ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖ਼ਾਤੇ 'ਚ ਪਾਏ ਗਏ ਪੈਸੇ ਹੋਏ ਵਾਪਸ
Published : Apr 30, 2019, 11:16 am IST
Updated : Apr 30, 2019, 11:20 am IST
SHARE ARTICLE
Pradhan Mantri Kisan Samman Nidhi farmers plight Modi Govt
Pradhan Mantri Kisan Samman Nidhi farmers plight Modi Govt

ਖੇਤੀ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਪ੍ਰਕਾਰ ਦੀ ਕੋਈ ਵੀ ਸੂਚਨਾ ਨਹੀਂ ਹੈ।

ਨਵੀਂ ਦਿੱਲੀ:  ਮੋਦੀ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਜਾਰੀ ਕੀਤੀ ਗਈ ਰਕਮ ਵਿਚੋਂ ਕਰੋੜਾਂ ਰੁਪਏ ਉਹਨਾਂ ਦੇ ਖਾਤੇ ਵਿਚੋਂ ਵਾਪਸ ਕਢਵਾ ਲਏ ਗਏ ਹਨ। ਬੈਂਕਾਂ ਵਿਚ ਦਾਇਰ ਕੀਤੀ ਗਈ ਸੂਚਨਾ ਦੀ ਅਧਿਕਾਰ ਅਰਜ਼ੀ ਤੋਂ ਇਸ ਦਾ ਖੁਲਾਸਾ ਹੋਇਆ ਹੈ। ਭਾਜਪਾ ਇਸ ਨੂੰ ਅਪਣੀ ਵੱਡੀ ਕਾਮਯਾਬੀ ਦਸ ਰਹੀ ਹੈ। 24 ਫਰਵਰੀ ਨੂੰ ਇਸ ਯੋਜਨਾ ਦੇ ਸ਼ੁਰੂ ਹੋਣ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਸਥਿਤੀ ਸੁਧਾਰਨ ਦੀ ਦਿਸ਼ਾ ਵਿਚ ਇਕ ਬਹੁਤ ਵੱਡਾ ਕਦਮ ਦਸਿਆ ਸੀ।

MoneyMoney

ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ ਵਿਚ ਕਿਸਾਨਾਂ ਨੂੰ ਦਿੱਤੇ ਗਏ 2000 ਰੁਪਏ ਕੁੱਝ ਦਿਨਾਂ ਜਾਂ ਘੰਟਿਆਂ ਵਿਚ ਕਢਵਾ ਲਏ ਗਏ ਸਨ। ਇਸ ਯੋਜਨਾ ਤਹਿਤ ਦੋ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਦੇ ਕਿਸਾਨਾਂ ਨੂੰ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਇਕ ਸਾਲ ਵਿਚ 6000 ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਹੈ।

SBISBI

ਕੁੱਲ 19 ਰਾਸ਼ਟਰੀ ਬੈਂਕਾਂ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਮਹਾਂਰਾਸ਼ਟਰ, ਯੂਕੋ ਬੈਂਕ, ਸਿੰਡਿਕੇਟ ਬੈਂਕ, ਕੇਨਰਾ ਬੈਂਕ ਆਦਿ ਬੈਂਕਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਕਿਸਾਨਾਂ ਦੇ ਖ਼ਾਤੇ ਵਿਚ ਪਾਏ ਗਏ ਪੈਸੇ ਵਾਪਸ ਲੈ ਲਏ ਗਏ ਹਨ। ਸਟੇਟ ਐਸਬੀਆਈ ਨੇ ਦਸਿਆ ਕਿ ਇਸ ਯੋਜਨਾ ਤਹਿਤ 8 ਮਾਰਚ 2019 ਤਕ 27307 ਖ਼ਾਤਿਆਂ ਵਿਚ ਰੱਖੇ ਗਏ ਪੈਸਿਆਂ ਵਿਚੋਂ 5 ਕਰੋੜ 46 ਲੱਖ ਰੁਪਏ ਵਾਪਸ ਲੈ ਲਏ ਗਏ ਹਨ।

Canara BankCanara Bank

ਕਰੀਬ 42 ਲੱਖ 74 ਹਜ਼ਾਰ ਖ਼ਾਤਿਆਂ ਵਿਚ ਲਗਭਗ 854.85 ਕਰੋੜ ਰੁਪਏ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜਮ੍ਹਾਂ ਕਰਵਾਏ ਗਏ ਸਨ। ਕੇਨਰਾ ਬੈਂਕ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਖ਼ਾਤਾ ਗ਼ਲਤ ਹੋਣ ਕਾਰਨ ਇਹ ਪੈਸੇ ਵਾਪਸ ਹੋ ਗਏ ਹਨ। ਅਜਿਹੇ ਕਈ ਹੋਰ ਵੀ ਮਾਮਲੇ ਸਾਹਮਣੇ ਆਏ ਹਨ। ਕੇਨਰਾ ਨੇ ਕਿਹਾ ਕਿ 20 ਮਾਰਚ 2019 ਤਕ ਪੀਐਮ ਕਿਸਾਨ ਯੋਜਨਾ ਤਹਿਤ 718892 ਖ਼ਾਤਿਆਂ ਵਿਚ ਕੁੱਲ 1437784000 ਰੁਪਏ ਭੇਜੇ ਗਏ ਸਨ।

ਇਸ ਮਾਮਲੇ ਵਿਚ ਖੇਤੀ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਪ੍ਰਕਾਰ ਦੀ ਕੋਈ ਵੀ ਸੂਚਨਾ ਨਹੀਂ ਹੈ। ਮੰਤਰਾਲੇ ਦੇ ਕਿਸਾਨ ਕਲਿਆਣ ਵਿਭਾਗ ਨੇ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਅਜਿਹੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement