਡੇਅ ਟੂ ਯੂ..’ ਜੇ ਗੱਲ ਕਰੀਏ ਤਾਂ ਸ਼ਿਖਰ ਧਵਨ ਦੇ ਮੈਦਾਨ ਦੀ ਤਾਂ ਉਸ ਤੇ ਤਾਂ ਬਾਕਮਾਲ ਦੇ ਖਿਡਾਰੀ ਹਨ।
Photoਉਹ ਅਪਣੀ ਨਿਜੀ ਜ਼ਿੰਦਗੀ ਵਿਚ ਵੀ ਵੱਡੇ ਦਿਲ ਵਾਲੇ ਹਨ। ਇਸ ਪੰਜਾਬੀ ਖਿਡਾਰੀ ਨੇ ਦੁਨੀਆ ਦੀ ਪਰਵਾਹ ਨਾ ਕਰਦੇ ਹੋਏ ਅਪਣੀ ਉਮਰ ਤੋਂ 10 ਸਾਲ ਵੱਡੀ ਤਲਾਕਸ਼ੁਦਾ ਤੇ ਦੋ ਬੱਚਿਆਂ ਦੀ ਮਾਂ ਆਇਸ਼ਾ ਨਾਲ ਵਿਆਹ ਕਰਵਾ ਲਿਆ ਸੀ।
ਸ਼ਿਖਰ ਧਵਨ ਤੇ ਆਇਸ਼ਾ ਦੇ ਤਿੰਨ ਬੱਚੇ ਹਨ। ਉਹ ਅਪਣੀ ਇਸ ਲਾਈਫ ਤੋਂ ਬਹੁਤ ਖੁਸ਼ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।