ਫਸਲਾਂ ਨੂੰ ਕੀੜਿਆਂ ਤੋਂ ਬਚਾਏਗੀ ਅਮਰੀਕਾ ਦੀ ‘ਇੰਸੈਕਟ ਆਰਮੀ’
Published : Nov 2, 2018, 6:04 pm IST
Updated : Nov 2, 2018, 6:04 pm IST
SHARE ARTICLE
Field
Field

ਅਮਰੀਕੀ ਫੌਜ ਦੀ ਜਾਂਚ ਸੰਸਥਾ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੇਕਟਸ ਏਜੰਸੀ (ਡੀਏਆਰਪੀਏ) ਨੇ ਕੀੜੇ ਮਕੌੜਿਆਂ ਦੀ ਮਦਦ ਨਾਲ ਬੂਟਿਆਂ ਅਤੇ ਫਸਲਾਂ ਦੀ ਜੀਨ ਐਡਿਟਿੰਗ ਦੀ ...

ਅਮਰੀਕੀ ਫੌਜ ਦੀ ਜਾਂਚ ਸੰਸਥਾ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੇਕਟਸ ਏਜੰਸੀ (ਡੀਏਆਰਪੀਏ) ਨੇ ਕੀੜੇ ਮਕੌੜਿਆਂ ਦੀ ਮਦਦ ਨਾਲ ਬੂਟਿਆਂ ਅਤੇ ਫਸਲਾਂ ਦੀ ਜੀਨ ਐਡਿਟਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੇਂਟਾਗਨ ਕੀੜੇ ਮਕੌੜਿਆਂ ਤੋਂ ਖ਼ਰਾਬ ਹੋਣ ਵਾਲੀਆਂ ਫਸਲਾਂ ਅਤੇ ਬੂਟਿਆਂ ਨੂੰ ਬਚਾਉਣ ਲਈ ਇਕ ਖਾਸ ਰਣਨੀਤੀ ਬਣਾ ਰਿਹਾ ਹੈ। ਇਸ ਵਿਚ ਉਨ੍ਹਾਂ ਕੀੜਿਆਂ ਨੂੰ ਸੂਚੀਬੱਧ ਕੀਤਾ ਜਾ ਰਿਹਾ ਹੈ ਜਿਨ੍ਹਾਂ ਤੋਂ ਫਸਲਾਂ ਨੂੰ ਜਿਆਦਾ ਨੁਕਸਾਨ ਹੋ ਰਿਹਾ ਹੈ। ਇਹਨਾਂ ਵਿਚ ਖਾਸ ਤਰ੍ਹਾਂ ਦੇ ਕੀੜੇ ਦੇ ਇਸਤੇਮਾਲ ਨਾਲ ਕਣਕ ਅਤੇ ਕਾਰਨ (ਭੁੱਟੇ) ਦੀਆਂ ਫਸਲਾਂ ਵਿਚ ਲੱਗਣ ਵਾਲੇ ਕੀੜਿਆਂ ਤੋਂ ਬਚਾਇਆ ਜਾਵੇਗਾ

DARPADARPA

ਜਿਸ ਨੂੰ ਵਿਗਿਆਨੀਆਂ ਨੇ ‘ਬਾਇਓਲਾਜਿਕਲ ਵੇਪਨ’ ਜੈਵਿਕ ਹਥਿਆਰ ਮਤਲਬ ਇੰਸੇਕਟ ਆਰਮੀ ਨਾਮ ਦਿਤਾ ਹੈ। ਜੇਨੇਟਿਕ ਬਦਲਾਅ ਨਾਲ ਫਸਲ ਜਾਂ ਬੂਟੇ ਸੁਰੱਖਿਅਤ ਰਹਿ ਸੱਕਦੇ ਹਨ। ਯੂਨੀਵਰਸਿਟੀ ਆਫ ਫਰੇਬਰਗ ਵਿਚ ਇੰਟਰਨੈਸ਼ਨਲ ਲਾ ਦੇ ਪ੍ਰੋਫੈਸਰ ਸਿਲਜਾ ਵਾਨੇਕੀ ਕਹਿੰਦੇ ਹਨ ਕਿ ਬੂਟਿਆਂ ਅਤੇ ਫਸਲਾਂ ਵਿਚ ਜੀਨ ਐਡਿਟਿੰਗ ਜੈਵਿਕ ਹਥਿਆਰ ਸੰਧੀ ਦਾ ਉਲੰਘਣਾ ਹੈ। ਕੰਸਾਸ ਸਟੇਟ ਯੂਨੀਵਰਸਿਟੀ ਦੇ ਪਲਾਂਟ ਪੈਥੋਲਾਜਿਸਟ ਜੇਮਸ ਸਟੈਕ ਦਾ ਕਹਿਣਾ ਹੈ ਕਿ ਕੀੜੇ ਮਕੌੜਿਆਂ ਦੇ ਤਕਨੀਕੀ ਪ੍ਰਯੋਗ ਦੇ ਬਾਰੇ ਵਿਚ ਆਲੋਚਕ ਜੋ ਸਵਾਲ ਉਠਾ ਰਹੇ ਹਨ ਉਹ ਕਿਸੇ ਵੀ ਪੱਧਰ ਤੋਂ ਤਾਰਕਿਕ ਨਹੀਂ ਹੈ।

cropscrops

ਪ੍ਰੋਗਰਾਮ ਦੀ ਸ਼ੁਰੂਆਤ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੇਕਟਸ ਏਜੰਸੀ (ਡੀਏਆਰਪੀਏ) ਨੇ ਕੀਤੀ ਹੈ ਜਿਸ ਨੂੰ ‘ਇੰਸੇਕਟ ਅਲਾਇਜ’ ਨਾਮ ਦਿਤਾ ਹੈ। ਹਾਲਾਂਕਿ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਡਰਾਵਨਾ ਹੈ ਅਤੇ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਹੈ। ਵਿਗਿਆਨੀਆਂ ਅਤੇ ਰਿਸਰਚ ਸਕਾਲਰਸ ਦਾ ਮੰਨਣਾ ਹੈ ਕਿ ਤਕਨੀਕੀ ਮਦਦ ਨਾਲ ਤਿਆਰ ‘ਇੰਸੇਕਟ ਅਲਾਇਜ’ ਭਵਿੱਖ ਵਿਚ ਸਮਸਿਆਵਾਂ ਦਾ ਪਿਟਾਰਾ ਹੋਵੇਗਾ। ਆਲੋਚਕਾਂ ਨੇ ਇਸ ਦੇ ਖਿਲਾਫ ਅਵਾਜ ਬੁਲੰਦ ਕਰਣ ਲਈ ਇਕ ਵੇਬਸਾਈਟ ਵੀ ਤਿਆਰ ਕੀਤੀ ਹੈ, ਜਿਸ ਦੇ ਨਾਲ ਇਸ ਨਵੇਂ ਖਤਰੇ ਦੇ ਬਾਰੇ ਵਿਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।

cropscrops

ਡੀਏਆਰਪੀਏਏ ਇੰਸੇਕਟ ਅਲਾਈਜ ਦੇ ਪ੍ਰੋਗਰਾਮ ਮੈਨੇਜਰ ਬਲੇਕ ਬੇਕਸਟੀਨ ਦਾ ਕਹਿਣਾ ਹੈ ਕਿ ਇਹ ਪਰੋਗਰਾਮ ਸ਼ਾਂਤ ਮਾਹੌਲ ਕਾਇਮ ਕਰਣ ਲਈ ਹੈ। ਸਰਕਾਰੀ ਏਜੰਸੀਆਂ ਵੀ ਇਸ ਦੀ ਜਾਂਚ ਕਰ ਰਹੀਆਂ ਹਨ। ਇਸ ਨੂੰ ਪੂਰੀ ਤਰ੍ਹਾਂ ਨਾਲ ਖੇਤੀਬਾੜੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਜਨਤਾ ਨੂੰ ਇਸ ਤੋਂ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

insectinsect

ਉਹ ਕਹਿੰਦੇ ਹਨ ਕਿ ਇਹ ਠੀਕ ਹੈ ਕਿ ਤਕਨੀਕ ਦਾ ਦੋ ਤਰ੍ਹਾਂ ਨਾਲ ਇਸਤੇਮਾਲ ਹੋ ਸਕਦਾ ਹੈ। ਇਸਦਾ ਇਸਤੇਮਾਲ ਕਿਸੇ ਨੂੰ ਬਚਾਉਣ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਣ ਵਿਚ ਹੋ ਸਕਦਾ ਹੈ। ਹਾਲਾਂਕਿ ਇਹ ਕਿਸੇ ਵੀ ਆਧੁਨਿਕ ਤਕਨੀਕ ਤੋਂ ਸੰਭਵ ਹੈ। ਇਸ ਰਿਸਰਚ ਦਾ ਪੂਰਾ ਧਿਆਨ ਬੂਟਿਆਂ ਅਤੇ ਫਸਲਾਂ ਨੂੰ ਬਚਾਉਣ ਦਾ ਹੈ। ਖਾਦ ਸੁਰੱਖਿਆ ਹੀ ਰਾਸ਼ਟਰੀ ਸੁਰੱਖਿਆ ਹੈ ਅਤੇ ਇਸ ਵਿਚ ਦੁਨੀਆ ਦੀ ਭਲਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement