ਇਸ ਤਰ੍ਹਾਂ ਸਜਾਉ ਘਰ ਦੀ ਬਾਲਕਨੀ 
Published : Jun 15, 2018, 5:21 pm IST
Updated : Jun 19, 2018, 1:58 pm IST
SHARE ARTICLE
 balcony
balcony

ਜਦੋਂ ਵੀ ਅਸੀਂ ਕਿਸੇ ਘਰ ਦੇ ਸਾਹਮਣੇ ਤੋਂ ਗੁਜਰਦੇ ਹਾਂ ਤਾਂ ਸਭ ਤੋਂ ਪਹਿਲਾਂ ਨਜ਼ਰ ਉਸ ਘਰ ਦੇ ਮੁੱਖ ਦੀਵਾਰ ਅਤੇ ਫਿਰ ਉਸ ਦੀ ਬਾਲਕਨੀ 'ਤੇ ਜਾਂਦੀ ਹੈ। ਅਜਿਹੇ .....

ਜਦੋਂ ਵੀ ਅਸੀਂ ਕਿਸੇ ਘਰ ਦੇ ਸਾਹਮਣੇ ਤੋਂ ਗੁਜਰਦੇ ਹਾਂ ਤਾਂ ਸਭ ਤੋਂ ਪਹਿਲਾਂ ਨਜ਼ਰ ਉਸ ਘਰ ਦੇ ਮੁੱਖ ਦੀਵਾਰ ਅਤੇ ਫਿਰ ਉਸ ਦੀ ਬਾਲਕਨੀ 'ਤੇ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਹਾਡੀ ਬਾਲਕਨੀ ਖੂਬਸੂਰਤ ਹੈ, ਤਾਂ ਉਹ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਇੰਨਾ ਹੀ ਨਹੀਂ, ਸਵੇਰੇ ਉੱਠ ਕੇ ਜਦੋਂ ਤੁਸੀਂ ਆਪਣੀ ਬਾਲਕਨੀ ਵਿਚ ਆਉਂਦੇ ਹੋ ਤਾਂ ਇਸ ਨਾਲ ਤੁਹਾਡਾ ਮਨ ਵੀ ਇਕ ਦਮ ਰੀਫਰੈਸ਼ ਹੋ ਜਾਂਦਾ ਹੈ। ਬਾਲਕਨੀ ਛੋਟੀ ਹੋਵੇ ਜਾਂ ਵੱਡੀ, ਉਸ ਨੂੰ ਤੁਸੀਂ ਅਪਣੇ ਬਜਟ ਨਾਲ ਵਧੀਆ ਸਜਾ ਸਕਦੇ ਹੋ। ਬਸ ਇਸ ਦੇ ਲਈ ਤੁਹਾਨੂੰ ਛੋਟੇ-ਛੋਟੇ ਟਿਪਸ ਅਪਨਾਉਣ ਦੀ ਜ਼ਰੂਰਤ ਹੈ। ਆਓ ਜੀ ਜਾਣਦੇ ਹਾਂ ਬਾਲਕਨੀ ਨੂੰ ਸੋਹਣਾ ਬਣਾਉਣ ਦੇ ਕੁੱਝ ਟਿਪਸ ਅਤੇ ਟਰਿਕਸ ਦੇ ਬਾਰੇ ਵਿਚ...

 balconybalcony

ਤੁਸੀਂ ਬਾਲਕਨੀ ਨੂੰ ਜਿਨ੍ਹਾਂ ਕੁਦਰਤੀ ਦਿਖ ਦੇਵੋਗੇ, ਉਹ ਓਨੀ ਹੀ ਖੂਬਸੂਰਤ ਦਿਖੇਗੀ। ਜੇਕਰ ਤੁਹਾਡੀ ਬਾਲਕਨੀ ਵੱਡੀ ਹੈ ਅਤੇ ਤੁਸੀਂ ਉੱਥੇ ਕੁਰਸੀ ਜਾਂ ਫਰਨੀਚਰ ਰੱਖ ਸਕਦੇ ਹੋ, ਕੋਸ਼ਿਸ਼ ਕਰੋ ਕਿ ਉਹ ਵੀ ਨੇਚੁਰਲ ਮੈਟੀਰੀਅਲ ਤੋਂ ਬਣਿਆ ਹੋਵੇ। ਇਸ ਤੋਂ ਇਲਾਵਾ ਬਾਲਕਨੀ ਵਿਚ ਇਸਤੇਮਾਲ ਹੋਣ ਵਾਲੇ ਸਜਾਵਟੀ ਸਮਾਨ ਨੂੰ ਵੀ ਕੁਦਰਤੀ ਦਿਖ ਦੇਣੀ ਚਾਹੀਦੀ ਹੈ। ਬਾਲਕਨੀ ਵਿਚ ਮੌਜੂਦ ਰੇਲਿੰਗ ਦੀ ਮਦਦ ਨਾਲ ਵੀ ਬਾਲਕਨੀ ਦੀ ਖ਼ੂਬਸੂਰਤੀ ਨੂੰ ਨਿਖਾਰਿਆ ਜਾ ਸਕਦਾ ਹੈ। ਤੁਸੀਂ ਅਪਣੀ ਬਾਲਕਨੀ ਦੀ ਰੇਲਿੰਗ ਵਿਚ ਛੋਟੇ−ਵੱਡੇ ਪੋਟ ਲਗਾ ਕੇ ਉਸ ਵਿਚ ਤਰ੍ਹਾਂ−ਤਰ੍ਹਾਂ ਦੇ ਬੂਟੇ ਲਗਾ ਸਕਦੇ ਹੋ। ਜੇਕਰ ਤੁਸੀਂ ਪੋਟ ਬਾਹਰ ਦੀ ਤਰਫ਼ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੀ ਬਾਲਕਨੀ ਦੀ ਜਗ੍ਹਾ ਬੱਚ ਜਾਵੇਗੀ।  

 balconybalcony

ਬਾਲਕਨੀ ਦੀ ਸ਼ੋਭਾ ਵਿਚ ਚਾਰ ਚੰਨ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਉਸ ਵਿਚ ਵੱਖਰੇ ਰੰਗਾਂ ਨੂੰ ਇਕੱਠੇ ਕਰਣਾ। ਇਸ ਨੂੰ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਬਾਲਕਨੀ ਵਿਚ ਸੱਤ ਪੋਟ ਲਗਾਏ ਹਨ ਤਾਂ ਤੁਸੀਂ ਉਸ ਨੂੰ ਇੰਦਰਧਨੁਸ਼ ਦੇ ਸੱਤੋਂ ਰੰਗਾਂ ਨਾਲ ਪੇਂਟ ਕਰੋ। ਇਹ ਦੇਖਣ ਵਿਚ ਬਹੁਤ ਹੀ ਖ਼ੂਬਸੂਰਤ ਲੱਗਦਾ ਹੈ। ਠੀਕ ਇਸ ਪ੍ਰਕਾਰ ਤੁਸੀਂ ਵਨਥੀਮ ਆਈਡੀਆ ਵੀ ਆਪਣਾ ਸਕਦੇ ਹੋ। ਇਸ ਦੇ ਲਈ ਤੁਸੀਂ ਇਕ ਹੀ ਰੰਗ ਤੋਂ ਅਲੱਗ ਸ਼ੇਡਸ ਨਾਲ ਅਪਣੇ ਪੋਟ ਨੂੰ ਪੇਂਟ ਕਰੋ। ਨਾਲ ਹੀ ਬਾਲਕਨੀ ਵਿਚ ਮੌਜੂਦ ਹੋਰ ਚੀਜ਼ਾਂ ਨੂੰ ਵੀ ਉਸੀ ਰੰਗ ਦੀਆਂ ਰੱਖੋ। 

 balconybalcony

ਤੁਹਾਡੇ ਦੁਆਰਾ ਖਰੀਦਿਆ ਗਿਆ ਸਾਮਾਨ ਤੁਹਾਡੀ ਬਾਲਕਨੀ ਥੀਮ ਨਾਲ ਮੇਲ ਖਾਂਦਾ ਹੋਵੇ। ਪਹਿਲਾਂ ਬਾਲਕਨੀ ਦਾ ਆਕਾਰ ਜ਼ਰੂਰ ਦੇਖੋ। ਇਸ ਨਾਲ ਤੁਹਾਨੂੰ ਠੀਕ ਸਾਮਾਨ ਖਰੀਦਣ ਵਿਚ ਆਸਾਨੀ ਹੋਵੇਗੀ। ਜੇਕਰ ਤੁਹਾਡੀ ਬਾਲਕਨੀ ਛੋਟੀ ਹੈ ਤਾਂ ਤੁਸੀਂ ਅਜਿਹੇ ਸਾਮਾਨ ਨੂੰ ਖਰੀਦੋ, ਜੋ ਦੇਖਣ ਵਿਚ ਖੂਬਸੂਰਤ ਤਾਂ ਹੋਵੇ, ਨਾਲ ਹੀ ਤੁਹਾਡੀ ਬਾਲਕਨੀ ਦੀ ਜਗ੍ਹਾ ਨੂੰ ਬਚਾਏ। ਜੇਕਰ ਤੁਹਾਨੂੰ ਬਾਹਰ ਬੈਠ ਕੇ ਕੰਪਿਊਟਰ ਉਤੇ ਕੰਮ ਕਰਣਾ ਜਾਂ ਚਾਹ ਦੀਆਂ ਚੁਸਕੀਆਂ ਲੈਣਾ ਪਸੰਦ ਹੈ ਤਾਂ ਅੱਜ ਕੱਲ੍ਹ ਮਾਰਕੀਟ ਵਿਚ ਅਜਿਹੇ ਟੇਬਲ ਮੌਜੂਦ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਰੇਲਿੰਗ ਉਤੇ ਅਟੈਚ ਕਰ ਸਕਦੇ ਹੋ। ਇਹ ਦੇਖਣ ਵਿਚ ਤਾਂ ਚੰਗੇ ਲੱਗਦੇ ਹੀ ਹਨ, ਨਾਲ ਹੀ ਤੁਹਾਡੀ ਬਾਲਕਨੀ ਦੀ ਜਗ੍ਹਾ ਵੀ ਬਚਾਉਂਦੇ ਹਨ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement