ਮਾਨਸਾ ਜ਼ਿਲ੍ਹੇ ਵਿਚ ਕਣਕ ਦੀ ਵਾਢੀ ਸ਼ੁਰੂ
Published : Apr 11, 2019, 10:48 am IST
Updated : Apr 10, 2020, 9:45 am IST
SHARE ARTICLE
Wheat harvesting
Wheat harvesting

ਮਾਨਸਾ ਜ਼ਿਲ੍ਹੇ ਵਿਚ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਪੰਜਾਬ: ਮਾਨਸਾ ਜ਼ਿਲ੍ਹੇ ਵਿਚ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਣਕ ਦੀ ਕਟਾਈ ਮਸ਼ੀਨਾਂ ਨਾਲ ਨਹੀਂ ਹੋ ਰਹੀ ਕਿਉਂਕਿ ਕਿਸਾਨ ਸੋਚਦੇ ਹਨ ਕਿ ਮਸ਼ੀਨਾਂ ਦੀ ਮਦਦ ਨਾਲ ਕਟਾਈ ਕਰਨ ਨਾਲ ਪਸ਼ੂਆਂ ਦੇ ਲਈ ਚਾਰਾ ਨਹੀਂ ਬਣਦਾ ਅਤੇ ਲੇਬਰ ਬਹੁਤ ਮਹਿੰਗੀ ਹੋ ਗਈ ਹੈ, ਜਿਸਦੇ ਚੱਲਦਿਆਂ ਉਹ ਹੱਥਾਂ ਨਾਲ ਕੀਤੀ ਗਈ ਵਾਢੀ ਨੂੰ ਪਹਿਲ ਦੇ ਰਹੇ ਹਨ। ਮਾਨਸਾ ਦੀਆਂ ਮੰਡੀਆਂ ਵਿਚ ਕਣਕ ਦੀ ਫਸਲ ਜਲਦ ਹੀ ਆਉਣੀ ਸ਼ੁਰੂ ਹੋ ਜਾਵੇਗੀ।

ਦੱਸ ਦਈਏ ਕਿ ਇਸ ਵਾਰ ਕਣਕਾਂ ਦੀ ਵਾਢੀ ਦੇਰੀ ਨਾਲ ਚੱਲ ਰਹੀ ਹੈ, ਮਾਨਸਾ ਦੇ ਪਿੰਡ ਨੰਗਲ ਕਲਾਂ ਵਿਚ ਕਿਸਾਨਾਂ ਨੇ ਕਣਕ ਦੀ ਕਟਾਈ ਅੱਜ ਸ਼ੁਰੂ ਕਰ ਦਿੱਤੀ ਹੈ। ਆਪਣੇ ਹੱਥੀ ਵਾਢੀ ਕਰਨ ਵਾਲੇ ਕਿਸਾਨ ਸੁਖਪਾਲ ਅਤੇ ਜਗਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ 3 ਏਕੜ ਜ਼ਮੀਨ ਹੈ ਅਤੇ ਉਹ ਤਿੰਨ ਭਰਾ ਹਨ, ਇਸ ਲਈ ਉਹ ਮਸ਼ੀਨ ਨਾਲ ਫਸਲ ਦੀ ਵਾਢੀ ਨਹੀਂ ਕਰਵਾ ਸਕਦੇ। ਉਹਨਾਂ ਕਿਹਾ ਕਿ ਮਸ਼ੀਨ ਨਾਲ ਖਰਚਾ ਬਹੁਤ ਵਧ ਜਾਂਦਾ ਹੈ ਅਤੇ ਉੱਥੇ ਹੀ ਪਸ਼ੂਆਂ ਲਈ ਵੀ ਚਾਰਾ ਸਹੀ ਤਰੀਕੇ ਨਾਲ ਨਹੀਂ ਬਣਦਾ, ਇਹੀ ਕਾਰਣ ਹੈ ਕਿ ਪੂਰਾ ਪਰਿਵਾਰ ਕਣਕ ਦੀ ਵਾਢੀ ਵਿਚ ਲੱਗਿਆ ਹੋਇਆ ਹੈ।

ਕਿਸਾਨਾਂ ਨੇ ਕਣਕ ਦੇ ਮੁੱਲ ‘ਤੇ ਨਰਾਜ਼ਗੀ ਵਿਅਕਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕਣਕ ਦੇ ਸਮਰਥਨ ਮੁੱਲ ਵਿਚ ਜੋ ਵਾਧਾ ਕੀਤਾ ਹੈ, ਉਹ ਕਾਫੀ ਨਹੀਂ ਹੈ ਕਿਉਂਕਿ ਫਸਲ ਹੁਣ ਮੁਨਾਫੇ ਦਾ ਧੰਦਾ ਨਹੀਂ ਰਹੀ, ਜਿਸਦੇ ਚਲਦੇ ਕਿਸਾਨ ਆਰਥਿਕ ਦੌਰ ਤੋਂ ਗੁਜ਼ਰ ਰਹੇ ਹਨ।

ਦੱਸ ਦਈਏ ਕਿ ਇਸ ਵਾਰ ਮੌਸਮੀ ਬਦਲਾਅ ਕਾਰਨ ਵਾਢੀ ਥੋੜ੍ਹਾ ਪਛੜ ਗਈ ਹੈ। ਕਿਸਾਨਾਂ ਦੀ ਮੰਨੀਏ ਤਾਂ ਆਮ ਤੌਰ 'ਤੇ ਵਾਢੀ ਅਪ੍ਰੈਲ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਕੁਝ ਸਮਾਂ ਅੱਗੇ ਹੋ ਸਕਦੀ ਹੈ। ਹਾਲਾਂਕਿ ਕਈ ਥਾਵਾਂ 'ਤੇ ਤੇਜ਼ ਹਵਾਵਾਂ ਕਾਰਨ ਥੋੜ੍ਹੀ ਬਹੁਤੀ ਕਣਕ ਦੇ ਵਿਛਣ ਦੀਆਂ ਖ਼ਬਰਾਂ ਵੀ ਹਨ। ਕਈ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਪੈ ਰਹੇ ਹਲਕੇ ਮੀਂਹ ਦਾ ਫਸਲਾਂ ਨੂੰ ਫਾਇਦਾ ਹੈ, ਕਿਉਂਕਿ ਸਿੰਜਾਈ ਲਈ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਘਾਟ ਰਹਿੰਦੀ ਹੈ, ਇਸ ਲਈ ਹਲਕੀ ਬਾਰਿਸ਼ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement