ਇਸ ਫਿਲਮ 'ਚ ਨਜ਼ਰ ਆਵੇਗੀ 'ਦੁਸਾਂਝਾਵਾਲੇ' ਅਤੇ 'ਪੇਂਡੂ ਜੱਟ' ਦੀ ਜੋੜੀ
Published : Jan 30, 2019, 4:34 pm IST
Updated : Jan 30, 2019, 4:35 pm IST
SHARE ARTICLE
Amrinder & Diljit
Amrinder & Diljit

ਪਾਲੀਵੁਡ ਇੰਡਸਟਰੀ ਦੇ ਵਿਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਗਾਇਕੀ ਦੇ ਨਾਲ - ਨਾਲ ਫਿਲਮੀ ਦੁਨਿਆਂ ਵਿਚ ਵੀ ਪੈਰ ਧਰਿਆ। ਅਦਾਕਾਰ ਅਪਣੀ ਜ਼ਿੰਦਗੀ ਨਾਲ ਸਬੰਧਿਤ...

ਚੰਡੀਗੜ੍ਹ : ਪਾਲੀਵੁਡ ਇੰਡਸਟਰੀ ਦੇ ਵਿਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਗਾਇਕੀ ਦੇ ਨਾਲ - ਨਾਲ ਫਿਲਮੀ ਦੁਨਿਆਂ ਵਿਚ ਵੀ ਪੈਰ ਧਰਿਆ। ਅਦਾਕਾਰ ਅਪਣੀ ਜ਼ਿੰਦਗੀ ਨਾਲ ਸਬੰਧਿਤ ਗੱਲਾਂ ਅਤੇ ਜਾਣਕਾਰੀ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਦੇ ਹਨ। ਪੰਜਾਬੀ ਇੰਡਸਟਰੀ ਦੀਆਂ ਦੋ ਮਹਾਨ ਸਖਸ਼ੀਅਤਾਂ ਜਿਨਾਂ ਨੇ ਅਪਣੀ ਅਵਾਜ਼ ਅਤੇ ਅਪਣੀ ਅਦਾਕਾਰੀ ਦੇ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ ਕੀਤਾ ਹੈ।

Amrinder & DiljitAmrinder & Diljit

ਅਸੀਂ ਗੱਲ ਕਰ ਰਹੇ ਹਾਂ 'ਦੁਸਾਂਝਾ' ਵਾਲੇ ਦਿਲਜੀਤ ਦੀ ਅਤੇ ਸਿੱਧੇ ਸਾਦੇ ਪੇਂਡੂ ਜੱਟ 'ਅਮਰਿੰਦਰ ਗਿੱਲ' ਦੀ। ਜਾਣਕਾਰੀ ਦੇ ਅਨੁਸਾਰ ਪਤਾ ਲਗਾ ਹੈ ਕਿ ਇਹ ਦੋਨੋਂ ਦਿੱਗਜ ਅਦਾਕਾਰ ਜਲਦ ਹੀ ਇਕੋ ਸਕਰੀਨ ਤੇ ਨਜ਼ਰ ਆਉਣ ਵਾਲੇ ਹਨ। ਅੰਬਰਦੀਪ ਸਿੰਘ ਵਲੋਂ ਡਾਇਰੈਕਟ ਕੀਤੀ ਜਾਣ ਵਾਲੀ ਫਿਲਮ 'ਜੋੜੀ' ਵਿਚ ਦੋਨਾਂ ਦੀ ਜੋੜੀ ਦੇਖਣ ਨੂੰ ਮਿਲੇਗੀ।

Amberdeep SinghAmberdeep Singh

ਅੰਬਰਦੀਪ ਦੀ ਹੀ ਲਿਖੀ ਇਸ ਫ਼ਿਲਮ ਦੇ ਪ੍ਰੋਡਿਊਸਰ ਅਮਰਿੰਦਰ ਗਿੱਲ ਅਤੇ ਦਿਲਜੀਤ ਦੁਸਾਂਝ ਆਪ ਹੀ ਹਨ। ਦਿਲਜੀਤ ਅਤੇ ਅਮਰਿੰਦਰ ਗਿੱਲ ਪਹਿਲਾਂ ਵੀ ਧੀਰਜ ਰਤਨ ਦੀ ਫਿਲਮ 'ਸਾਡੀ ਲਵ ਸਟੋਰੀ' ਵਿਚ ਕੰਮ ਕਰ ਚੁੱਕੇ ਹਨ। ਗੁਰਪ੍ਰੀਤ ਸਿੰਘ ਪਲਹੇੜੀ ਵੱਲੋਂ ਡਿਜਾਈਜ਼ ਕੀਤੇ ਜਾ ਰਹੇ ਇਸ ਪ੍ਰਾਜੈਕਟ ਦੇ ਰਾਹੀ ਦਿਲਜੀਤ ਦੁਸਾਂਝ ਅਪਣੇ ਪ੍ਰੋਡਕਸ਼ਨ ਹਾਊਸ ‘ਦੁਸਾਂਝਾਵਾਲਾ ਪ੍ਰੋਡਕਸ਼ਨਸ’ ਦੀ ਸ਼ੁਰੂਆਤ ਵੀ ਕਰਨ ਜਾ ਰਹੇ ਹਨ।

 

 
 
 
 
 
 
 
 
 
 
 
 
 

#PunjabiCinemaZindabaad ?✊ BABA SUKH RAKHE ??

A post shared by Diljit Dosanjh (@diljitdosanjh) on

 

ਇਨ੍ਹਾਂ ਦੋਵੇਂ ਸਿਤਾਰਿਆ ਦੀ ਵਾਹ - ਵਾਹ ਤਾਂ ਸੰਸਾਰ ਭਰ ਵਿਚ ਹੋਈ ਪਈ ਹੈ। ਪਿਛਲੀ ਫਿਲਮ 'ਚ ਇਸ ਜੋੜੀ ਨੇ ਪੂਰੀਆਂ ਧੂਮਾਂ ਪਾਈਆਂ ਸੀ। ਵੈਸੇ ਤਾਂ ਇਨ੍ਹਾਂ ਦੋਵਾਂ ਦੀਆਂ ਫਿਲਮਾਂ ਨੂੰ ਹਮੇਸ਼ਾ ਹੀ ਦਰਸ਼ਕਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਹੈ ਪਰ ਦੇਖਦੇ ਹਾਂ ਕਿ ਹੁਣ 'ਜੋੜੀ' ਫਿਲਮ 'ਚ ਇਨ੍ਹਾਂ ਦੀ ਜੋੜੀ ਲੋਕਾਂ ਦੇ ਦਿਲ ਤੇ ਕਿਨ੍ਹੀ ਕੁ ਛਾਪ ਛੱਡਦੀ ਹੈ।

Diljit & AmrinderDiljit & Amrinder

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement