ਉਮਰ ਵਧਣ ਦੇ ਨਾਲ ਚਮੜੀ ਦੀ ਦੇਖਭਾਲ
Published : Jan 15, 2019, 1:57 pm IST
Updated : Jan 15, 2019, 2:50 pm IST
SHARE ARTICLE
Skin Care
Skin Care

ਉਮਰ ਵਧਣ ਦੇ ਨਾਲ - ਨਾਲ ਚਿਹਰੇ ਦੀ ਚਮੜੀ ਦੀ ਖਿੱਚ ਗੁਆਚਣ ਲੱਗਦੀ ਹੈ। ਝੁੱਰੀਆਂ, ਅੱਖਾਂ ਦੇ ਕਾਲੇ ਘੇਰੇ,ਛਾਈਆਂ ਅਤੇ ਦਾਗ ਧੱਬੇ ਚਮੜੀ ਦੀ ਪ੍ਰਮੁੱਖ ਸਮੱਸਿਆਵਾਂ ਹਨ...

ਉਮਰ ਵਧਣ ਦੇ ਨਾਲ - ਨਾਲ ਚਿਹਰੇ ਦੀ ਚਮੜੀ ਦੀ ਖਿੱਚ ਗੁਆਚਣ ਲੱਗਦੀ ਹੈ। ਝੁੱਰੀਆਂ, ਅੱਖਾਂ ਦੇ ਕਾਲੇ ਘੇਰੇ,ਛਾਈਆਂ ਅਤੇ ਦਾਗ ਧੱਬੇ ਚਮੜੀ ਦੀ ਪ੍ਰਮੁੱਖ ਸਮੱਸਿਆਵਾਂ ਹਨ। ਜੋ ਵੱਧਦੀ ਉਮਰ ਦੇ ਨਾਲ ਨਜ਼ਰ ਆਉਣ ਲੱਗਦੀਆਂ ਹਨ। ਉਂਝ ਇਹ ਸਭ ਗੱਲਾਂ ਦਾ ਪ੍ਰਭਾਵ ਔਰਤਾਂ ਅਤੇ ਪੁਰਸ਼ਾਂ ਦੋਨਾਂ ਦੀ ਚਮੜੀ ਉਤੇ ਸਮਾਨ ਰੂਪ ਤੋਂ ਪੈਂਦਾ ਹੈ ਪਰ ਔਰਤਾਂ ਦੀ ਸਕੀਨ ਪੁਰਸ਼ਾਂ ਦੀ ਤੁਲਣਾ ਵਿਚ ਜ਼ਿਆਦਾ ਸੰਵੇਦਨਸ਼ੀਲ ਅਤੇ ਨਾਜੁਕ ਹੁੰਦੀ ਹੈ। ਇਸ ਲਈ ਉਸਨੂੰ ਦੇਖਭਾਲ ਦੀ ਜ਼ਿਆਦਾ ਲੋੜ ਹੁੰਦੀ ਹੈ। 

Skin AgingSkin Aging

30 ਸਾਲ ਦੀ ਉਮਰ ਵਿਚ ਹਾਰਮੋਨ ਲੈਵਲ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਨਾਲ ਚਮੜੀ ਅਪਣਾ ਲਚਕੀਲਾਪਨ ਗੁਆਉਣ ਲਗਦੀ ਹੈ। ਉਮਰ ਵਧਣ ਦੇ ਨਾਲ ਖੂਨ ਦਾ ਸੰਚਾਰਣ ਵੀ ਪ੍ਰਭਾਵਿਤ ਹੁੰਦਾ ਹੈ, 30 ਸਾਲ ਤੋਂ ਬਾਅਦ ਜੇਕਰ ਤੁਸੀ ਅਪਣੀ ਸਕੀਨ ਦਾ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰਖਦੇ ਤਾਂ 40 ਸਾਲ ਤੱਕ ਆਉਂਦੇ - ਆਉਂਦੇ ਤੁਹਾਡੀ ਚਮੜੀ ਡੱਲ ਵਿੱਖਣ ਲੱਗੇਗੀ। ਇੱਥੇ ਅਸੀ ਕੁੱਝ ਟਿਪਸ ਦੱਸ ਰਹੇ ਹਾਂ ਤਾਂਕਿ 30 ਸਾਲ ਤੋਂ ਬਾਅਦ ਵੀ ਤੁਹਾਡੀ ਚਮੜੀ ਤੰਦਰੁਸਤ ਅਤੇ ਚਮਕਦਾਰ ਰਹੇ :

FruitsFruits

 ਵਧੀਆਾ ਖਾਣ - ਪੀਣ : ਸਕੀਨ ਦੀ ਰੰਗਤ ਅਤੇ ਸਿਹਤ ਲਈ ਇਹ ਜਰੂਰੀ ਹੈ ਕਿ ਭੋਜਨ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਮਸੰਮੀ ਫਲਾਂ, ਡਰਾਈਫਰੂਟਸ ਅਤੇ ਦਹੀ ਨੂੰ ਸ਼ਾਮਿਲ ਕਰੋ। ਜੰਕ ਫੂਡ, ਸੌਫਟ ਡਰਿੰਕ, ਜ਼ਿਆਦਾ ਤੱਲਿਆ ਅਤੇ ਮਸਾਲੇਦਾਰ ਭੋਜਨ ਤੋਂ ਬਚੀਏ। ਦਿਨ ਵਿਚ ਘੱਟ ਤੋਂ ਘੱਟ 5 ਪ੍ਰਕਾਰ ਦੇ ਫਲ ਅਤੇ ਸਬਜ਼ੀਆਂ ਖਾਓ। ਆਟੇ ਦੀ ਬਜਾਏ ਸਾਬੂਤ ਅਨਾਜ ਖਾਓ। ਗਰੀਨ ਟੀ ਦਾ ਸੇਵਨ ਕਰੋ,  ਕਿਉਂਕਿ ਇਸ ਵਿਚ ਐਂਟੀਔਕਸਿਡੈਂਟਸ ਹੁੰਦੇ ਹਨ ਜੋ ਵਧੀਆਾ ਅਤੇ ਚਮਕਦਾਰ ਚਮੜੀ ਲਈ ਵਰਦਾਨ ਹਨ। 

ExerciseExercise

ਕਸਰਤ ਕਰਨਾ : ਕਸਰਤ ਕਰਨ ਨਾਲ ਸਰੀਰ ਵਿਚ ਖੂਨ ਦਾ ਸੰਚਾਰਣ ਵਧਦਾ ਹੈ, ਤਨਾਵ ਘੱਟ ਹੁੰਦਾ ਹੈ ਜਿਸ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜੋ ਔਰਤਾਂ ਨਿਯਮਤ ਰੂਪ ਤੋਂ ਕਸਰਤ ਕਰਦੀਆਂ ਹਨ। ਉਮਰ ਵਧਣ ਦੇ ਨਾਲ ਵੀ ਉਨ੍ਹਾਂ ਦੀ ਸਕੀਨ ਦਾ ਲਚਕੀਲਾਪਨ ਬਰਕਰਾਰ ਰਹਿੰਦਾ ਹੈ। 

WaterWater

ਜ਼ਿਆਦਾ ਪਾਣੀ ਪੀਓ : ਸਾਡੀ ਚਮੜੀ ਨੂੰ ਚਮਕਨ ਲਈ ਪਾਣੀ ਦੀ ਲੋੜ ਹੁੰਦੀ ਹੈ। ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਕੀਨ ਸਾਫ਼, ਮੁਲਾਇਮ ਅਤੇ ਬੇਦਾਗ ਰਹੇਗੀ। ਪਾਣੀ ਸਰੀਰ ਵਿਚੋਂ ਟੌਕਸਿਨ ਬਾਹਰ ਕੱਢਦਾ ਹੈ ਜਿਸ ਨਾਲ ਚਮੜੀ ਚਮਕੀਲੀ ਹੁੰਦੀ ਹੈ। ਪਾਣੀ ਪੀਣ ਨਾਲ ਚਮੜੀ ਦੀ ਗੰਦਗੀ ਸਾਫ਼ ਹੁੰਦੀ ਹੈ। 

SkinSkin

ਚਮੜੀ ਨੂੰ ਸਾਫ਼ ਰੱਖੋ : ਦਿਨ ਵਿਚ 2 ਵਾਰ ਕਿਸੇ ਚੰਗੇ ਸਾਬਣ ਜਾਂ ਫੇਸ ਵਾਸ਼ ਨਾਲ ਚਿਹਰਾ ਧੋਵੋ।  ਧੂਲ ਮਿੱਟੀ ਨਾਲ ਰੋਮਛਿਦਰ ਬੰਦ ਹੋ ਜਾਂਦੇ ਹਨ। ਜਿਸ ਨਾਲ ਚਹਿਰਾ ਖਰਾਬ ਹੋਣ ਲੱਗਦਾ ਹੈ। 

ਮੇਕਅਪ ਦਾ ਇਸਤੇਮਾਲ ਸੋਚ - ਸਮਝ ਕੇ ਕਰੋ : ਜ਼ਿਆਦਾਤਰ ਔਰਤਾਂ ਸੁੰਦਰ ਵਿੱਖਣ ਲਈ ਕਈ ਸਾਰੇ ਕੌਸਮੈਟਿਕਸ ਅਤੇ ਮੇਕਅਪ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ। ਹਾਲਾਂਕਿ ਇਹ ਪ੍ਰੋਡਕਟਸ ਸੁੰਦਰ ਵਿੱਖਣ ਵਿਚ ਸਹਾਇਤਾ ਕਰਦੇ ਹਨ ਪਰ ਇਹ ਸਾਰੇ ਸੁਰੱਖਿਅਤ ਨਹੀਂ ਹੁੰਦੇ। ਇਸ ਵਿਚ ਕਈ ਪ੍ਰਕਾਰ ਦੇ ਨੁਕਸਾਨਦਾਇਕ ਰਸਾਇਣ ਹੁੰਦੇ ਹਨ ਜੋ ਸਕੀਨ ਨੂੰ ਨੁਕਸਾਨ ਪਹੁੰਚਾਂਦੇ ਹਨ। ਕੌਸਮੈਟਿਕਸ  ਦੀ ਬਹੁਤ ਜ਼ਿਆਦਾ ਵਰਤੋ ਕਰਨ ਨਾਲ ਚਮੜੀ ਵਿਚ ਜਲਨ, ਧੱਬੇ, ਮੁਹਾਂਸੇ ਆਦਿ ਦੀ ਸਮੱਸਿਆ ਹੋ ਜਾਂਦੀ ਹੈ। 

remove makeupMakeup

ਮੇਕਅਪ ਖਰੀਦਣ ਅਤੇ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ : ਚੰਗੀ ਗੁਣਵੱਤਾ ਦੇ ਮੇਕਅਪ ਪ੍ਰੋਡਕਟਸ ਦਾ ਹੀ ਇਸਤੇਮਾਲ ਕਰੋ। ਜਦੋਂ ਜ਼ਰੂਰਤ ਹੋਵੇ ਉਦੋਂ ਮੇਕਅਪ ਦਾ ਇਸਤੇਮਾਲ ਕਰੋ।  ਵਾਟਰ ਬੇਸਡ ਮੇਕਅਪ ਪ੍ਰੋਡਕਟਸ ਦਾ ਇਸਤੇਮਾਲ ਕਰੀਏ ਤਾਂਕਿ ਸਕੀਨ ਵਿਚ ਨਮੀ ਬਣੀ ਰਹੇ। ਅੱਖਾਂ  ਦੇ ਆਲੇ - ਦੁਆਲੇ ਜ਼ਿਆਦਾ ਮੇਕਅਪ ਨਹੀਂ ਕਰਨਾ ਚਾਹੀਦਾ। 

hand careHand care

ਹੱਥਾਂ ਦੀ ਸੁੰਦਰਤਾ ਬਣਾਈ ਰੱਖਣ ਲਈ ਟਿਪਸ : ਰਾਤ ਨੂੰ ਸੋਣ ਤੋਂ ਪਹਿਲਾਂ ਮੌਇਸ਼ਚਰਾਇਜ਼ਰ ਜ਼ਰੂਰ ਲਾਓ। ਧੁੱਪੇ ਬਾਹਰ ਨਿਕਲਣ ਤੋਂ ਪਹਿਲਾਂ ਹੱਥਾਂ ਉਤੇ ਸਨਸਕ੍ਰੀਮ ਜ਼ਰੂਰ ਲਾਓ। ਹੱਥਾਂ ਉਤੇ ਦਿਨ ਵਿਚ ਘੱਟ ਤੋਂ ਘੱਟ 4 ਵਾਰ ਮੌਇਸ਼ਚਰਾਇਜਿੰਗ ਕਰੀਮ ਲਾਓ। ਅਜਿਹੇ ਭੋਜਨ ਖਾਓ ਜੋ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਪੂਰ ਹੋਵੇ। ਰੋਜ਼ਾਨਾ 3 ਅਲਗ - ਅਲਗ ਰੰਗਾਂ ਦੇ ਫਲ ਖਾਓ। ਜੋ ਵਿਟਾਮਿਨ ਏ, ਸੀ, ਈ ਅਤੇ ਮਿਨਰਲਸ ਨਾਲ ਭਰਪੂਰ ਹੋਣ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement