CM ਭਗਵੰਤ ਮਾਨ 'ਤੇ ਹਮਲੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
Published : May 20, 2024, 3:08 pm IST
Updated : May 20, 2024, 3:08 pm IST
SHARE ARTICLE
Old video of Yuva Jat Sabha President Amandeep Singh Boparai Getting Beaten Viral In The Name Of CM Bhagwant Mann
Old video of Yuva Jat Sabha President Amandeep Singh Boparai Getting Beaten Viral In The Name Of CM Bhagwant Mann

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹਨ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੀਲੀ ਪੱਗ ਬੰਨ੍ਹੇ ਵਿਅਕਤੀ ਨਾਲ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਭੀੜ੍ਹ ਬੇਹਰਿਹਮੀ ਨਾਲ ਵਿਅਕਤੀ 'ਤੇ ਹਮਲਾ ਕਰ ਰਹੀ ਹੈ। ਹੁਣ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਕੋਈ ਹੋਰ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਹਨ।

X ਅਕਾਊਂਟ Adv.Gurdeep Singh Sandhu ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "भगवंत मान की आज पिटाई हो गयी" 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਡਿਟੇਨ ਕੀਤਾ ਜਿਸ ਸੀ। ਇਸ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹਨ।

Investigation 

ਦੱਸ ਦਈਏ ਕਿ ਇਹ ਵੀਡੀਓ ਅਪ੍ਰੈਲ 2024 ਵਿਚ ਆਪ ਆਗੂ ਦੇ ਨਾਂਅ ਤੋਂ ਵਾਇਰਲ ਹੋਇਆ ਸੀ ਅਤੇ ਉਸ ਸਮੇ ਵੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਵੱਲੋਂ ਵਾਇਰਲ ਦਾਅਵੇ ਦਾ Fact Check ਕੀਤਾ ਗਿਆ ਸੀ। ਸਾਡੀ ਪਿਛਲੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੱਸ ਦਈਏ ਕਿ ਪਿਛਲੀ ਵਾਰ ਇਸ ਵੀਡੀਓ ਨੂੰ ਅਕਾਲੀ ਦਲ ਦੇ ਵਰਕਰਾਂ ਵੱਲੋਂ ਸਾਂਝਾ ਕੀਤਾ ਗਿਆ ਸੀ। ਵੀਡੀਓ ਵਿਚ ਪੱਤਰਕਾਰ ਦੀ ਆਵਾਜ਼ ਸੁਣੀ ਜਾ ਸਕਦੀ ਸੀ। ਪੱਤਰਕਾਰ ਵੀਡੀਓ ਵਿਚ JK Channel ਅਤੇ ਇਸ ਥਾਂ ਨੂੰ ਗੋਲ ਗੁਜਰਾਲ ਦੱਸ ਰਿਹਾ ਸੀ।

ਹੁਣ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਕੀਵਰਡ ਸਰਚ ਕੀਤਾ ਗਿਆ ਤਾਂ ਸਾਨੂੰ ਅਸਲ ਵੀਡੀਓ 13 ਅਪ੍ਰੈਲ 2024 ਦਾ ਸਾਂਝਾ ਮਿਲਿਆ। ਫੇਸਬੁੱਕ ਪੇਜ "JK Rozana News" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "Breaking Jammu - युवा जाट सभा की रैली मे हुआ हंगामा  Amandeep Singh Boparai Page पर हुआ हमला @followers JK Rozana News"

ਮੌਜੂਦ ਜਾਣਕਾਰੀ ਅਨੁਸਾਰ ਵੀਡੀਓ ਵਿਚ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ ਹਨ।

ਹੁਣ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਸਾਨੂੰ ਮਾਮਲੇ ਦੀਆਂ ਕਈ ਖਬਰਾਂ ਮਿਲੀਆਂ। ਫੇਬੁਕ ਪੇਜ JK Live ਨੇ ਆਪਣੀ ਰਿਪੋਰਟ ਵਿਚ ਇਸ ਹਮਲੇ ਨੂੰ ਲਾਈਵ ਕਵਰ ਕੀਤਾ ਸੀ। JK Channel ਨੇ 13 ਅਪ੍ਰੈਲ 2024 ਨੂੰ ਮਾਮਲੇ 'ਤੇ Live ਕਰਦਿਆਂ ਸਿਰਲੇਖ ਲਿਖਿਆ ਸੀ, "Amandeep Boparai को पुलिस ने किया d€tain , gol gujral मे यह क्या हुआ"

ਦੱਸ ਦਈਏ ਕਿ ਇਸ Live ਰਿਪੋਰਟ ਵਿਚ ਵਾਇਰਲ ਵੀਡੀਓ ਨਾਲ ਮਿਲਦੇ ਦ੍ਰਿਸ਼ ਵੇਖੇ ਜਾ ਸਕਦੇ ਸਨ। ਇਸ ਰਿਪੋਰਟ ਤੋਂ ਇਹ ਗੱਲ ਵੀ ਸਾਫ ਹੋਈ ਕਿ ਇਹ ਮਾਮਲਾ 13 ਅਪ੍ਰੈਲ 2024 ਦਾ ਸੀ ਅਤੇ ਵੀਡੀਓ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਸੀ ਜਿੱਥੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ। 

ਅਸੀਂ ਅਮਨਦੀਪ ਸਿੰਘ ਬੋਪਾਰਾਏ ਦੇ ਸੋਸ਼ਲ ਮੀਡੀਆ ਅਕਾਊਂਟਸ ਦਾ ਵੀ ਰੁੱਖ ਕੀਤਾ ਸੀ। ਦੱਸ ਦਈਏ ਅਮਨਦੀਪ ਨੇ ਮਾਮਲੇ 'ਤੇ Live ਹੋ ਕੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ਅਮਨਦੀਪ ਵੱਲੋਂ ਦੱਸਿਆ ਗਿਆ ਕਿ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਦਾ ਐਲਾਨ ਉਨ੍ਹਾਂ ਵੱਲੋਂ ਕੀਤਾ ਗਿਆ ਸੀ ਅਤੇ ਇਸੇ ਰੈਲੀ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ। 

ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਅਮਨਦੀਪ ਵੱਲੋਂ ਸਥਾਨਕ ਮੀਡੀਆ ਅਦਾਰਿਆਂ ਨੂੰ ਇੰਟਰਵਿਊ ਵੀ ਦਿੱਤਾ ਗਿਆ ਸੀ। ਹੇਠਾਂ ਤੁਸੀਂ ਅਮਨਦੀਪ ਵੱਲੋਂ Jammu Samvad ਨੂੰ ਦਿੱਤਾ ਇੰਟਰਵਿਊ ਦੇਖ ਸਕਦੇ ਹੋ।

ਦੱਸ ਦਈਏ ਅਸੀਂ ਇਸ ਮਾਮਲੇ ਨੂੰ ਲੈ ਕੇ Jammu Samvad ਦੇ ਪੱਤਰਕਾਰ ਅਮਿਤ ਅਜਰਾਵਤ ਨਾਲ ਵੀ ਗੱਲ ਕੀਤੀ ਸੀ। ਅਮਿਤ ਨੇ ਜਾਣਕਾਰੀ ਦਿੱਤੀ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਸੀ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ। ਇਹ ਹਮਲਾ ਇਲਾਕੇ ਦੇ ਸਿੱਖ ਮੁੰਡਿਆਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਪਹਿਲਾਂ ਵੀ ਅਮਨਦੀਪ ਨੂੰ ਧਮਕੀਆਂ ਦਿੱਤੀਆਂ ਸਨ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਡਿਟੇਨ ਕੀਤਾ ਜਿਸ ਸੀ। ਇਸ ਵੀਡੀਓ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹਨ।

Result- Fake

Our Sources

Post Of "JK Rozana News" Shared On 13 April 2024

News Report Of JK Channel Shared On 13 April 2024

Post Of Amandeep Singh Boparai Shared On 13 April 2024

Youtube Interview Report Of Jammu Samvad Shared On 13 April 2024

Phyical Verification Quote Over Call With Jammu Samvad Journalist Amit Ajrawat

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement