ਕਿਸਾਨ ਵੀਰੋ ਸੰਘਰਸ਼ ਕਰੋ ਪਰ ਸਿਹਤ ਨੂੰ ਧਿਆਨ ਵਿਚ ਰੱਖ ਕੇ
Published : Sep 26, 2020, 3:10 pm IST
Updated : Sep 26, 2020, 3:10 pm IST
SHARE ARTICLE
Farmer Protest
Farmer Protest

ਪ੍ਰਦਰਸ਼ਨ ਕਰ ਰਹੇ ਕਿਸਾਨ ਵੀਰਾਂ ਨੂੰ ਇਕ ਅਪੀਲ

ਮੋਹਾਲੀ: ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਪੰਜਾਬ ਦੇ ਕੋਨੇ-ਕੋਨੇ ਵਿਚ ਕਿਸਾਨ ਵੀਰ ਪ੍ਰਦਰਸ਼ਨ ਕਰ ਰਹੇ ਹਨ। ਇਸ ਰੋਸ ਦੌਰਾਨ ਸਹਿਯੋਗ ਦੇਣ ਲਈ ਕਿਸਾਨ ਵੀਰ ਭਾਰੀ ਗਿਣਤੀ ਵਿਚ ਅੱਗੇ ਆ ਰਹੇ ਹਨ। ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਅਪਣੇ ਹੱਕਾਂ ਦੀ ਲੜਾਈ ਦੌਰਾਨ ਕਿਸਾਨ ਵੀਰ ਅਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਦੇ ਨਜ਼ਰ ਆਏ।

Farmer ProtestFarmer Protest

ਬੀਤੇ ਦਿਨ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਇਸ ਸੱਦੇ ਨੂੰ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ। ਪਰ ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਵੀਰ ਬਿਨਾਂ ਮਾਸਕ ਤੋਂ ਨਜ਼ਰ ਆਏ। ਭਾਰੀ ਇਕੱਠ ਹੋਣ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਵੀ ਵੱਡੇ ਪੱਧਰ ‘ਤੇ ਹੋਈ। ਕਿਸਾਨ ਵੀਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹਨਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਕੋਈ ਵੀ ਬਹਾਨਾ ਲੱਭ ਸਕਦੀ ਹੈ।

Farmer ProtestFarmer Protest

ਇਸ ਲਈ ਲੋੜ ਹੈ ਕਿ ਅਪਣੀ ਸਿਹਤ ਦਾ ਖਿਆਲ ਰੱਖ ਕੇ ਅਤੇ ਸਿਹਤ ਸਬੰਧੀ ਨਿਯਮਾਂ ਦੀ ਪਾਲਣ ਕਰ ਕੇ ਪ੍ਰਦਰਸ਼ਨ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨ ਅਪਣੇ ਹੱਕਾਂ ਦੀ ਰਾਖੀ ਲਈ ਤੰਦਰੁਸਤ ਰਹਿ ਕੇ ਲੜਾਈ ਲੜ ਸਕਣ। ਧਰਨਿਆਂ ਵਿਚ ਕਈ ਬਜ਼ੁਰਗ ਕਿਸਾਨ ਵੀ ਪੂਰੇ ਜੋਸ਼ ਨਾਲ ਅਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਨਜ਼ਰ ਆਏ, ਇਸ ਦੌਰਾਨ ਉਹਨਾਂ ਨੇ ਅਪਣੀ ਸਿਹਤ ਦਾ ਭੋਰਾ ਵੀ ਖ਼ਿਆਲ ਨਹੀਂ ਕੀਤਾ।

Farmer ProtestFarmer Protest

ਕਿਸਾਨ ਵੀਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਧਰਨਿਆਂ ਦੌਰਾਨ ਕਿਸਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਤਾਂ ਸਰਕਾਰ ਇਹਨਾਂ ਧਰਨਿਆਂ ਅਤੇ ਮੋਰਚਿਆਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਸਕਦੀ ਹੈ। ਤਪਦੀ ਗਰਮੀ ਵਿਚ ਪੰਜਾਬ ਦੇ ਕਿਸਾਨਾਂ ਦਾ ਜੋਸ਼ ਦੇਖ ਕੇ ਕੇਂਦਰ ਸਰਕਾਰ ਖੇਤੀ ਬਿਲਾਂ ‘ਤੇ ਦੁਬਾਰਾ ਸੋਚਣ ਲਈ ਮਜਬੂਰ ਹੋ ਸਕਦੀ ਹੈ, ਪਰ ਇਸ ਗਰਮੀ ਅਤੇ ਮਹਾਂਮਾਰੀ ਕਾਰਨ ਬਿਮਾਰ ਹੋਏ ਕਿਸਾਨ ਵੀਰਾਂ ਨੂੰ ਠੀਕ ਹੋਣ ਲਈ ਭਾਰੀ ਖੇਚਲ ਕਰਨੀ ਪੈ ਸਕਦੀ ਹੈ।

Farmer ProtestFarmer Protest

ਸੂਬੇ ਦੇ ਨੌਜਵਾਨ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਇਹਨਾਂ ਮੋਰਚਿਆਂ ਵਿਚ ਆ ਕੇ ਅਪਣਿਆਂ ਬਜ਼ੁਰਗਾਂ ਦਾ ਖਿਆਲ ਰੱਖਣ ਤੇ ਸਿਹਤ ਨੂੰ ਧਿਆਨ ‘ਚ ਰੱਖ ਕੇ ਰੋਸ ਮੋਰਚਿਆਂ ਦੀ ਰਣਨੀਤੀ ਤਿਆਰ ਕਰਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement