ਹੱਥੀਂ ਵੱਢੀ ਕਣਕ ਦੀ ਤੂੜੀ ਪਸ਼ੂਆਂ ਲਈ ਹੈ ਵਰਦਾਨ, ਤੂੜੀ ਵੀ ਬਣਦੀ ਹੈ ਜ਼ਿਆਦਾ
Published : Apr 4, 2019, 4:00 pm IST
Updated : Apr 4, 2019, 4:14 pm IST
SHARE ARTICLE
Wheat Cutting
Wheat Cutting

ਸਥਾਨਕ ਕਸਬੇ ਅੰਦਰ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ...

ਚੰਡੀਗੜ੍ਹ : ਸਥਾਨਕ ਕਸਬੇ ਅੰਦਰ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿੱਥੇ ਜ਼ਿਆਦਾਤਰ ਵੱਡੇ ਕਿਸਾਨ ਕੰਬਾਇਨ ਨਾਲ ਹੀ ਕਣਕ ਦੀ ਕਟਾਈ ਕਰਨ ਨੂੰ ਪਹਿਲ ਦਿੰਦੇ ਹਨ ਪਰ ਉਥੇ ਛੋਟੇ ਤੇ ਦਰਮਿਆਨੇ ਕਿਸਾਨ ਵੱਧ ਤੂੜੀ ਬਣਾਉਣ ਲਈ ਕਣਕ ਨੂੰ ਹੱਥੀਂ ਵੱਢਣ ਨੂੰ ਤਰਜੀਹ ਦੇ ਰਹੇ ਹਨ। ਕੰਬਾਇਨ ਨਾਲ ਕਣਕ ਕੱਟਣ ’ਤੇ ਤੂੜੀ ਘੱਟ ਬਣਦੀ ਹੈ ਅਤੇ ਹੱਥੀਂ ਵੱਢੀ ਹੋਈ ਕਣਕ ਦੀ ਤੂੜੀ ਜ਼ਿਆਦਾ ਬਣਦੀ ਹੈ।

WheatWheat

ਕਿਸਾਨ ਨਾਹਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਕਣਕ ਦੀ ਹੱਥੀਂ ਕਟਾਈ ਕਰਨ ਨਾਲ ਪ੍ਰਤੀ ਏਕੜ ਲਗਪਗ 30 ਕੁਇੰਟਲ ਤੂੜੀ ਨਿਕਲਦੀ ਹੈ ਅਤੇ ਤੂੜੀ ਵੀ ਮਿੱਟੀ ਘੱਟੇ ਤੋਂ ਰਹਿਤ ਹੁੰਦੀ ਹੈ ਜੋ ਪਸ਼ੂਆਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। ਕਣਕ ਦੀ ਵਾਢੀ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਖੜ੍ਹੀ ਕਣਕ ਦੀ ਹੱਥੀਂ ਵਢਾਈ ਦੇ ਉਹ ਸਾਢੇ ਚਾਰ ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਲੈ ਰਹੇ ਹਨ। ਸਾਰਾ ਪਰਿਵਾਰ,ਘਰ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਲਗਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਵਾਢੀ ਕਰ ਕੇ ਸਾਲ ਭਰ ਲਈ ਖਾਣ ਜੋਗੇ ਦਾਣੇ ਇਕੱਠੇ ਕਰ ਲੈਂਦੇ ਹਾਂ।

Hadamba Theresar Hadamba Theresar

ਕਿਸਾਨ ਆਗੂ ਬਲਦੇਵ ਸਿੰਘ ਭਾਈਰੂਪਾ ਅਤੇ ਸਵਰਨ ਸਿੰਘ ਭਾਈਰੂਪਾ ਨੇ ਕਿਹਾ ਕਿ ਮਸ਼ੀਨੀਕਰਨ ਵਿੱਚ ਹੋਏ ਅਥਾਹ ਵਾਧੇ ਨੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹ ਲਿਆ ਹੈ। ਸਾਲ ਵਿੱਚ ਇਕ ਵਾਰ ਕਣਕ ਦੀ ਵਾਢੀ ਦਾ ਸਮਾਂ ਆਉਂਦਾ ਹੈ, ਜਦੋਂ ਮਜ਼ਦੂਰਾਂ ਨੂੰ ਕਿਸਾਨਾਂ ਕੋਲੋਂ ਜ਼ਿਆਦਾ ਰੁਜ਼ਗਾਰ ਮਿਲਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲਾਂ ਦੇ ਵਾਜਬ ਰੇਟ ਦਿੱਤੇ ਜਾਣ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਫਸਲ ਆਉਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement