
ਪਾਣੀ ਦਾ ਪੱਧਰ ਬਚਾਉਣ ਲਈ ਪੁਰਾਣੀਆਂ ਰਵਾਇਤੀ ਫ਼ਸਲਾਂ ਦਾ ਰੁਖ ਕਰਨਾ ਪਵੇਗਾ
ਚੰਡੀਗੜ੍ਹ: ਪੰਜਾਬ ਵਿਚ ਫ਼ਸਲਾਂ ਲੈ ਕੇ ਕੁੱਝ ਨਵੇਂ ਬਦਲਾਅ ਕੀਤੇ ਗਏ ਹਨ। ਹੁਣ ਪੰਜਾਬ ਵਿਚ ਕਿਸਾਨ ਇਲਾਕੇ ਦੀ ਜਲਵਾਯੂ ਅਤੇ ਮੌਸਮ ਦੇ ਹਿਸਾਬ ਨਾਲ ਫ਼ਸਲਾਂ ਦੀ ਬਿਜਾਈ ਕਰਨਗੇ। ਕਿਸਾਨਾਂ ਨੂੰ ਪੰਜਾਬ ਵਿਚ ਲਗਾਤਾਰ ਡਿੱਗਦੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਪੁਰਾਣੀਆਂ ਰਿਵਾਇਤੀ ਫ਼ਸਲਾਂ ਵੱਲ ਰੁਖ ਕਰਨਾ ਪਵੇਗਾ। ਸੂਬਾ ਸਰਕਾਰ ਨੇ ਐਗਰੋ ਕਲਾਈਮੇਟ ਜ਼ੋਨ ਬਣਾ ਦਿੱਤੇ ਹਨ ਅਤੇ ਪੂਰੇ ਸੂਬੇ ਨੂੰ 6 ਜ਼ੋਨਾਂ ਵਿਚ ਵੰਡਿਆ ਗਿਆ ਹੈ।
Farming
ਇਹਨਾਂ ਜ਼ੋਨਾਂ ਮੁਤਾਬਕ ਸਰਕਾਰ ਨੇ ਉੱਥੋਂ ਦੀ ਜਲਵਾਯੂ ਮੁਤਾਬਕ ਫ਼ਸਲਾਂ ਵੀ ਤੈਅ ਕੀਤੀਆਂ ਹਨ ਤਾਂ ਜੋ ਕਿਸਾਨਾਂ ਨੂੰ ਜ਼ਮੀਨੀ ਪਾਣੀ ਦਾ ਵਧ ਇਸਤੇਮਾਲ ਨਾ ਕਰਨਾ ਪਵੇ ਤੇ ਪਾਣੀ ਦੀ ਬੱਚਤ ਹੋ ਸਕੇ। ਇਹਨਾਂ ਫ਼ਸਲਾਂ ਦੀ ਬਿਜਾਈ ਕਰ ਕੇ ਕਿਸਾਨ ਵਧੀਆ ਆਮਦਨ ਪ੍ਰਾਪਤ ਕਰ ਸਕਣਗੇ। ਸਰਕਾਰ ਹਰਿਆਣਾ ਦੀ ਤਰਜ਼ ਤੇ ਵੀ ਝੋਨੇ ਦੀ ਬਜਾਏ ਫ਼ਸਲੀ ਵਿਭਿੰਨਤਾ ਅਪਨਾਉਣ ਨੂੰ ਲੈ ਕੇ ਯੋਜਨਾ ਤਿਆਰ ਕਰ ਰਹੀ ਹੈ, ਜਿਸ ਦੇ ਲਈ ਸੂਬੇ ਦੇ ਖੇਤੀ ਵਿਭਾਗ ਦੇ ਅਫ਼ਸਰਾਂ ਦੀ ਇਕ ਟੀਮ ਬਣਾਈ ਗਈ ਹੈ।
Farming
ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿਚ ਕਿਸੇ ਇਲਾਕੇ ਦੇ ਮੌਸਮ ਅਤੇ ਉੱਥੋਂ ਦੇ ਵਾਤਾਵਰਣ ਮੁਤਾਬਕ ਫ਼ਸਲਾਂ ਦੀ ਬਿਜਾਈ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਵਿਚ ਵਿਗਿਆਨੀਆਂ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਮਿੱਟੀ ਦੇ ਹਿਸਾਬ ਨਾਲ ਫ਼ਸਲ ਉਗਾਉਣਾ ਕਿੰਨਾ ਫ਼ਾਇਦੇਮੰਦ ਹੈ।
ਇਸ ਤੋਂ ਇਲਾਵਾ ਸ਼ਿਵਲਿਕ ਪਹਾੜੀਆਂ ਨਾਲ ਲੱਗਣ ਵਾਲੇ ਇਲਾਕਿਆਂ ਵਿਚ ਵੀ ਕਿਸਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਨਾਲ ਇਕ ਵਧੀਆ ਵਾਤਾਵਾਰਨ ਦੀ ਉਸਾਰੀ ਕੀਤੀ ਜਾਵੇਗੀ। ਕਿਸਾਨਾਂ ਨੂੰ ਵੀ ਨਵੀਆਂ ਤੇ ਵਿਭਿੰਨ ਫ਼ਸਲਾ ਬਾਰੇ ਪਤਾ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ