
ਫੌਜ ਕੋਲ ਖਤਮ ਹੋਇਆ ਅਸਲਾ-ਰਾਸ਼ਨ!
ਮੁਹਾਲੀ: ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਦਰੋਹ ਵਿੱਚ ਧਰਨੇ ਲਗਾਏ ਜਾ ਰਹੇ ਹਨ। ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨਿਆਂ ਤੇ ਮਨਪ੍ਰੀਤ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੇ ਜਦੋਂ ਹਾੜੀ ਦੀ ਫਸਲ ਬੀਜਣੀ ਹੈ ਤਾਂ ਇੱਕ ਤਾਂ DAP ਅਤੇ ਯੂਰੀਆਂ ਦੀ ਜ਼ਰੂਰਤ ਪਵੇਗੀ ਪਰ ਇਸ ਵੇਲੇ ਪੰਜਾਬ ਦੇ ਗੋਦਾਮਾਂ ਵਿੱਚ ਸਿਰਫ 10% ਯੂਰੀਆਂ ਹੈ।
Farmer Protest
ਉਹਨਾਂ ਨੇ ਕਿਹਾ ਜੇ ਰੇਲਾਂ ਦੀ ਆਵਾਜਾਈ ਨਾ ਚੱਲੀ ਤਾਂ ਸਾਡੀ ਹਾੜੀ ਦੀ ਫਸਲ ਵੀ ਲੇਟ ਹੋ ਸਕਦੀ ਹੈ। ਦੂਸਰੀ ਵੱਡੀ ਚਿੰਤਾ ਇਹ ਹੈ ਕਿ ਕੋਲਾ ਵੀ ਪੰਜਾਬ ਕੋਲ ਤਿੰਨ ਦਿਨਾਂ ਦਾ ਹੈ ਜੇ ਤਿੰਨ ਦਿਨਾਂ ਤੋਂ ਬਾਅਦ ਰੇਲਾਂ ਨਾ ਚੱਲੀਆਂ ਤਾਂ ਪੰਜਾਬ ਵਿੱਚ ਪਾਵਰ ਕੱਟ ਲੱਗ ਸਕਦੇ ਹਨ ਅਤੇ ਇਸ ਨਾਲ ਕਣਕ ਦੀ ਰੌਣੀ ਵਿੱਚ ਵੀ ਦੇਰ ਹੋ ਸਕਦੀ ਹੈ।
Farmer Protest
ਤੀਸਰਾ ਵੱਡਾ ਫਿਕਰ ਇਹ ਵੀ ਹੈ ਕਿ ਜਿਹੜੀ ਸਾਡੀ ਫੌਜ ਢਾਈ ਲੱਖ ਦੀ ਗਿਣਤੀ ਵਿੱਚ ਲੱਦਾਖ ਬੈਠੀ ਹੈ, ਜਿਹੜੇ ਫੌਜੀ ਪਹਾੜਾਂ ਅਤੇ ਬਰਫਾਂ ਤੇ ਬੈਠੇ ਹਨ ਉਹਨਾਂ ਨੂੰ ਰਸਤ ਅਤੇ ਤੇਲ ਦੀ ਕਮੀ ਆ ਸਕਦੀ ਹੈ ਕਿਉਂਕਿ ਅਗਲੇ ਛੇ ਮਹੀਨਿਆਂ ਵਿੱਚ ਬਰਫ ਬਹੁਤ ਜ਼ਿਆਦਾ ਪਵੇਗੀ ਜਿਸ ਨਾਲ ਅਸੀਂ ਉੱਥੇ ਤੇਲ ਰਸਤ ਨਹੀਂ ਪਹੁੰਚਾ ਸਕਾਂਗੇ। ਨਿਹੱਥੇ ਬੱਚਿਆਂ ਨੂੰ ਕਿਵੇਂ ਲੜਾਂਵਾਂਗੇ।
Indian Army
ਜੇ ਰੇਲਾਂ ਨਾ ਬਾਹਰ ਨਿਕਲੀਆਂ ਤਾਂ ਅਨਾਜ ਬਾਹਰ ਭੇਜਣ ਵਿੱਚ ਮੁਸ਼ਕਿਲ ਆ ਜਾਵੇਗੀ ਸਰਕਾਰ ਨੂੰ ਇਸਦੀ ਸਭ ਤੋਂ ਵੱਡੀ ਚਿੰਤਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਚਿੰਤਾ ਹੈ।
farmer protest
ਇਸ ਨਾਲ ਨੁਕਸਾਨ ਨਾ ਸੈਂਟਰ ਸਰਕਾਰ ਨੂੰ ਹੋਣਾ ਨਾ ਮੋਦੀ ਨੂੰ ਹੋਣਾ ਇਸ ਨਾਲ ਨੁਕਸਾਨ ਸਿਰਫ ਕਿਸਾਨ ਦਾ ਹੋਣਾ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਨੇ ਜੋ ਵੀ ਫੈਸਲਾ ਲੈਣਾ ਉਹ ਪੰਜਾਬ ਦੇ ਹੱਕ ਵਿੱਚ ਲੈਣਾ।
CM Amrinder Singh
ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ CM ਸਾਹਿਬ ਨੇ ਮੀਟਿੰਗ ਰੱਖੀ ਹੈ। ਜਿਸ ਵਿੱਚ ਤਿੰਨ ਅਹਿਮ ਫੈਸਲੇ ਲੈਣੇ ਹਨ। ਪਹਿਲਾਂ ਸਰਕਾਰੀਆਂ ਨੌਕਰੀਆਂ ਲਈ ਜਿੰਨੀਆਂ ਵੀ ਪੋਸਟਾਂ ਖਾਲੀ ਹਨ ਇਹ ਅਗਲੇ 5-6 ਮਹੀਨਿਆਂ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ।
ਦੂਜਾ ਜਿਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਤਾਂ ਉਹਨਾਂ ਸਾਰਿਆਂ ਦੇ ਰਾਸ਼ਨ ਕਾਰਡ ਬਣਨਗੇ। ਤੀਸਰਾ ਐਸ ਸੀ ਬੱਚਿਆਂ ਨੂੰ ਵਜੀਫੇ ਮਿਲਦੇ ਸੀ ਉਹ ਸਰਕਾਰ ਨੇ ਉਹ ਬੰਦ ਕਰ ਦਿੱਤੇ ਸੀ ਤਾਂ ਸਰਕਾਰ ਹੁਣ ਉਹ ਆਪਣੇ ਕੋਲੋ ਦੇਵੇਗੀ।