
ਤਿੰਨ ਖੇਤੀ ਕਾਨੂੰਨ ਤੇ ਬਿਜਲੀ ਆਰਡੀਨੈੱਸ ਰੱਦ ਕਰਵਾਏ ਬਿਨਾਂ ਅੰਦੋਲਨ ਦੀ ਸਮਾਪਤੀ ਨਹੀਂ- ਕਿਸਾਨ ਜਥੇਬੰਦੀਆਂ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅਪਣੀ ਅਗਲੀ ਰਣਨੀਤੀ ਲਈ ਕਿਸਾਨ ਭਵਨ ਚੰਡੀਗੜ੍ਹ ਵਿਚ 5 ਘੰਟੇ ਲਗਾਤਾਰ ਚੱਲੀ ਮੈਰਾਥਨ ਮੀਟਿੰਗ ਬਾਅਦ ਜਿਥੇ ਰੇਲਾਂ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ, ਉਥੇ 26-27 ਨੂੰ ਦਿੱਲੀ ਘਿਰਾਉ ਦੇ ਪ੍ਰੋਗਰਾਮ ਸਣੇ ਅਪਣੇ ਚੱਲ ਰਹੇ ਅੰਦੋਲਨ ਦੇ ਹੋਰ ਐਕਸ਼ਨਾਂ ਨੂੰ ਵੀ ਜਿਉਂ ਦੀ ਤਿਉਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
Farmer protest
ਰੇਲਾਂ ਬਾਰੇ ਅਹਿਮ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਪਹਿਲਾਂ ਕੇਂਦਰ ਪਹਿਲ ਕਦਮੀ ਕਰ ਕੇ ਮਾਲ ਗੱਡੀਆਂ ਚਲਾਵੇ ਤਾਂ ਆਪਸੀ ਮੁਸਾਫ਼ਰ ਗੱਡੀਆਂ ਨੂੰ ਵੀ ਲਾਂਘਾ ਦੇਣ ਲਈ ਤਿਆਰ ਹਾਂ। ਕੇਂਦਰ ਜਦ ਵੀ ਮਾਲ ਗੱਡੀਆਂ ਚਲਾ ਦੇਵੇਗਾ ਤਾਂ ਅਸੀਂ ਅਗਲੇ ਹੀ ਦਿਨ ਹੰਗਾਮੀ ਮੀਟਿੰਗ ਸੱਦ ਕੇ ਇਸ ਬਾਰੇ ਅਪਣਾ ਫ਼ੈਸਲਾ ਲੈ ਲਵਾਂਗੇ।
Farmer' s Meetingਕੁਲ ਹਿੰਦ ਪਧਰੀ ਸੰਯੁਕਤ ਕਿਸਾਨ ਮੋਰਚੇ ਦੇ ਗਠਨ ਦਾ ਐਲਾਨ ਕੀਤਾ ਜਿਸ ਦੀ ਪਹਿਲੀ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਮਾਲ ਗੱਡੀਆਂ ਨਾ ਚੱਲਣ ਕਾਰਨ ਕਿਸਾਨ ਨੂੰ ਖਾਦ ਦੀ ਥੁੜ ਹੈ, ਵਪਾਰੀਆਂ ਤੇ ਉਦਯੋਗ ਦਾ ਮਾਲ ਰੁਕਣ ਕਾਰਨ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ ਤੇ ਮਜ਼ਦੂਰ ਕੋਲ ਕੰਮ ਨਹੀਂ।
Trains
ਇਸ ਕਰਕੇ ਅਸੀਂ ਪੰਜਾਬ ਦੇ ਹਿੱਤ ਲਈ ਸਾਰੀਆਂ ਗੱਡੀਆਂ ਚਲਾਉਣ ਲਈ ਤਿਆਰ ਹਾਂ ਪਰ ਕੇਂਦਰ ਜਾਣ ਬੁਝ ਕੇ ਪੰਜਾਬ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਮੁਸਾਫ਼ਰ ਗੱਡੀਆਂ ਦਾ ਬਹਾਨਾ ਬਣਾ ਕੇ ਮਾਲ ਗੱਡੀਆਂ ਟਰੈਕ ਖ਼ਾਲੀ ਹੋਣ ਦੇ ਬਾਵਜੂਦ ਨਹੀਂ ਚਲਾ ਰਿਹਾ।
Farmers Meeting
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਗੱਲਬਾਤ ਤੋਂ ਵੀ ਨਹੀਂ ਭੱਜਦੇ ਅਤੇ ਜੇ ਮੁੜ ਕੇਂਦਰ ਬੁਲਾਵੇਗਾ ਤਾਂ ਗੱਲਬਾਤ ਜ਼ਰੂਰ ਕਰਾਂਗੇ ਪਰ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਤੇ ਬਿਜਲੀ ਬਾਰੇ ਆਰਡੀਨੈਂਸ ਨੂੰ ਪੂਰੀ ਤਰ੍ਹਾਂ ਰੱਦ ਕਰਵਾਏ ਬਿਨਾਂ ਅੰਦੋਲਨ ਕਿਸੇ ਵੀ ਹਾਲਤ ਵਿਚ ਖ਼ਤਮ ਨਹੀਂ ਕਰਾਂਗੇ। ਖੇਤੀ ਕਾਨੂੰਨਾਂ ਵਿਚ ਸੋਧਾਂ ਦੀ ਮੰਗ ਬਿਲਕੁਲ ਵੀ ਪ੍ਰਵਾਨ ਨਹੀਂ।