ਗੁਰਦਾਸਪੁਰ ਦਾ ਬੀਟੈੱਕ ਪਾਸ ਪਰਮਵੀਰ ਪਰਾਲੀ ਨਾ ਸਾੜਕੇ ਕਿਸਾਨਾਂ ਲਈ ਬਣਿਆ ਮਿਸਾਲ
Published : Oct 29, 2020, 11:42 am IST
Updated : Oct 29, 2020, 11:51 am IST
SHARE ARTICLE
Parmveer singh
Parmveer singh

- ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਕੇ ਕਿਸਾਨਾਂ ਨੂੰ ਕਰ ਰਿਹਾ ਹੈ ਪ੍ਰੇਰਿਤ

ਬਟਾਲਾ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਲਕਪੁਰ ਦਾ ਬੀਟੈੱਕ ਪਾਸ ਨੌਜਵਾਨ ਪਰਮਵੀਰ ਸਿੰਘ ਜਿਸ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਜਿਥੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ,ਇਸਦੇ ਨਾਲ ਹੀ ਉਹ ਬਾਕੀ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਵੀ ਬਣ ਰਿਹਾ ਹੈ । ਨੌਜਵਾਨ ਕਿਸਾਨ ਪਰਮਵੀਰ ਸਿੰਘ ਨੇ ਬੀਟੈੱਕ ਦੀ ਪੜ੍ਹਾਈ ਕਰਨ ਉਪਰੰਤ ਖੇਤੀ ਨੂੰ ਆਪਣੇ ਕਿੱਤੇ ਵਜੋਂ ਅਪਣਾ ਲਿਆ ਹੈ। ਉਹ ਆਧੁਨਿਕ ਤਰੀਕੇ ਨਾਲ ਖੇਤੀ ਕਰ ਰਿਹਾ ਹੈ ਅਤੇ ਪਿਛਲੇ 5 ਸਾਲਾਂ ਵਿਚ ਲਗਾਤਰ ਪਰਾਲੀ ਨੂੰ ਅੱਗ ਨਾ ਲਾ ਕੇ ਸਮਾਜ ਵਿਚ ਅਗਾਂਹਵਧੂ ਕਿਸਾਨ ਦੀ ਭੂਮਿਕਾ ਨਿਭਾਅ ਰਿਹਾ ਹੈ ।

StrawStraw

ਕਿਸਾਨ ਪਰਮਵੀਰ ਸਿੰਘ ਨੇ ਦੱਸਿਆ ਕਿ ਜਿੱਥੇ ਉਹ ਆਪ ਖੇਤਾਂ ਵਿਚ ਅੱਗ ਨਹੀਂ ਲਾਉਂਦਾ, ਉਥੇ ਹੋਰ ਕਿਸਾਨਾਂ ਨੂੰ ਵੀ ਅੱਗ ਨਾ ਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨ ਵਧੀਆ ਮੁਨਾਫ਼ਾ ਕਮਾ ਸਕਦੇ ਹਨ ਅਤੇ ਨਾਲ ਹੀ ਆਪਣੇ ਦੇਸ਼ ਦਾ ਭਲਾ ਵੀ ਕਰ ਸਕਦਾ ਹਨ। ਕਿਸਾਨ ਪਰਮਵੀਰ ਸਿੰਘ ਨੇ ਕਿਹਾ ਕਿ ਉਸ ਦਾ ਖੇਤੀ ਕਰਨ ਦਾ ਢੰਗ ਅਲੱਗ ਹੈ ਉਹ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਖੇਤੀ ਕਰਦਾ ਹੈ । ਕਰੀਬ 30 ਏਕੜ ਜ਼ਮੀਨ 'ਤੇ 9 ਏਕੜ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਹੈ। ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਸਾਰੀ ਪਰਾਲੀ ਇਕੱਠੀ ਕਰ ਕੇ ਚੁਕਵਾ ਦਿੰਦਾ ਹੈ । ਉਸ ਨੇ ਦੱਸਿਆ ਕਿ ਬੇਲਰ ਤੇ ਰੇਕ ਮਸ਼ੀਨ ਨਾਲ ਪਰਾਲੀ ਨੂੰ ਵਧੀਆ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਦਾ ਹੈ ।

StrawStrawਉਸ ਨੇ ਦੱਸਿਆ ਕਿ ਪਰਾਲੀ ਚੁਕਾਉਣ ਦਾ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੈ ਕੇ ਬੇਲਰ ਤੇ ਰੇਕ ਮਸ਼ੀਨ, ਜਿਸ ਦਾ ਕਰੀਬ 2000 ਰੁਪਏ ਖਰਚਾ ਪ੍ਰਤੀ ਏਕੜ ਬਣਦਾ ਹੈ, ਪ੍ਰਾਪਤ ਕਰਦਾ ਹੈ। ਉਸ ਨੇ ਦੱਸਿਆ ਕਿ ਮਾਮੂਲੀ ਕੀਮਤ 'ਤੇ ਖੇਤ ਵਿਚ ਪਰਾਲੀ ਸਾਂਭਣ ਦਾ ਇਹ ਕਾਰਗ਼ਰ ਢੰਗ ਹੈ। ਕਿਸਾਨ ਮੁਤਾਬਕ ਬੇਲਰ ਤੇ ਰੇਕ ਮਸ਼ੀਨ ਬਲਾਕ ਪੱਧਰ 'ਤੇ ਮੁਹੱਈਆ ਹੋਣ ਨਾਲ ਕਿਸਾਨਾਂ ਨੂੰ ਇਸ ਦਾ ਹੋਰ ਫ਼ਾਇਦਾ ਮਿਲ ਸਕਦਾ ਹੈ। ਪਰਮਵੀਰ ਸਿੰਘ ਮੁਤਾਬਕ ਪਰਾਲੀ ਪ੍ਰਬੰਧ ਕਰਨ ਤੋਂ ਬਾਅਦ ਬਰਸੀਮ ਦੀ ਫ਼ਸਲ ਦੀ ਬਿਜਾਈ ਕਰਦਾ ਹੈ ਤੇ ਆਪਣਾ ਬੀਜ ਤਿਆਰ ਕਰ ਕੇ ਮੁਨਾਫ਼ਾ ਹਾਸਲ ਕਰਦਾ ਹੈ ।

StrawStraw

ਪਰਮਵੀਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਵਾਤਾਵਰਣ ਨੂੰ ਸ਼ਾਫ ਸੁਥਰਾ ਅਤੇ ਪ੍ਰਦੂਸ਼ਤ ਰਹਿਤ ਰੱਖਣ ਦੀ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਚੰਗੀ ਸਿਹਤ ਪ੍ਰਦਾਨ ਕਰ ਸਕੀਏ । ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਪਰਾਲੀ ਨੂੰ ਸੰਭਾਲਣਾ ਚਾਹੀਦਾ ਹੈ ਜਾਂ ਫਿਰ ਖੇਤਾਂ ਵਿਚ ਵਾਹ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ । ਉਸ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਪਿੱਛੋਂ ਜਿੱਥੇ ਮਿੱਤਰ ਕੀੜੇ ਬਚੇ ਰਹਿੰਦੇ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM
Advertisement