ਇਹ ਵਾਇਰਲ ਵੀਡੀਓ ਨਿਹੰਗ ਸਿੰਘਾਂ ਤੇ ਵਿਸ਼ੇਸ਼ ਭਾਈਚਾਰੇ ਵਿਚਕਾਰ ਝੜਪ ਦਾ ਨਹੀਂ ਹੈ, Fact Check ਰਿਪੋਰਟ
Published : Jul 19, 2024, 3:41 pm IST
Updated : Jul 19, 2024, 3:42 pm IST
SHARE ARTICLE
Fact Check Old Video Of Clash Between Nihangs And Christians Brotherhood viral as recent with misleading claim
Fact Check Old Video Of Clash Between Nihangs And Christians Brotherhood viral as recent with misleading claim

ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਮਈ 2023 ਦਾ ਹੈ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰਾਜੇਵਾਲ ਕੋਲ ਨਿਹੰਗ ਸਿੰਘਾਂ ਅਤੇ ਈਸਾਈ ਭਾਈਚਾਰੇ ਵਿਚ ਝੜਪ ਹੋ ਗਈ ਸੀ।

Claim

ਸੋਸ਼ਲ ਮੀਡੀਆ 'ਤੇ ਦੋ ਗੁਟਾਂ ਵਿਚਕਾਰ ਇੱਕ ਝੜਪ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ 'ਤੇ ਵਿਸ਼ੇਸ਼ ਭਾਈਚਾਰੇ ਵਿਚਕਾਰ ਝੜਪ ਹੋ ਗਈ ਅਤੇ ਵਿਸ਼ੇਸ਼ ਭਾਈਚਾਰੇ ਵੱਲੋਂ ਨਿਹੰਗ ਸਿੰਘਾਂ ਨੂੰ ਭਜਾ ਦਿੱਤਾ ਗਿਆ।

X ਯੂਜ਼ਰ बकरी वाले मौलाना (बकरी न्यूज़) ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "निहंग भाइयों को मैं  बहुत बहादुर और साहसी समझता था, लेकिन जेहादियों के सामने ऐसे दम दबाकर भागते हुए देखकर मुझे बहुत दुःख हुआ"

 

 

ਇਸੇ ਤਰ੍ਹਾਂ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਈਸਾਈ ਭਾਈਚਾਰੇ ਨਾਲ ਜੋੜਕੇ ਸਾਂਝਾ ਕਰਦਿਆਂ ਲਿਖਿਆ, "ਨਿਹੰਗ ਸਿੰਘਾਂ ਨਾਲ ਭਿੜੇ ਈਸਾਈ ਭਾਈਚਾਰੇ ਦੇ ਲੋਕ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਮਈ 2023 ਦਾ ਹੈ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰਾਜੇਵਾਲ ਕੋਲ ਨਿਹੰਗ ਸਿੰਘਾਂ ਅਤੇ ਈਸਾਈ ਭਾਈਚਾਰੇ ਵਿਚ ਝੜਪ ਹੋ ਗਈ ਸੀ। ਹੁਣ ਪੁਰਾਣੇ ਵੀਡੀਓ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ। 

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਵਿਚ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਮਈ 2023 ਦੇ ਮਿਲੇ। X ਅਕਾਊਂਟ "No Conversion" ਨੇ 26 ਮਈ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "Nihang are running away ,,, when they were attacked by converted Christians chanting  "halleluia" ...@TanDhesi @ramanmann1974 @PreetKGillMP @mehartweets  ... when majority of Sikhs are lining up for "kanadian"  or "australin" visa.. Punjab is becoming christian !!!!"

 

 

ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਈਸਾਈ ਅਤੇ ਨਿਹੰਗ ਸਿੰਘਾਂ ਵਿਚਕਾਰ ਹੋਈ ਝੜਪ ਦਾ ਹੈ। 

ਹੁਣ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਨਿਊਜ਼ ਸਰਚ ਕੀਤਾ ਤੇ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਨ੍ਹਾਂ ਖਬਰਾਂ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਗੱਡੀ ਨੂੰ ਟੁੱਟਿਆ ਵੇਖਿਆ ਜਾ ਸਕਦਾ ਸੀ। 

ਕੀ ਸੀ ਪੂਰਾ ਮਾਮਲਾ?

ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੀ 21 ਮਈ 2023 ਦੀ ਖਬਰ ਅਨੁਸਾਰ, "ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਕੋਲ ਚਰਚ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਤੇ ਚਰਚ ਦੇ ਬਾਹਰ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ। ਇਸ ਤੋਂ ਬਾਅਦ ਇਸਾਈ ਭਾਈਚਾਰੇ ਵਲੋਂ ਮੇਨ ਰੋਡ ਜਾਮ ਕਰ ਧਰਨਾ ਲਗਾਇਆ ਗਿਆ। ਸ਼ਰਾਰਤੀ ਅਨਸਰਾਂ ਵਲੋਂ ਨਿਹੰਗ ਸਿੰਘਾਂ ਦੇ ਬਾਣੇ ਦਾ ਇਸਤੇਮਾਲ ਕੀਤਾ ਗਿਆ। ਚਰਚ ਦੇ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂ ਜੋਨ ਕੋਟਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਐਤਵਾਰ ਸਵੇਰੇ 15 ਦੇ ਕਰੀਬ ਨੌਜਵਾਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਆਏ। ਉਨ੍ਹਾਂ ਸਾਡੇ ਇਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਸਾਡੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।"

ਇਸ ਪੂਰੇ ਮਾਮਲੇ ਨੂੰ ਲੈ ਕੇ PTC News ਤੇ Rozana Spokesman ਦੀ ਵੀਡੀਓ ਨਿਊਜ਼ ਹੇਠਾਂ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਮਈ 2023 ਦਾ ਹੈ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰਾਜੇਵਾਲ ਕੋਲ ਨਿਹੰਗ ਸਿੰਘਾਂ ਅਤੇ ਈਸਾਈ ਭਾਈਚਾਰੇ ਵਿਚ ਝੜਪ ਹੋ ਗਈ ਸੀ। ਹੁਣ ਪੁਰਾਣੇ ਵੀਡੀਓ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading

Our Sources:

Tweet Of No Conversion Shared On 26 May 2023

News Article Of Rozana Spokesman Published On 21 May 2023

Video Report Of Rozana Spokesman Published On 21 May 2023

Video Report Of PTC News Published On 21 May 2023

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement