ਬਾਸਮਤੀ 1509 ਦਾ ਭਾਅ ਆਮ ਝੋਨੇ ਦੇ ਭਾਅ ਤੋਂ ਵੀ ਹੇਠਾਂ
Published : Sep 11, 2020, 11:47 am IST
Updated : Sep 11, 2020, 11:47 am IST
SHARE ARTICLE
Basmati 1509
Basmati 1509

ਚੱਲ ਰਹੇ ਭਾਅ ਨੂੰ ਲੈ ਕੇ ਝੋਨਾ ਉਤਪਾਦਕ ਚਿੰਤਾ 'ਚ, ਇਸ ਵਾਰ ਮੁਨਾਫ਼ੇ ਦੀ ਥਾਂ ਘਾਟੇ ਵਾਲਾ ਸਾਬਤ ਹੋ ਰਿਹੈ ਅਗੇਤਾ ਝੋਨਾ

ਫ਼ਤਿਹਗੜ੍ਹ ਸਾਹਿਬ (ਹਰਪ੍ਰੀਤ ਸਿੰਘ ਗਿੱਲ) : ਕਰੋਨਾਂ ਮਹਾਂਮਾਰੀ ਤੋਂ ਬਾਅਦ ਕਿਸਾਨੀ 'ਤੇ ਪੈਣੀ ਸ਼ੁਰੂ ਹੋਈ ਆਰਥਕ ਮਾਰ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਕਿਉਂਕਿ ਹੁਣ ਜਦੋਂ ਪੰਜਾਬ ਦੇ ਕਿਸਾਨਾਂ ਦੀ ਸਾਉਣੀ ਦੀ ਮੁੱਖ ਫ਼ਸਲ ਝੋਨਾ ਪੱਕ ਕੇ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਬਾਸਮਤੀ ਦੀ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੋਣ ਵਾਲੀ ਕਿਸਮ 1509 ਦਾ ਭਾਅ 1800 ਤੋ 2000 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ ਹੈ ਜਿਹੜਾ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ 2500-2600 ਰੁਪਏ ਤੇ 2018 ਵਿਚ 3000 ਰੁਪਏ ਪ੍ਰਤੀ ਕੁਇੰਟਲ ਸੀ।

Basmati riceBasmati rice

ਨਿਕਲੇ ਭਾਅ ਨਾਲ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋਵੇਗੀ ਕਿਉਂਕਿ ਇਸ ਸਾਲ ਮਜ਼ਦੂਰਾਂ ਦੀ ਘਾਟ ਕਾਰਨ ਸਿਰਫ਼ ਝੋਨੇ ਦੀ ਲਵਾਈ ਉਪਰ ਹੀ ਕਿਸਾਨਾਂ ਦਾ ਪਿਛਲੇ ਸਾਲਾਂ ਨਾਲੋ ਦੁਗਣਾ ਖ਼ਰਚਾ ਆ ਗਿਆ ਹੈ ਅਤੇ ਇਸ ਤੋ ਬਿਨਾਂ ਖਾਦ, ਕੀਟ ਤੇ ਨਦੀਨ ਨਾਸ਼ਕ, ਬੀਜ ਤੇ ਡੀਜ਼ਲ ਅਤੇ ਜ਼ਮੀਨਾਂ ਦੇ ਠੇਕੇ ਦੇ ਰੇਟ ਵਿਚ ਵੀ ਭਾਰੀ ਵਾਧਾ ਹੋਇਆ ਹੈ। ਖੇਤੀਬਾੜੀ ਵਿਭਾਗ ਤੋ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਪੰਜਾਬ ਵਿਚ ਝੋਨੇ ਹੇਠਾਂ ਰਕਬਾ 29.12 ਲੱਖ ਹੈਕਟਰ ਹੈ ਜਿਸ ਵਿਚੋਂ ਤਕਰੀਬਨ 6.21 ਲੱਖ ਹੈਕਟਰ ਬਾਸਮਤੀ ਦੀ ਕਾਸ਼ਤ ਹੋਈ ਹੈ।

Basmati RiceBasmati Rice

ਖੇਤੀ ਲਾਗਤ ਕਮਿਸ਼ਨ ਵਲੋਂ 2020 ਲਈ ਆਮ ਕਿਸਮ ਦੇ ਝੋਨੇ ਦਾ ਭਾਅ 1868 ਰੁਪਏ ਪ੍ਰਤੀ ਕੁਇੰਟਲ ਅਤੇ ਸੁਪਰ ਫ਼ਾਈਨ ਝੋਨੇ ਦਾ 1888 ਰੁਪਏ ਨਿਯਤ ਕੀਤਾ ਗਿਆ ਹੈ ਪ੍ਰੰਤੂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਇਥੋਂ ਤਕ ਕਿ ਪੰਜਾਬ ਸਰਕਾਰ ਵੀ ਇਸ ਭਾਅ ਨੂੰ ਰੱਦ ਕਰ ਚੁੱਕੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦਾ ਭਾਅ 2902 ਰੁਪਏ ਪ੍ਰਤੀ ਕੁਇੰਟਲ ਮੰਗਿਆ ਗਿਆ ਸੀ ਪਰ ਹੁਣ ਹਾਲਤ ਇਹ ਬਣ ਗਏ ਹਨ ਕਿ ਬਾਸਮਤੀ ਦਾ ਭਾਅ ਝੋਨੇ ਦੇ ਭਾਅ ਤੋਂ ਵੀ ਹੇਠਾਂ ਆ ਗਿਆ ਹੈ ਜਿਸ ਕਾਰਨ ਗੈਰ ਬਾਸਮਤੀ  ਉਤਪਾਦਕਾਂ ਨੂੰ ਫ਼ਿਕਰ ਲੱਗ ਗਿਆ ਹੈ ਕਿ ਉਨ੍ਹਾਂ ਦਾ ਝੋਨਾ ਜਦੋਂ ਪੱਕ ਕੇ ਮੰਡੀਆਂ ਵਿਚ ਪਹੁੰਚੇਗਾ ਤਾਂ ਕੀ ਬਣੇਗਾ?

PaddyPaddy

ਇੱਥੇ ਇਹ ਵੀ ਵਰਨਣਯੋਗ ਹੈ ਕਿ ਹਰ ਸਾਲ ਪੰਜਾਬ ਦੇ ਬਹੁਤ ਸਾਰੇ ਉਹ ਕਿਸਾਨ ਜਿਨ੍ਹਾਂ ਵਲੋਂ ਝੋਨੇ ਤੋਂ ਬਾਅਦ ਆਲੂ ਜਾਂ ਮਟਰਾਂ ਦੀ ਕਾਸ਼ਤ ਕੀਤੀ ਜਾਣੀ ਹੈ ਅਪਣਾ ਝੋਨਾ 15 ਸਤੰਬਰ ਤੋਂ ਮੰਡੀਆਂ ਵਿਚ ਲਿਜਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਪਿਛਲੇ ਸਾਲਾਂ ਵਿਚ ਝੋਨੇ ਦੀਆਂ ਅਗੇਤੀਆਂ ਕਿਸਮਾਂ ਜਿਨ੍ਹਾਂ ਵਿਚ ਪੀ ਆਰ-114, ਪੀ ਆਰ-121 ਅਤੇ ਪੀ ਆਰ-126 ਸ਼ਾਮਲ ਹਨ ਦਾ ਭਾਅ ਸਮਰਥਨ ਮੁੱਲ ਨਾਲੋਂ ਵੀ ਜ਼ਿਆਦਾ ਮਿਲ ਜਾਂਦਾ ਸੀ ਪਰ ਇਸ ਵਾਰ ਇਸ ਉਪਰ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

RiceRice

ਕਿਸਾਨ ਸ਼ੁਰੂ ਹੋਏ ਇਸ ਵਰਤਾਰੇ ਨੂੰ ਖੇਤੀ ਆਰਡੀਨੈਂਸਾਂ ਦੇ ਜ਼ਰੀਏ ਮੰਡੀਕਰਨ ਵਿਚ ਕੀਤੇ ਗਏ ਰੱਦੋ ਬਦਲ ਦੇ ਨਜ਼ਰੀਏ ਤੋਂ ਵੇਖ ਰਹੇ ਹਨ ਕਿਉਂਕਿ ਕਿਸਾਨ ਜਥੇਬੰਦੀਆਂ ਵਲੋਂ ਪਹਿਲਾਂ ਹੀ ਇਸ ਗੱਲ ਦਾ ਤੌਖਲਾ ਜ਼ਾਹਰ ਕੀਤਾ ਗਿਆ ਸੀ ਕਿ ਪਾਸ ਕੀਤੇ ਆਰਡੀਨੈਂਸਾਂ ਨਾਲ ਕਿਸਾਨਾਂ ਦੀਆਂ ਜਿਣਸਾਂ ਮੰਡੀਆਂ ਵਿਚ ਸਹੀ ਮੁੱਲ 'ਤੇ ਨਹੀਂ ਵਿਕਣਗੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement