
ਦਿਖਾਵਟ ਦੇ ਹਿਸਾਬ ਨਾਲ ਤੁਸੀਂ ਪੁਰਾਣੇ ਬਰਤਨਾਂ ਨੂੰ ਅਪਣੇ ਘਰ ਦੀ ਲਾਬੀ ਵਿਚ ਸਜਾਵਟੀ ਸਾਮਾਨ ਦੇ ਤੌਰ 'ਤੇ ਵੀ ਰੱਖ ਸਕਦੇ ਹੋ
ਜਦੋਂ ਅਸੀ ਘਰ ਨੂੰ ਸਜਾਉਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਬਹੁਤ ਖ਼ਰਚਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੈ। ਅਸੀਂ ਘਰ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰ ਕੇ ਵੀ ਅਪਣੇ ਘਰ ਨੂੰ ਖ਼ੂਬਸੂਰਤ ਅਤੇ ਆਕਰਸ਼ਕ ਬਣਾ ਸਕਦੇ ਹਾਂ। ਘਰ ਨੂੰ ਆਕਰਸ਼ਕ ਬਣਾਉਣ ਲਈ ਘਰ ਦਾ ਪੁਰਾਣਾ ਸਾਮਾਨ ਅਸੀ ਇਸਤੇਮਾਲ ਕਰ ਸਕਦੇ ਹਾਂ। ਜਿਵੇਂ ਕਿ ਪੁਰਾਣੇ ਪਿੱਤਲ ਦੇ ਬਰਤਨਾਂ ਨੂੰ ਪਾਲਿਸ਼ ਕਰ ਕੇ ਅਸੀ ਸਜਾਉਣ ਦੇ ਕੰਮ ਵਿਚ ਲਿਆ ਸਕਦੇ ਹਾਂ। ਉਸ ਉੱਤੇ ਸਜਾਵਟ ਸਮੱਗਰੀ ਲਾ ਕੇ ਉਸ ਨੂੰ ਹੋਰ ਵੀ ਆਕਰਸ਼ਕ ਬਣਾ ਸਕਦੇ ਹਾਂ।
Decorate the house with old utensils
ਬਰਤਨਾਂ ਦਾ ਇਸਤੇਮਾਲ ਹਰ ਰਸੋਈ ਘਰ ਵਿਚ ਖਾਣਾ ਪਰੋਸਣ ਅਤੇ ਖਾਣਾ ਖਾਣ ਲਈ ਕੀਤਾ ਜਾਂਦਾ ਹੈ ਪਰ ਜਿਸ ਤਰ੍ਹਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਚੀਜ਼ਾਂ ਦੇ ਨਵੇਂ ਸੰਸਕਰਣ ਆਉਂਦੇ ਹਨ ਉਸੇ ਤਰ੍ਹਾਂ ਬਰਤਨਾਂ ਦੇ ਵੀ ਕਈ ਸੰਸਕਰਣ ਆ ਚੁੱਕੇ ਹਨ। ਇਨ੍ਹਾਂ ਬਰਤਨਾਂ ਦੇ ਨਵੇਂ ਡਿਜ਼ਾਇਨ ਵੇਖ ਕੇ ਉਨ੍ਹਾਂ ਨੂੰ ਹਰ ਕੋਈ ਖ਼ਰੀਦ ਲੈਂਦਾ ਹੈ ਅਤੇ ਪੁਰਾਣੇ ਬਰਤਨਾਂ ਨੂੰ ਇਕ ਪਾਸੇ ਰੱਖ ਕੇ ਨਵੇਂ ਬਰਤਨਾਂ ਦਾ ਇਸਤੇਮਾਲ ਸ਼ੁਰੂ ਕਰ ਲੈਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਇਨ੍ਹਾਂ ਪੁਰਾਣੇ ਬਰਤਨਾਂ ਦੇ ਇਸਤੇਮਾਲ ਨਾਲ ਤੁਸੀਂ ਅਪਣਾ ਘਰ ਮਾਡਰਨ ਅਤੇ ਅਨੋਖੇ ਤਰੀਕੇ ਨਾਲ ਸਜਾ ਸਕਦੇ ਹੋ?
Decorate the house with old utensils
ਹੁਣ ਤਾਂ ਪੁਰਾਣੇ ਨੱਕਾਸ਼ੀਦਾਰ ਬਰਤਨ ਵੀ ਆਸਾਨੀ ਨਾਲ ਮਿਲ ਜਾਂਦੇ ਹਨ। ਤੁਸੀਂ ਇਨ੍ਹਾਂ ਬਰਤਨਾਂ ਨਾਲ ਮਹਿਮਾਨਾਂ ਨੂੰ ਖਾਣ-ਪੀਣ ਦਾ ਸਾਮਾਨ ਪਰੋਸ ਸਕਦੇ ਹੋ। ਉਂਜ ਦਿਖਾਵਟ ਦੇ ਹਿਸਾਬ ਨਾਲ ਤੁਸੀਂ ਇਸ ਨੂੰ ਅਪਣੇ ਘਰ ਦੀ ਲਾਬੀ ਵਿਚ ਸਜਾਵਟੀ ਸਾਮਾਨ ਦੇ ਤੌਰ 'ਤੇ ਵੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਘਰ ਵਿਚ ਮੌਜੂਦ ਪੁਰਾਣੇ ਕੱਪਾਂ, ਪਲੇਟਾਂ ਅਤੇ ਚਮਚ ਹੋਰ ਆਦਿ ਤੋਂ ਕਈ ਚੀਜ਼ਾਂ ਬਣਾ ਸਕਦੇ ਹੋ ਅਤੇ ਉਨ੍ਹਾਂ ਨੂੰ ਘਰ ਦੀ ਸਜਾਵਟ ਵਿਚ ਇਸਤੇਮਾਲ ਕਰ ਸਕਦੇ ਹੋ। ਪੁਰਾਣੇ ਕੱਪਾਂ ਨੂੰ ਤੁਸੀ ਗੂੰਦ ਦੀ ਮਦਦ ਨਾਲ ਕੰਧ ਉੱਤੇ ਘੜੀ ਦੇ ਆਕਾਰ ਵਿਚ ਸਜਾ ਸਕਦੇ ਹੋ। ਕੱਦੂਕਸ ਨਾਲ ਤੁਸੀ ਲਾਲਟੇਨ ਬਣਾ ਸਕਦੇ ਹੋ ਅਤੇ ਘਰ ਦੀ ਬਾਲਕਨੀ ਨੂੰ ਖ਼ੂਬਸੂਰਤ ਦਿੱਖ ਦੇ ਸਕਦੇ ਹੋ।
Decorate the house with old utensils
ਪੁਰਾਣੀਆਂ ਪਲਾਸਟਿਕ ਪਲੇਟਾਂ ਨਾਲ ਵੀ ਤੁਸੀਂ ਕੰਧਾਂ ਦੀ ਸਜਾਵਟ ਕਰ ਕੇ ਘਰ ਨੂੰ ਖ਼ੂਬਸੂਰਤ ਦਿੱਖ ਦਿਤੀ ਜਾ ਸਕਦੀ ਹੈ। ਕੱਦੂਕਸ ਵਿਚ ਬੱਲਬ ਦੀ ਮਦਦ ਨਾਲ ਖ਼ੂਬਸੂਰਤ ਰਚਨਾਤਮਕਤਾ ਵਿਖਾ ਸਕਦੇ ਹੋ ਅਤੇ ਅਪਣੇ ਘਰ ਨੂੰ ਵਖਰੀ ਦਿੱਖ ਦੇ ਸਕਦੇ ਹੋ। ਬਹੁਤ ਸਾਰੇ ਚਮਚਿਆਂ ਦੀ ਮਦਦ ਨਾਲ ਇਕ ਅਨੋਖਾ ਝੂਮਰ ਬਣਾਉ ਅਤੇ ਘਰ ਦੀ ਛੱਤ ਉੱਤੇ ਸਜਾਉ।