
ਘਰ ਦੀ ਰੌਣਕ ਵਧਾਉਣ ਅਤੇ ਕੰਧਾਂ ਨੂੰ ਸਜਾਉਣ ਲਈ ਜੇਕਰ ਤੁਸੀਂ ਕਿਸੇ ਚੰਗੇ ਆਇਡਿਆ ਦੀ ਤਲਾਸ਼ ਵਿਚ ਹੋ ਅਤੇ ਬਜਟ ਉਤੇ ਵੀ ਫਰਕ ਨਹੀਂ ਪਾਉਣਾ ਚਾਹੁੰਦੇ ਹੋ ਤਾਂ ਕੁੱਝ ਉਪਾਅ...
ਘਰ ਦੀ ਰੌਣਕ ਵਧਾਉਣ ਅਤੇ ਕੰਧਾਂ ਨੂੰ ਸਜਾਉਣ ਲਈ ਜੇਕਰ ਤੁਸੀਂ ਕਿਸੇ ਚੰਗੇ ਆਇਡਿਆ ਦੀ ਤਲਾਸ਼ ਵਿਚ ਹੋ ਅਤੇ ਬਜਟ ਉਤੇ ਵੀ ਫਰਕ ਨਹੀਂ ਪਾਉਣਾ ਚਾਹੁੰਦੇ ਹੋ ਤਾਂ ਕੁੱਝ ਉਪਾਅ ਤੁਹਾਡੀ ਮਦਦ ਕਰ ਸਕਦੇ ਹਨ। ਇਨੀਂ ਦਿਨੀਂ ਘਰਾਂ ਦੀ ਸਜਾਵਟ ਵਿਚ ਵਾਲ ਡੈਕੋਰੇਸ਼ਨ ਨੂੰ ਕਾਫ਼ੀ ਤਵੱਜੋ ਦਿਤੀ ਜਾਂਦੀ ਹੈ। ਕੰਧਾਂ 'ਤੇ ਕੋਈ ਥੀਮ ਡਜ਼ਾਇਨ ਤੁਹਾਡੇ ਕਮਰੇ ਨੂੰ ਸ਼ਾਹੀ ਲੁਕ ਦੇ ਸਕਦੀ ਹੈ। ਤੁਸੀਂ ਘਰ ਦੀ ਹੀ ਚੀਜ਼ਾਂ ਅਤੇ ਨਵੇਂ ਆਇਡਿਆ ਲਗਾ ਕੇ ਅਪਣੇ ਘਰ ਦੀਆਂ ਕੰਧਾਂ ਨੂੰ ਬੇਹੱਦ ਸਟਾਇਲਿਸ਼ ਬਣਾ ਸਕਦੇ ਹੋ।
walls decoration
ਸਕਾਰਫ਼, ਚਾਦਰ ਜਾਂ ਸਟੋਲ, ਕਿਸੇ ਚੰਗੇ ਪ੍ਰਿੰਟ ਵਾਲੇ ਇਕ ਕਪੜੇ ਨਾਲ ਵੀ ਤੁਸੀਂ ਕੰਧਾਂ ਨੂੰ ਡਿਜ਼ਾਇਨਰ ਲੁੱਕ ਦੇ ਸਕਦੇ ਹਨ। ਇਸ ਦੇ ਲਈ ਵੱਡੇ ਪ੍ਰਿੰਟ ਵਧੀਆ ਵਿਕਲਪ ਹੈ। ਧਿਆਨ ਰੱਖੋ ਕੱਪੜੇ ਦਾ ਬੇਸ ਰੰਗ ਕੰਧਾਂ ਦੇ ਰੰਗ ਵਰਗਾ ਹੀ ਹੋਣਾ ਚਾਹੀਦਾ ਹੈ।
walls decoration
ਫ੍ਰੇਮ ਦੇ ਨਾਲ ਪ੍ਰਯੋਗ : ਪੁਰਾਣੇ ਫ੍ਰੇਮ ਨਾਲ ਕੰਧਾਂ ਸਜਾਉਣ ਦੇ ਲਈ ਕੋਈ ਮਹਿੰਗੀ ਪੇਂਟਿੰਗ ਖਰੀਦਣ ਦੀ ਬਜਾਏ ਤੁਸੀਂ ਪ੍ਰਿੰਟੈਡ ਵਾਲਪੇਪਰ, ਹੱਥ ਤੋਂ ਬਣੀ ਪੇਂਟਿੰਗ, ਪੈਚ ਵਰਕ ਵਰਗਾ ਕੋਈ ਵੀ ਪ੍ਰਯੋਗ ਕਰ ਸਕਦੇ ਹੋ। ਲਿਵਿੰਗ ਰੂਮ ਅਤੇ ਸਟਡੀ ਰੂਮ ਵਿਚ ਇਸ ਤਰ੍ਹਾਂ ਦਾ ਪ੍ਰਯੋਗ ਕਾਫ਼ੀ ਵਧੀਆ ਲਗੇਗਾ।
walls decoration
ਵੱਡੇ ਹਾਲ ਜਾਂ ਵਰਾਂਡੇ ਲਈ : ਵੱਡੇ ਹਾਲ ਜਾਂ ਵਰਾਂਡੇ ਨੂੰ ਰਿਚ ਲੁੱਕ ਦੇਣ ਲਈ ਤੁਹਾਡੀ ਕੋਈ ਖੂਬਸੂਰਤ ਸਾੜ੍ਹੀ ਜਾਂ ਕਢਾਈਦਾਰ ਕੱਪੜਾ ਕੰਮ ਆ ਸਕਦਾ ਹੈ। ਕਾਰਡਬੋਰਡ ਦੇ ਚੋਕੋਰ ਟੁਕੜੇ ਕੰਧਾਂ 'ਤੇ ਲਗਾ ਕੇ ਤੁਸੀਂ ਅਪਣੇ ਕਮਰੇ ਨੂੰ ਸ਼ਾਹੀ ਲੁੱਕ ਦੇ ਸਕਦੇ ਹੋ।
walls decoration
ਕਟ ਵਰਕ ਦਾ ਇਸਤੇਮਾਲ : ਇਕ ਸਾਇਜ਼ ਦੇ ਕਈ ਗੋਲ ਪੈਚ, ਜਾਂ ਇਕ ਵਰਗੇ ਅਕਾਰ ਦੇ ਪੈਚ ਨੂੰ ਵੱਡੇ ਜਿਹੇ ਕਾਰਡਬੋਰਡ ਉਤੇ ਚਿਪਕਾਓ। ਇਸ ਨੂੰ ਤੁਸੀਂ ਪਲੰਗ ਦੇ 'ਤੇ ਬੈਡਰੂਮ ਵਿਚ ਲਗਾ ਕੇ ਬੈਡਰੂਮ ਨੂੰ ਡਜ਼ਾਇਨਰ ਬਣਾ ਸਕਦੇ ਹੋ।
walls decoration
ਕਰੋ ਕੁੱਝ ਹਟਕੇ : ਤੁਹਾਡੀ ਖੂਬਸੂਰਤੀ ਕਰਸਿਵ ਹੈਂਡਰਾਇਟਿੰਗ ਵੀ ਇਸ ਮਾਮਲੇ 'ਚ ਮਦਦਗਾਰ ਹੋ ਸਕਦੀ ਹੈ। ਕਿਸੇ ਵੀ ਕੰਧ ਨੂੰ ਚੁਣੋ ਅਤੇ ਇਸ ਉਤੇ ਆਜ਼ਮਾਉਣ ਵਿਚ ਕੀ ਹਰਜ਼ ਹੈ।