ਜਮਾਂਬੰਦੀ ਵਿਚੋਂ ਅਪਣਾ ਹਿੱਸਾ ਕੱਢਣ ਦਾ ਤਰੀਕਾ ਸਿੱਖੋ ਪੰਜ ਮਿੰਟ ‘ਚ
Published : Mar 8, 2019, 5:04 pm IST
Updated : Mar 8, 2019, 5:07 pm IST
SHARE ARTICLE
Jamabandi
Jamabandi

ਜਮਾਂਬੰਦੀ ਵਿਚੋਂ ਹਿੱਸਾ ਕੱਢਣਾ ਕੋਈ ਬਹੁਤ ਔਖਾ ਕੰਮ ਨਹੀਂ ਅਕਸਰ ਹੀ ਕਿਸਾਨਾਂ ਨੂੰ ਅਪਣੀ ਜਮੀਨ ਦੀ ਤਕਸੀਮ, ਲਿਮਟ ਆਦਿ ਕੰਮਾਂ ਲਈ ਹਿੱਸਾ ਕੱਢਣ ਦੀ ਲੋੜ...

ਚੰਡੀਗੜ੍ਹ : ਜਮਾਂਬੰਦੀ ਵਿਚੋਂ ਹਿੱਸਾ ਕੱਢਣਾ ਕੋਈ ਬਹੁਤ ਔਖਾ ਕੰਮ ਨਹੀਂ ਅਕਸਰ ਹੀ ਕਿਸਾਨਾਂ ਨੂੰ ਅਪਣੀ ਜਮੀਨ ਦੀ ਤਕਸੀਮ, ਲਿਮਟ ਆਦਿ ਕੰਮਾਂ ਲਈ ਹਿੱਸਾ ਕੱਢਣ ਦੀ ਲੋੜ ਪੈਂਦੀ ਰਹਿੰਦੀ ਹੈ ਜਿਸ ਕਰਕੇ ਸਾਨੂੰ ਪਟਵਾਰੀ ਕੋਲ ਜਾਣਾ ਪੈਂਦਾ ਹੈ ਤੇ ਉਹ ਇਸ ਕੰਮ ਦੇ ਲਈ ਤੁਹਾਡੇ ਕੋਲੋਂ 500 ਜਾਂ 1000 ਰੁਪਏ ਝਾੜ ਲੈਂਦਾ ਹੈ। ਪਰ ਤੁਹਾਨੂੰ ਇਸ ਕੰਮ ਲਈ ਕਿਸੇ ਨੂੰ ਵੀ ਪੈਸੇ ਦੇਣ ਦੀ ਲੋੜ ਨਹੀਂ ਕਿਉਂਕਿ ਇਹ ਕੰਮ ਤੁਸੀਂ ਆਪ ਹੀ ਸਿਰਫ਼ ਇਕ ਫਾਰਮੂਲੇ ਨਾਲ ਆਸਾਨੀ ਨਾਲ ਕਰ ਸਕਦੇ ਹੋ।

JamaBandi JamaBandi

ਜਿਸਦੇ ਨਾਲ ਤੁਸੀਂ ਪੈਸੇ ਬਚਾਉਣ ਦੇ ਨਾਲ ਨਾਲ ਹੋਰ ਕਿਸੇ ਕਿਸਮ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ। ਸਭ ਤੋਂ ਪਹਿਲਾਂ ਅਸੀ ਜਦੋਂ ਜਮਾਂਬੰਦੀ ਕਢਵਾਉਂਦੇ ਹਾਂ ਤਾਂ ਜਮਾਂਬੰਦੀ ਉਪਰ ਮਾਲਕ ਦਾ ਨਾਮ ਅਤੇ ਵੇਰਵਾ ਅਤੇ ਕਾਸ਼ਤਕਾਰ ਦਾ ਨਾਮ ਅਤੇ ਵੇਰਵਾ ਦਿੱਤਾ ਹੁੰਦਾ ਹੈ ਨਾਲ ਹੀ ਕੁੱਲ ਰਕਬਾ ਦੱਸਿਆ ਹੁੰਦਾ ਹੈ। ਮੰਨ ਲਓ ਜਮੀਨ ਹੈ 9 ਕਨਾਲਾ 15 ਮਰਲੇ ਅਤੇ ਤੁਹਾਡਾ ਹਿੱਸਾ 1/3 ਹੈ। ਹੁਣ ਇਸਦਾ ਫਾਰਮੂਲਾ ਸਾਰੀ ਜਮੀਨ ਦਾ ਰਕਬੇ ਨੂੰ *2 120 ਨਾਲ ਗੁਣਾ ਕਰਨ ਤੋਂ ਮਤਲਬ ਹੈ।

JamaBandi JamaBandi

ਕਨਾਲਾਂ ਤੋਂ ਮਰਲੇ ਬਣਾਉਣਾ ਕਿਉਂਕਿ ਇਕ ਕਨਾਲ ਵਿਚ 20 ਮਰਲੇ ਹੁੰਦੇ ਹਨ। ਜੋ ਉਤਰ ਆਉਂਦਾ ਉਸਨੂੰ ਗੁਣਾ ਕਰਨਾ ਤੇ ਵੰਡਾ ਹਿੱਸੇ ਨਾਲ ਜਿਵੇਂ ਇੱਥੇ ਅਪਣਆ ਹਿੱਸਾ 1/3 ਜੋ ਉੱਤਰ ਆਉਂਦਾ ਉਸਨੂੰ ਇਕ ਨਾਲ ਗੁਣਾ ਕਰਨਾ ਤੇ ਤਿੰਨ ਨਾਲ ਵੰਡਣਾ।

ਇਥੇ ਅਪਣੇ ਕੋਲ 9 ਕਨਾਲਾਂ 15 ਮਰਲੇ ਜਮੀਨ ਹੈ ਅਤੇ ਮਾਲਕ ਦਾ ਹਿੱਸਾ 1/3 , 9*20 = 180 ਮਰਲੇ 180+15 = 195 ਮਰਲੇ ਬਣ ਗਏ 9 ਕਨਾਲਾ 15 ਮਰਲੇ ਜਮੀਨ ਦੇ 195*1 =195/3 = 65 ਉੱਤਰ ਆਇਆ 65 ਇਹ ਮਰਲੇ ਹਨ ਭਾਵ ਹਿੱਸਾ ਆਇਆ 65 ਮਰਲੇ 3 ਕਨਾਲਾ 5 ਮਰਲੇ ਉੱਤਰ ਆਇਆ ਕਈਂ ਵਾਰ ਹਿੱਸਾ ਹੁੰਦਾ 25/55 ਜਾ ਕੋਈ ਵੀ ਇਸ ਤਰ੍ਹਾਂ ਜੋ ਸਾਨੂੰ ਔਖਾ ਲੱਗਦਾ ਪਰ ਉਹ ਵੀ ਇਸੇ ਫਾਰਮੂਲੇ ਨਾਲ ਕੱਢਿਆ ਜਾਵੇਗਾ ਜਿਵੇਂ ਜਮੀਨ ਬਣੀ ਸੀ 195 ਮਰਲੇ

195*25 = 4875

4875*55 = 88.63

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement