ਹੁਣ ਇਕ ਸਾਲ 'ਚ ਗਾਵਾਂ ਦੇਣਗੀਆਂ 30 ਵੱਛੀਆਂ, ਆਈਵੀਐਫ ਤਕਨੀਕ ਦਾ ਕਮਾਲ
Published : Dec 7, 2018, 4:03 pm IST
Updated : Apr 10, 2020, 11:43 am IST
SHARE ARTICLE
Cow
Cow

ਵਿਗਿਆਨੀਆਂ ਨੇ ਗਾਵਾਂ ਨੂੰ ਲੈ ਕੇ ਇਕ ਵੱਡੀ ਖੋਜ ਕੀਤੀ ਹੈ, ਜਿਸ ਦੇ ਜ਼ਰੀਏ ਹੁਣ ਦੇਸ਼ ਵਿਚ ਡੇਅਰੀ ਫਾਰਮਿੰਗ ਦਾ ਧੰਦਾ ਹੋਰ ਪਰਫੁੱਲਤ ਹੋ ਸਕੇਗਾ...

ਚੰਡੀਗੜ੍ਹ (ਭਾਸ਼ਾ) : ਵਿਗਿਆਨੀਆਂ ਨੇ ਗਾਵਾਂ ਨੂੰ ਲੈ ਕੇ ਇਕ ਵੱਡੀ ਖੋਜ ਕੀਤੀ ਹੈ, ਜਿਸ ਦੇ ਜ਼ਰੀਏ ਹੁਣ ਦੇਸ਼ ਵਿਚ ਡੇਅਰੀ ਫਾਰਮਿੰਗ ਦਾ ਧੰਦਾ ਹੋਰ ਪਰਫੁੱਲਤ ਹੋ ਸਕੇਗਾ, ਜੀ ਹਾਂ ਵਿਗਿਆਨੀਆਂ ਦਾ ਕਹਿਣੈ ਕਿ ਹੁਣ ਆਈਵੀਐਫ, ਯਾਨੀ ਟੈਸਟ ਟਿਊਬ ਤਕਨੀਕ ਜ਼ਰੀਏ ਵੱਛੀਆਂ ਦਾ ਜਨਮ ਕਰਾਇਆ ਜਾ ਸਕੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਦੁਧਾਰੂ ਨਸਲ ਦੀਆਂ ਗਾਵਾਂ ਤੋਂ ਸਾਲ ਵਿਚ 30 ਤਕ ਵੱਛੀਆਂ ਪੈਦਾ ਕੀਤੀਆਂ ਜਾ ਸਕਣਗੀਆਂ ਜੋ ਅੱਗੇ ਜਾ ਕੇ 15 ਲੀਟਰ ਤਕ ਦੁੱਧ ਦੇਣ ਦੇ ਸਮਰਥ ਹੋਣਗੀਆਂ।

 ਵਿਗਿਆਨੀਆਂ ਦਾ ਦਾਅਵਾ ਹੈ ਕਿ ਚੰਗੀ ਨਸਲ ਦੀਆਂ ਗਾਵਾਂ ਦੇ ਓਵਮ ਜ਼ਰੀਏ 30 ਭਰੂਣ ਤਿਆਰ ਕੀਤੇ ਜਾ ਸਕਦੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹੈ ਕਿ ਜਨਵਰੀ 2020 ਤਕ ਇਹ ਤਕਨੀਕ ਵਰਤਣੀ ਸ਼ੁਰੂ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਤਕਨੀਕ ਨਾਲ ਪੈਦੀ ਹੋਣ ਵਾਲੀਆਂ ਗਾਵਾਂ 15 ਗੁਣਾ ਵੱਧ ਦੁੱਧ ਦੇ ਸਕਣਗੀਆਂ। ਆਓ ਜਾਣਦੇ ਕਿ ਕਿੰਝ ਪੂਰੀ ਹੁੰਦੀ ਹੈ ਕਿ ਇਹ ਪਰਕਿਰਿਆ। ਦਰਅਸਲ ਚੰਗੀ ਨਸਲ ਦੀਆਂ ਗਾਵਾਂ ਦੇ ਭਰੂਣ ਨੂੰ ਉਸ ਦੇ ਸਰੀਰ ਵਿਚੋਂ ਬਾਹਰ ਕੱਢ ਕੇ ਕਿਸੇ ਪਰਖ ਨਲੀ ਵਿਚ ਰੱਖਿਆ ਜਾਂਦਾ ਹੈ।

 

ਭਰੂਣ ਵਿਕਸਤ ਕਰਨ ਬਾਅਦ ਉਸ ਨੂੰ ਘੱਟ ਦੁੱਧ ਦੇਣ ਵਾਲੀਆਂ ਗਾਵਾਂ ਦੇ ਭਰੂਣ ਨਾਲ ਇੰਪਲਾਂਟ ਕਰ ਦਿਤਾ ਜਾਂਦਾ ਹੈ। ਮਸਲਨ ਜੇ ਇਕ ਗਾਂ ਇਕ ਕਿੱਲੋ ਦੁੱਧ ਦਿੰਦੀ ਹੈ ਤਾਂ ਉਸ ਤੋਂ ਪੈਦਾ ਹੋਣ ਵਾਲੀ ਵੱਛੀ 15 ਕਿੱਲੋ ਦੁੱਧ ਦੇਵੇਗੀ, ਯਾਨੀ 15 ਫੀਸਦੀ ਵੱਧ। ਪਿਛਲੀ ਦਿਨੀਂ ਪੂਨੇ ਵਿਚ ਇਸ ਤਕਨੀਕ ਦਾ ਸਫ਼ਲ ਪ੍ਰੀਖਣ ਕੀਤਾ ਜਾ ਚੁੱਕਿਆ ਹੈ। ਦੁੱਧ ਦਾ ਉਤਪਾਦਨ ਵਧਾਉਣ ਲਈ ਹੁਣ ਪੂਰੇ ਦੇਸ਼ ਵਿਚ ਇਸ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਦੇ ਤਹਿਤ ਦੇਸ਼ ਭਰ ਵਿਚ ਮਾਰਚ 2019 ਤਕ ਲੈਬਾਂ ਵੀ ਸਥਾਪਤ ਕੀਤੀਆਂ ਜਾ ਰਹੀਆਂ ਹਨ।

ਜਿੱਥੇ ਜਨਵਰੀ 2020 ਤਕ ਇਸ ਤਕਨੀਕ ਨਾਲ ਵੱਛੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ। ਬ੍ਰਾਜ਼ੀਲ, ਅਮਰੀਕਾ, ਫਰਾਂਸ ਵਰਗੇ ਦੇਸ਼ਾਂ ਵਿਚ ਇਸ ਤਕਨੀਕ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ। ਵੱਛੀਆਂ ਤੋਂ ਇਲਾਵਾ ਲੈਬ ਵਿਚ 3 ਹਜ਼ਾਰ ਦੇਸੀ ਨਸਲ ਦੇ ਬਲਦ ਵੀ ਪੈਦਾ ਕੀਤੇ ਜਾਣਗੇ। ਮੌਜੂਦਾ ਸਾਡੇ ਦੇਸ਼ ਵਿਚ ਕੇਵਲ 600 ਬਲ਼ਦ ਹੀ ਮੌਜੂਦ ਹਨ ਜਦਕਿ ਜ਼ਰੂਰਤ 5885 ਬਲਦਾਂ ਦੀ ਹੈ। 2021-2022 ਤਕ 3 ਹਜ਼ਾਰ ਬਲਦ ਤਿਆਰ ਕੀਤੇ ਜਾਣ ਦਾ ਟੀਚਾ ਹੈ।

ਜੇਕਰ ਦੇਸ਼ ਵਿਚ ਇਹ ਤਕਨੀਕ ਵਰਤੋਂ ਵਿਚ ਆਉਂਦੀ ਹੈ ਤਾਂ ਇਸ ਨਾਲ ਡੇਅਰੀ ਫਾਰਮਿੰਗ ਦਾ ਕਾਰੋਬਾਰ ਕਾਫ਼ੀ ਪਰਫੁੱਲਤ ਹੋ ਜਾਵੇਗਾ, ਅਤੇ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਇਸ ਨਾਲ ਵੱਡਾ ਫ਼ਾਇਦਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement