3-4 ਸਾਲ ਬਾਸਮਤੀ ਲਈ ਕਿਸਾਨ ਰੁਲਦਾ ਹੈ ਅਤੇ ਇਕ ਸਾਲ ਠੀਕ ਭਾਅ ਮਿਲਦਾ ਹੈ : ਚੀਮਾ
Published : Jun 22, 2020, 9:19 am IST
Updated : Jun 22, 2020, 9:19 am IST
SHARE ARTICLE
paddy
paddy

ਵਪਾਰੀ ਕਿਸਾਨਾਂ ਨੂੰ ਵੱਧ ਬਾਸਮਤੀ ਦੀ ਖੇਤੀ ਕਰਨ ਲਈ ਆਖ ਰਹੇ ਹਨ ਪਰ ਭਾਅ ਦੀ ਗਾਰੰਟੀ ਨਹੀਂ ਦੇਂਦੇ

ਚੰਡੀਗੜ੍ਹ: ਆੜ੍ਹਤੀਆਂ ਅਤੇ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਚੌਕਸ ਕੀਤਾ ਹੈ ਕਿ ਉਹ ਵਪਾਰੀਆਂ ਦੇ ਝਾਂਸੇ 'ਚ ਆ ਕੇ ਅੰਨ੍ਹੇਵਾਹ ਬਾਸਮਤੀ ਦੀ ਖੇਤੀ ਨਾ ਕਰਨ। ਵਪਾਰੀਆਂ ਨੇ ਨਾ ਤਾਂ ਭਾਅ ਅਤੇ ਨਾ ਹੀ ਵਧਾਈ ਕਿੰਨੀ ਮਾਤਰਾ 'ਚ ਬਾਸਮਤੀ ਦੀ ਖ਼ਰੀਦ ਕਰਨਗੇ, ਸਬੰਧੀ ਕਿਸਾਨਾਂ ਨਾਲ ਕੋਈ ਸਮਝੌਤਾ ਕੀਤਾ ਹੈ।

paddy sowingpaddy 

ਪਿਛਲੇ ਕੁੱਝ ਦਿਨਾਂ ਤੋਂ ਬਾਸਮਤੀ ਬਰਾਮਦ ਕਰਨ ਵਾਲੇ ਵਪਾਰੀਆਂ ਵਲੋਂ ਇਸ਼ਤਿਹਾਰ ਦੇ ਕੇ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਬਾਸਮਤੀ ਦੀ ਖੇਤੀ ਕੀਤੀ ਜਾਵੇ। ਵਪਾਰੀਆਂ ਵਲੋਂ ਕਿਸਾਨਾਂ ਨੂੰ 3000 ਰੁਪਏ ਤੋਂ ਉਪਰ ਪ੍ਰਤੀ ਕੁਇੰਟਲ ਦੇ ਭਾਅ ਦਾ ਜ਼ੁਬਾਨੀ ਕਲਾਮੀ ਝਾਂਸਾ ਦਿਤਾ ਜਾ ਰਿਹਾ ਹੈ।

paddy sowingpaddy 

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਵਪਾਰੀ ਚਾਹੁੰਦੇ ਹਨ ਕਿ ਬਾਸਮਤੀ ਦੀ ਵੱਧ ਖੇਤੀ ਹੋਵੇ ਅਤੇ ਉਹ ਮੰਡੀਆਂ ਵਿਚ ਵੱਧ ਆਮਦ ਕਾਰਨ ਤਾਕਿ ਉਹ ਸਸਤੇ ਭਾਅ ਇਸ ਦੀ ਖ਼ਰੀਦ ਕਰ ਸਕਣ। ਉਨ੍ਹਾਂ ਨੇ ਕਿਸਾਨਾਂ ਨੂੰ ਸੁਝਾਅ ਦਿਤਾ ਕਿ ਉਹ ਸੋਚ ਸਮਝ ਕੇ ਹੀ ਬਾਸਮਤੀ ਦੀ ਖੇਤੀ ਕਰਨ, ਨਾ ਤਾਂ ਇਸ ਦੇ ਭਾਅ ਦੀ ਕੋਈ ਗਾਰੰਟੀ ਹੈ ਅਤੇ ਨਾ ਹੀ ਖ਼ਰੀਦ ਦੀ।

Paddy Paddy

ਇਹ ਵਪਾਰੀਆਂ ਦੀ ਚਾਲ ਹੈ ਅਤੇ ਕਿਸਾਨ ਇਨ੍ਹਾਂ ਦੇ ਝਾਂਸੇ 'ਚ ਨਾ ਆਉਣ। ਇਸੇ ਤਰ੍ਹਾਂ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਤਿੰਨ ਚਾਰ ਸਾਲਾਂ ਬਾਅਦ ਬਾਸਮਤੀ ਦੇ ਭਾਅ ਇਸ ਕਰ ਕੇ ਚੜ੍ਹਦੇ ਹਨ ਕਿਉਂਕਿ ਕਿਸਾਨ ਇਸ ਦੀ ਖੇਤੀ ਘੱਟ ਕਰਨ ਲਗਦੇ ਹਨ।

PaddyPaddy

ਜਦ ਕਿਸਾਨ ਮੁੜ ਇਸ ਦੀ ਖੇਤੀ ਕਰਨ ਲਗਦਾ ਹੈ ਤਾਂ ਉਨ੍ਹਾਂ ਦੀ ਫ਼ਸਲ ਮੰਡੀਆਂ 'ਚ ਰੁਲਦੀ ਹੈ। ਇਸ ਲਈ ਕਿਸਾਨਾਂ ਨੂੰ ਵਪਾਰੀਆਂ ਦੇ ਝਾਂਸੇ 'ਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਦਸਿਆ ਕਿ ਪਿਛਲੇ ਦੋ ਸਾਲਾਂ ਤੋਂ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨ ਰੁਲ ਰਹੇ ਹਨ।

ਬਾਸਮਤੀ ਦਾ ਭਾਅ ਦੋ ਹਜ਼ਾਰ ਤੋਂ 22 ਸੌ ਰੁਪਏ ਤਕ ਰਿਹਾ ਹੈ। ਇਸ ਸਮੇਂ ਬਾਸਮਤੀ ਦਾ ਭਾਅ ਜ਼ਰੂਰ ਤਿੰਨ ਹਜ਼ਾਰ ਰੁਪਏ ਤੋਂ ਉਪਰ ਹੈ ਪਰ ਮੰਡੀਆਂ 'ਚ ਵੱਧ ਫ਼ਸਲ ਆਉਣ ਨਾਲ ਇਹ ਭਾਅ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਬਾਸਮਤੀ ਦੇ ਚੱਕਰ 'ਚ ਹਰ ਸਾਲ 5 ਤੋਂ 7 ਫ਼ੀ ਸਦੀ ਮਿਲਾਂ ਡੁਬਦੀਆਂ ਹਨ।

ਆੜ੍ਹਤੀਆਂ ਦੀ ਰਕਮ ਵੀ ਡੁਬਦੀ ਹੈ। ਜਦ ਵਪਾਰੀ ਭੱਜ ਜਾਂਦੇ ਹਨ ਤਾਂ ਨੁਕਸਾਨ ਹੁੰਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜਦ ਤਕ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੀ ਬਾਸਮਤੀ ਹੁੰਦੀ ਸੀ ਤਾਂ ਕਿਸਾਨਾਂ ਨੂੰ ਚੰਗਾ ਭਾਅ ਮਿਲਦਾ ਸੀ ਪਰ ਹੁਣ 1121 ਕਿਸਮ ਜੋ ਖਾਰੇ ਪਾਣੀ ਵਿਚ ਵੀ ਹੁੰਦੀ ਹੈ, ਦੀ ਬਿਜਾਈ ਨਾ ਸਿਰਫ਼ ਸਾਰੇ ਪੰਜਾਬ ਵਿਚ ਹੋਣ ਲੱਗੀ ਹੈ ਬਲਕਿ ਹਰਿਆਣਾ, ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਵੀ ਇਸ ਦੀ ਖੇਤੀ ਹੋਣ ਲੱਗੀ ਹੈ।

ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਸੋਚ ਸਮਝ ਕੇ ਬਾਸਮਤੀ ਮਜਬੂਰੀ 'ਚ ਹੀ ਲਗਾਉਣੀ ਚਾਹੀਦੀ ਹੈ। ਸ. ਰਾਜੇਵਾਲ ਨੇ ਆਸ ਪ੍ਰਗਟ ਕੀਤੀ ਕਿ ਇਸ ਸਾਲ ਸੋਨੇ ਦੀ ਸਿੱਧੀ ਬਿਜਾਈ ਸਫ਼ਲ ਰਹਿਣ ਨਾਲ ਮਜ਼ਦੂਰਾਂ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ।

ਭਵਿੱਖ 'ਚ ਵੱਧ ਤੋਂ ਵੱਧ ਸਿੱਧੀ ਬਿਜਾਈ ਦਾ ਰਸਤਾ ਖੁਲ੍ਹਣ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਕੁੱਝ ਘੱਟ ਹੋਣਗੀਆਂ। ਇਸੇ ਤਰ੍ਹਾਂ ਦੇ ਵਿਚਾਰ ਚੌਲ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ 3-4 ਸਾਲ ਕਿਸਾਨ ਰੁਲਦਾ ਹੈ ਅਤੇ ਇਕ ਸਾਲ  ਬਾਸਮਤੀ ਦਾ ਭਾਅ ਠੀਕ ਮਿਲਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement