
ਘਰ ਵਿਚ ਪਰਦੇ ਲਗਾਉਣਾ ਬਹੁਤ ਹੀ ਆਸਾਨ ਹੈ। ਪਰਦਿਆਂ ਨਾਲ ਘਰ ਦੀਆਂ ਦੀਵਾਰਾਂ, ਦਰਵਾਜ਼ੇ -ਖਿੜਕੀਆਂ ਅਤੇ ਫਰਨੀਚਰ ਸਭ ਦੀ ਸ਼ੋਭਾ ਵੱਧ ਜਾਂਦੀ .....
ਘਰ ਵਿਚ ਪਰਦੇ ਲਗਾਉਣਾ ਬਹੁਤ ਹੀ ਆਸਾਨ ਹੈ। ਪਰਦਿਆਂ ਨਾਲ ਘਰ ਦੀਆਂ ਦੀਵਾਰਾਂ, ਦਰਵਾਜ਼ੇ -ਖਿੜਕੀਆਂ ਅਤੇ ਫਰਨੀਚਰ ਸਭ ਦੀ ਸ਼ੋਭਾ ਵੱਧ ਜਾਂਦੀ ਹੈ। ਇੰਨਾ ਹੀ ਨਹੀਂ ਪਰਦੇ ਕਮਰਿਆਂ ਦੇ ਪਾਰਟੀਸ਼ਨ ਅਤੇ ਪ੍ਰ੍ਰਾਈਵੇਸੀ ਨੂੰ ਬਣਾਏ ਰੱਖਣ ਵਿਚ ਵੀ ਮਦਦ ਕਰਦੇ ਹਨ। ਤੁਸੀਂ ਪਰਦੇ ਦੁਕਾਨ ਤੋਂ ਵੀ ਲੈ ਸਕਦੇ ਹੋ ਜਾਂ ਫਿਰ ਆਨਲਾਇਨ ਵੀ ਆਰਡਰ ਕਰ ਸਕਦੇ ਹੋ। ਪਰ ਇਹ ਦੋਨੋਂ ਹੀ ਤਰ੍ਹਾਂ ਬਹੁਤ ਮਹਿੰਗੇ ਪੈਣਗੇ। ਜੇਕਰ ਤੁਸੀਂ ਆਪਣੇ ਆਪ ਪਰਦੇ ਬਣਾ ਲਉ ਤਾਂ ਇਹ ਸਸਤਾ ਪਵੇਗਾ। ਘਰ ਦੀ ਸਜਾਵਟ ਵਿਚ ਪਰਦਿਆਂ ਦਾ ਵੀ ਮਹੱਤਵਪੂਰਣ ਯੋਗਦਾਨ ਹੁੰਦਾ ਹੈ।
curtain ਘਰ ਵਿਚ ਵੀ ਪਰਦੇ ਬਣਾਉਣਾ ਆਸਾਨ ਨਹੀਂ ਹੈ ਪਹਿਲਾਂ ਤੁਸੀਂ ਕੱਪੜਾ ਖਰੀਦੋਗੇ ਫਿਰ ਉਸ ਦਾ ਨਾਪ ਲਉਗੇ, ਫਿਰ ਤੁਸੀਂ ਆਪਣੇ ਪਰਦੇ ਬਣਾ ਸਕੋਗੇ। ਇਹ ਸਭ ਬਹੁਤ ਥਕਾਵਟ ਦੇਣ ਵਾਲਾ ਕੰਮ ਹੈ। ਤਾਂ ਚੱਲੋ ਇਸ ਨੂੰ ਥੋੜ੍ਹਾ ਆਸਾਨ ਬਣਾਉਂਦੇ ਹਾਂ ਅਤੇ ਤੁਹਾਨੂੰ ਸਸਤੇ ਕੱਪੜੇ ਦੇ ਪਰਦੇ ਕਿਵੇਂ ਬਣਾਉਣੇ ਹਨ, ਉਸ ਬਾਰੇ ਦੱਸਦੇ ਹਾਂ। ਅਸੀਂ ਤੁਹਾਨੂੰ ਕੁੱਝ ਕੱਪੜਿਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨਾਲ ਤੁਸੀਂ ਸਸਤੇ ਅਤੇ ਆਸਾਨੀ ਨਾਲ ਘਰ ਬੈਠੇ ਪਰਦੇ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਬਾਹਰ ਤੋਂ ਮਹਿੰਗਾ ਕੱਪੜਾ ਖਰੀਦਣ ਦੀ ਕੋਈ ਲੋੜ ਨਹੀਂ ਹੈ।
sari curtainਸਾੜੀ :- ਜੇਕਰ ਤੁਹਾਡੇ ਘਰ ਵਿਚ ਪੁਰਾਣੀਆਂ ਸਾੜੀਆਂ ਹਨ ਅਤੇ ਤੁਸੀਂ ਉਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਦੇ ਪਰਦੇ ਬਣਾਉਣ ਵਿਚ ਇਸਤੇਮਾਲ ਕਰ ਸਕਦੇ ਹੋ। ਸਿਲਕ ਦੀਆਂ ਸਾੜੀਆਂ ਤੋਂ ਬਣੇ ਪਰਦੇ ਘਰ ਨੂੰ ਬਹੁਤ ਹੀ ਆਕਰਸ਼ਕ ਲੁਕ ਦੇਣਗੇ। ਸਿੰਗਲ ਟੋਂਡ ਸ਼ਿਫਾਨ ਦੀ ਸਾੜ੍ਹੀ ਪਰਦਿਆਂ ਲਈ ਸਭ ਤੋਂ ਚੰਗੀ ਹੈ ਕਿਉਂਕਿ ਇਹ ਘਰ ਦੇ ਫਰਨੀਚਰ ਨਾਲ ਮਿਕਸ ਐਂਡ ਮੈਚ ਹੋ ਜਾਂਦੀ ਹੈ।
dupatta curtainਦੁਪੱਟਾ :- ਸਲਵਾਰ ਕਮੀਜ਼ ਦੇ ਨਾਲ ਮਿਲਣ ਵਾਲੇ ਦੁਪੱਟੇ ਅਕਸਰ ਸਲਵਾਰ ਕਮੀਜ ਦੇ ਖ਼ਰਾਬ ਹੋ ਜਾਣ ਤੋਂ ਬਾਅਦ ਵੀ ਸਹੀ ਰਹਿੰਦੇ ਹਨ। ਦੁਪੱਟਿਆਂ ਨੂੰ ਤੁਸੀਂ ਘਰ ਵਿਚ ਪਰਦੇ ਬਣਾਉਣ ਲਈ ਇਸਤੇਮਾਲ ਕਰ ਸਕਦੇ ਹੋ। ਕਿਉਂਕਿ ਇਹ ਕਈ ਸਾਰੇ ਰੰਗਾਂ ਅਤੇ ਸ਼ੇਡਸ ਵਿਚ ਆਉਂਦੇ ਹਨ।
stoll curtainਸਟੌਲ :- ਸਟੌਲ ਜ਼ਿਆਦਾਤਰ ਇਕ ਹੀ ਰੰਗ ਦੇ ਹੁੰਦੇ ਹਨ। ਜਿਨ੍ਹਾਂ ਨੂੰ ਅਸੀਂ ਗਾਉਨ ਅਤੇ ਸਾੜ੍ਹੀ ਦੇ ਨਾਲ ਲੈਂਦੇ ਹਾਂ। ਇੰਨ੍ਹਾਂ ਨੂੰ ਤੁਸੀਂ ਦੂਜੇ ਪਰਦਿਆਂ ਦੇ ਨਾਲ ਮਿਲਾ ਕੇ ਪੁਰਾਣੇ ਪਰਦਿਆਂ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ। ਇਸ ਦੇ ਲਈ ਤੁਹਾਡੇ ਕੋਲ ਬਹੁਤ ਸਾਰੇ ਸਟੌਲ ਹੋਣੇ ਚਾਹੀਦੇ ਹਨ। ਪੁਰਾਣੀਆਂ ਚਾਦਰਾਂ ਤੋਂ ਤੁਸੀਂ ਘਰ ਲਈ ਸਭ ਤੋਂ ਸਸਤੇ ਪਰਦੇ ਬਣਾ ਸਕਦੇ ਹੋ। ਤੁਸੀਂ ਦੋ ਤੋਂ ਤਿੰਨ ਚਾਦਰਾਂ ਨੂੰ ਮਿਕਸ ਕਰਕੇ ਨਵੇਂ ਪਰਦੇ ਬਣਾ ਸਕਦੇ ਹੋ।