
ਭਾਰਤ ਵਿਚ ਅਲਸੀ ਦਾ ਉਪਯੋਗ ਮੁੱਖ ਤੌਰ ਤੇ ਇਸ ਦਾ ਤੇਲ ਕੱਢਣ ਲਈ ਕੀਤਾ ਜਾਂਦਾ ਹੈ ਜਿਸ ਨੂੰ ਪੇਂਟ ਬਣਾਉਣ ਦੇ ਕੰਮ ਵਿਚ ਲਿਆਇਆ ਜਾਂਦਾ ਹੈ ਅਤੇ ਜੋ ਇਸ ਦੀ ਖਲ ਬਚਦੀ ਹੈ,...
ਭਾਰਤ ਵਿਚ ਅਲਸੀ ਦਾ ਉਪਯੋਗ ਮੁੱਖ ਤੌਰ ਤੇ ਇਸ ਦਾ ਤੇਲ ਕੱਢਣ ਲਈ ਕੀਤਾ ਜਾਂਦਾ ਹੈ ਜਿਸ ਨੂੰ ਪੇਂਟ ਬਣਾਉਣ ਦੇ ਕੰਮ ਵਿਚ ਲਿਆਇਆ ਜਾਂਦਾ ਹੈ ਅਤੇ ਜੋ ਇਸ ਦੀ ਖਲ ਬਚਦੀ ਹੈ, ਉਸ ਦਾ ਉਪਯੋਗ ਪਸ਼ੂ ਖੁਰਾਕ ਵਿਚ ਕੀਤਾ ਜਾਂਦਾ ਹੈ। ਅੰਕੜੇ ਦੱਸਦੇ ਹਨ ਕਿ ਆਂਡੇ ਦੇਣ ਵਾਲੀਆਂ ਮੁਰਗੀਆਂ ਨੂੰ 26 ਦਿਨ ਤਕ ਲਗਾਤਾਰ 10 ਫੀਸਦੀ ਅਲਸੀ ਯੁਕਤ ਰਾਸ਼ਨ ਦੇਣ ਨਾਲ, ਉਨ੍ਹਾਂ ਤੋਂ ਪ੍ਰਾਪਤ ਆਂਡਿਆਂ ਵਿਚ ਓਮੇਗਾ- 3 ਦੀ ਮਾਤਰਾ 300 ਮਿ.ਗ੍ਰਾ. ਪ੍ਰਤੀ 100 ਗ੍ਰਾਮ ਪਾਈਆਂ ਗਈਆਂ। ਅਧਿਐਨ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਸਾਬਤ ਅਲਸੀ ਦੀ ਤੁਲਨਾ ਵਿਚ ਪਿਸੀ ਹੋਈ ਅਲਸੀ ਨੂੰ ਮੁਰਗੀਆਂ ਦੇ ਰਾਸ਼ਨ ਵਿਚ 5 ਤੋਂ 15 ਫੀਸਦੀ ਤੱਕ ਦੇਣ ਨਾਲ ਪ੍ਰਾਪਤ ਆਂਡਿਆਂ ਵਿਚ ਓਮੇਗਾ- 3 ਦੀ ਮਾਤਰਾ ਨੂੰ ਮਹੱਤਵਪੂਰਣ ਢੰਗ ਨਾਲ ਵਧਾਇਆ ਜਾ ਸਕਦਾ ਹੈ।
Flaxseed
ਅਲਸੀ ਵਿਚ ਓਮੇਗਾ-3 ਖਾਸ ਕਰ ਕੇ ਅਲਫ਼ਾ ਲਿਨੋਲੇਨਿਕ ਅਮਲ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਭਾਰਤੀ ਪੋਲਟਰੀ ਉਤਪਾਦਕ ਵੀ ਇਸ ਤੇਲ ਦਾ ਉਪਯੋਗ ਓਮੇਗਾ-3 ਪ੍ਰਬਲੀਕ੍ਰਿਤ ਆਂਡਿਆਂ ਦਾ ਉਤਪਾਦਨ ਕਰ ਕੇ ਸਿਹਤ ਪ੍ਰਤੀ ਜਾਗਰੂਕ ਉਪਭੋਗਤਾਵਾਂ ਦੀ ਮੰਗ ਨੂੰ ਪੂਰਾ ਕਰ ਸਕਦੇ ਹਨ। ਅਧਿਐਨ ‘ਚ ਦੇਖਿਆ ਗਿਆ ਹੈ ਕਿ 10 ਤੋਂ 15 ਫੀਸਦੀ ਤੋਂ ਵੱਧ ਅਲਸੀ ਦੀ ਮਾਤਰਾ ਜੇਕਰ ਬ੍ਰਾਇਲਰ ਉਤਪਾਦਨ ਵਿਚ, ਚੂਚਿਆਂ ਨੂੰ ਉਨ੍ਹਾਂ ਦੇ ਰਾਸ਼ਨ ਵਿੱਚ ਦਿੱਤੀ ਗਈ ਤਾਂ ਉਨ੍ਹਾਂ ਦੇ ਭਾਰ ਵਿੱਚ ਕਮੀ ਆਈ ਸੀ। ਇਸੇ ਤਰ੍ਹਾਂ ਜੇ ਚਰਬੀ ਵਾਲੇ ਅਲਸੀ ਦੀ ਇੰਨੀ ਹੀ ਮਾਤਰਾ ਆਂਡੇ ਦੇਣ ਵਾਲੀ ਮੁਰਗੀਆਂ ਦੇ ਰਾਸ਼ਨ ਵਿੱਚ ਦਿੱਤੀ ਜਾਵੇ ਤਾਂ ਆਂਡਿਆਂ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਪੋਲਟਰੀ ਉਤਪਾਦਕਾਂ ਨੂੰ ਜਾਣਕਾਰੀ ਉਪਲਬਧ ਕਰਾਉਣ ਲਈ ਪੋਲਟਰੀ ਉਤਪਾਦਾਂ ਵਿਚ ਓਮੇਗਾ-੩ ਵਧਾਉਣ ਲਈ ਅਲਸੀ ਦੇ ਉਪਯੋਗ ‘ਤੇ ਅਧਿਐਨ ਕੀਤੇ ਗਏ।
Hens
ਵਰਤਮਾਨ ਅਧਿਐਨ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਆਂਡਾ ਦੇਣ ਵਾਲੀਆਂ ਮੁਰਗੀਆਂ ਨੂੰ ਅਲਸੀਯੁਕਤ ਰਾਸ਼ਨ ਖਵਾਉਣ ਨਾਲ ਉਸ ਤੋਂ ਪ੍ਰਾਪਤ ਆਂਡਿਆਂ ਵਿਚ ਮਹੱਤਵਪੂਰਨ ਢੰਗ ਨਾਲ ਓਮੇਗਾ-3 ਦਾ ਵਾਧਾ ਹੋਇਆ ਹੈ, ਨਾਲ ਹੀ ਆਂਡਿਆਂ ਦੀ ਬਾਹਰੀ ਗੁਣਵੱਤਾ ਸੰਵੇਦੀ ਸਵੀਕਾਰਤਾ ਅਤੇ ਆਂਡਾ ਉਤਪਾਦਨ ਦੀ ਦਰ ਵੀ ਪ੍ਰਭਾਵਿਤ ਨਹੀਂ ਹੋਈ। ਇਸ ਲਈ ਉਪਭੋਗਤਾਵਾਂ ਦੇ ਸਿਹਤ ਲਾਭ ਦੇ ਲਈ ਓਮੇਗਾ-3 ਨਾਲ ਭਰਪੂਰ ਆਂਡੇ ਦੇ ਉਤਪਾਦਨ ਦੇ ਲਈ ਪੋਲਟਰੀ ਉਤਪਾਦਕ ਦੁਆਰਾ ਮੁਰਗੀਆਂ ਦੇ ਰਾਸ਼ਨ ਵਿਚ 10 ਪ੍ਰਤੀਸ਼ਤ ਪਿਸੀ ਹੋਈ ਚਰਬੀ ਯੁਕਤ ਅਲਸੀ ਨੂੰ ਮਿਲਾਇਆ ਜਾ ਸਕਦਾ ਹੈ ਅਤੇ ਆਰਥਿਕ ਲਾਭ ਕਮਾਇਆ ਜਾ ਸਕਦਾ ਹੈ।