ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦੀ ਸ਼ੂਟਿੰਗ ਮੁਕੰਮਲ, 8 ਮਾਰਚ ਨੂੰ ਹੋਵੇਗੀ ਰਿਲੀਜ਼
Published : Dec 29, 2022, 4:53 pm IST
Updated : Dec 29, 2022, 4:53 pm IST
SHARE ARTICLE
Uchiyaan ne gallan tere yaar diya
Uchiyaan ne gallan tere yaar diya

ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ।

 

ਚੰਡੀਗੜ੍ਹ: ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ ''ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ'' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ।  'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', ' ਸੌਕਣ ਸੌਕਣੇ' ਵਰਗੀਆਂ ਵੱਡੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਜ਼ੀ ਸਟੂਡੀਓਜ਼ ਨੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਇਕ ਹੋਰ ਸ਼ਾਨਦਾਰ ਮਨੋਰੰਜਕ ਮੈਗਾ-ਫਿਲਮ, "ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ"ਦੀ ਘੋਸ਼ਣਾ ਕੀਤੀ ਸੀ।

ਹੁਣ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ 'ਤੇ ਲੈ ਕੇ ਆਉਣਗੇ। ਜੈਸਮੀਨ ਸੈਂਡਲਾਸ ਨੇ ਵੀ ਫਿਲਮ ਦੇ ਇਕ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ।  ਫਿਲਮ ਇਕ ਅੰਡਰਡੌਗ ਵਿਅਕਤੀ ਬਾਰੇ ਹੈ ਜੋ ਹਿੰਮਤ ਕਰਕੇ ਧੱਕੇਸ਼ਾਹੀ ਦਾ ਸਾਹਮਣਾ ਕਰਦਾ ਹੈ ਪਰ ਬਾਅਦ ਵਿਚ ਸਫਲ ਹੋ ਕੇ ਉੱਭਰਦਾ ਹੈ।

ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement