ਮੱਕੀ ਬਾਰੇ ਜਾਣਕਾਰੀ
Published : Aug 7, 2018, 4:34 pm IST
Updated : Aug 7, 2018, 4:34 pm IST
SHARE ARTICLE
Maize
Maize

ਪੰਜਾਬ ਵਿਚ ਮੱਕੀ ਦੀ ਕਾਸ਼ਤ ਸਾਲ 2013-14 ਵਿਚ 130 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ 507 ਹਜ਼ਾਰ ਟਨ ਹੋਈ। ਮੱਕੀ ਦਾ ਪ੍ਰਤੀ ਹੈਕਟਰ ਔਸਤ ਝਾੜ...

ਪੰਜਾਬ ਵਿਚ ਮੱਕੀ ਦੀ ਕਾਸ਼ਤ ਸਾਲ 2013-14 ਵਿਚ 130 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ 507 ਹਜ਼ਾਰ ਟਨ ਹੋਈ। ਮੱਕੀ ਦਾ ਪ੍ਰਤੀ ਹੈਕਟਰ ਔਸਤ ਝਾੜ 39.0 ਕੁਇੰਟਲ (14.7 ਕੁਇੰਟਲ ਪ੍ਰਤੀ ਏਕੜ) ਰਿਹਾ ਹੈ।
ਜਲਵਾਯ - ਮੱਕੀ ਨੂੰ ਉੱਗਣ ਤੋਂ ਲੈ ਕੇ ਪੂਰੀ ਨਿਸਰਣ ਤੱਕ ਕਾਫ਼ੀ ਸਿੱਲ੍ਹੇ ਤੇ ਗਰਮ ਜਲਵਾਯੂ ਦੀ ਲੋੜ ਹੈ। ਇਸ ਦੇ ਉੱਗਣ ਲਈ ਤਾਪਮਾਨ 29 ਡਿਗਰੀ ਸੈਂਟੀਗਰੇਡ ਅਤੇ ਵਧਣ-ਫੁੱਲਣ ਲਈ ਲੋੜੀਂਦਾ ਤਾਪਮਾਨ 32 ਡਿਗਰੀ ਸੈਂਟੀਗਰੇਡ ਚਾਹੀਦਾ ਹੈ। ਫ਼ਸਲ ਨਿਸਰਣ ਸਮੇਂ ਘੱਟ ਸਿੱਲ੍ਹ ਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰਾਗ ਕਿਣਕੇ ਸੁੱਕ ਜਾਂਦੇ ਹਨ, ਪਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਘੱਟ ਪੈਂਦੇ ਹਨ। ਮੱਕੀ ਦੀ ਫ਼ਸਲ ਦੇ ਸਮੇਂ ਵਿਚ 50 ਤੋਂ 75 ਸੈਂਟੀਮੀਟਰ ਵਰਖਾ ਬਹੁਤ ਚੰਗੀ ਹੈ। ਚੰਗਾ ਝਾੜ ਲੈਣ ਲਈ ਖੇਤਾਂ ਦੇ ਜਲ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ।

MaizeMaize

ਜ਼ਮੀਨ - ਮੱਕੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ, ਮੈਰਾ ਤੋਂ ਭਲ ਵਾਲੀ ਜ਼ਮੀਨ ਸਭ ਤੋਂ ਚੰਗੀ ਹੈ।
ਫ਼ਸਲ ਚੱਕਰ - ਮੱਕੀ-ਕਣਕ/ ਜੌਂ/ ਆਲੂ /ਬਰਸੀਮ, ਮੱਕੀ-ਸੇਂਜੀ-ਗੰਨਾ-ਕਪਾਹ, ਮੱਕੀ-ਕਣਕ-ਸੱਠੀ ਮੱਕੀ/ਮੂੰਗੀ, ਮੱਕੀ ਕਣਕ-ਸੱਠੀ ਮੱਕੀ/ਹਰੀ ਖਾਦ, ਮੱਕੀ-ਆਲੂ-ਕਣਕ/ਸੂਰਜਮੁਖੀ, ਮੱਕੀ-ਅਗੇਤੇ ਮਟਰ-ਸੂਰਜਮੁਖੀ, ਮੱਕੀ-ਕਣਕਰਵਾਂਹ (ਚਾਰਾ), ਮੱਕੀ-ਰਾਇਆ/ਗੋਭੀ ਸਰ੍ਹੋਂ, ਮੱਕੀ-ਆਲੂ-ਗਰਮੀ ਰੁੱਤ ਦੀ ਮੂੰਗੀ, ਮੱਕੀ-ਆਲੂ-ਮੈਂਥਾ, ਮੱਕੀ (ਅਗਸਤ)-ਮੈਂਥਾ, ਮੱਕੀ (ਅਗਸਤ)-ਕਣਕ/ਕਰਨੌਲੀ-ਬਾਜਰਾ (ਚਾਰਾ), ਮੱਕੀ-ਗੋਭੀ ਸਰ੍ਹੋਂ - ਗਰਮ ਰੁੱਤ ਦੀ ਮੂੰਗੀ।

MaizeMaize

ਸੇਂਜੂ ਮੱਕੀ - ਮੱਕੀ ਦੀਆਂ ਪੀ ਐਮ ਐਚ 1, ਪੀ ਐਮ ਐਚ 2, ਕੇਸਰੀ, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ 1 ਉੱਨਤ ਕਿਸਮਾਂ ਹਨ। ਪੀ ਐਮ ਐਚ 1 ਅਤੇ ਪੀ. ਐਮ. ਐਚ 2 ਦੋਗਲੀਆਂ ਅਤੇ ਦੂਸਰੀਆਂ ਕਿਸਮਾਂ ਕੰਪੋਜ਼ਿਟ ਹਨ। ਪੰਜਾਬ ਸਵੀਟ ਕੌਰਨ 1 ਅਤੇ ਪਰਲ ਪੌਪ ਕੌਰਨ ਖਾਸ ਵਰਤੋ ਵਾਲੀਆਂ ਕਿਸਮਾਂ ਹਨ। ਕੰਪੋਜ਼ਿਟ ਕਿਸਮਾਂ ਦਾ ਵਿਸ਼ੇਸ਼ ਗੁਣ ਹੈ ਕਿ ਇਨ੍ਹਾਂ ਦੇ ਦਾਣਿਆਂ ਤੋਂ ਹੀ ਆਏ ਸਾਲ ਬੀਜ ਵਰਤਿਆ ਜਾ ਸਕਦਾ ਹੈ ਪਰ ਦੋਗਲੀਆਂ ਕਿਸਮਾਂ ਦਾ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ।

MaizeMaize

ਪੀ ਐਮ ਐਚ 1 (2005) - ਇਸ ਦੇ ਬੂਟੇ ਲੰਮੇ ਅਤੇ ਇਸ ਦਾ ਤਣਾ ਤਰਤੀਬਵਾਰ ਟੇਢਾ ਮੇਢਾ ਅਤੇ ਹਲਕੇ ਬੈਂਗਣੀ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਅਤੇ ਬਾਬੂ ਝੰਡੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੀਆਂ ਛੱਲੀਆਂ ਦਰਮਿਆਨੀਆਂ ਲੰਮੀਆਂ ਅਤੇ ਮੋਟੀਆਂ ਹੁੰਦੀਆਂ ਹਨ। ਇਸ ਦੇ ਦਾਣੇ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ। ਇਹ ਤਕਰੀਬਨ 95 ਦਿਨਾਂ ਵਿਚ ਪੱਕ ਜਾਂਦੀ ਹੈ। ਛੱਲੀਆਂ ਪੱਕਣ ਤੇ ਵੀ ਟਾਂਡੇ ਹਰੇ ਰਹਿੰਦੇ ਹਨ। ਇਸ ਦਾ ਔਸਤ ਝਾੜ 29 ਕੁਇੰਟਲ ਪ੍ਰਤੀ ਏਕੜ ਹੈ।

MaizeMaize

ਪ੍ਰਭਾਤ (1987)- ਇਹ ਕੰਪੋਜ਼ਿਟ ਕਿਸਮ ਹੈ। ਇਸ ਦਾ ਤਣਾ ਦਰਮਿਆਨਾ ਮੋਟਾ ਹੁੰਦਾ ਹੈ, ਇਸ ਕਰ ਕੇ ਫ਼ਸਲ ਢਹਿੰਦੀ ਨਹੀਂ। ਪੌਦਾ ਦਰਮਿਆਨਾ ਉੱਚਾ ਹੁੰਦਾ ਹੈ ਅਤੇ ਛੱਲੀਆਂ ਵੀ ਬਹੁਤੀਆਂ ਉੱਚੀਆਂ ਨਹੀਂ ਲਗਦੀਆਂ। ਛੱਲੀਆਂ ਪਰਦਿਆਂ ਨਾਲ ਪੂਰੀ ਤਰ੍ਹਾਂ ਢੱਕੀਆਂ ਹੁੰਦੀਆਂ ਹਨ। ਛੱਲੀਆਂ ਦਰਮਿਆਨੀਆਂ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ। ਇਸ ਕਿਸਮ ਦੇ ਦਾਣੇ ਦਰਮਿਆਨੇ ਮੋਟੇ, ਪੀਲੇ ਤੇ ਸੰਤਰੀ ਰੰਗੇ ਅਤੇ ਅੱਧ-ਪਚ੍ਹੱਧੇ ਚਿੱਬੇ ਹੁੰਦੇ ਹਨ। ਇਹ ਤਕਰੀਬਨ 85 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement